ਸੀਏਏ : ਚੰਦਰਸ਼ੇਖਰ ਨੂੰ ਹੈਦਰਾਬਾਦ ਪੁਲਿਸ ਨੇ ਭੇਜਿਆ ਦਿੱਲੀ, ਕਿਹਾ- ਜਲਦੀ ਵਾਪਸ ਆਵਾਂਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਤੇਲੰਗਾਨਾ ਪਹੁੰਚੇ ਭੀਮ ਆਰਮੀ ਚੀਫ਼ ਦੇ ਮੁੱਖੀ ਚੰਦਰਸ਼ੇਖਰ ਅਜ਼ਾਦ ਨੂੰ ਹੈਦਰਾਬਾਦ ਪੁਲਿਸ ਨੇ ਆਪਣੀ...

File Photo

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਣ ਤੇਲੰਗਾਨਾ ਪਹੁੰਚੇ ਭੀਮ ਆਰਮੀ ਚੀਫ਼ ਦੇ ਮੁੱਖੀ ਚੰਦਰਸ਼ੇਖਰ ਅਜ਼ਾਦ ਨੂੰ ਹੈਦਰਾਬਾਦ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਕੇ ਦਿੱਲੀ ਭੇਜ ਦਿੱਤਾ ਹੈ। ਇਸ ਪੂਰੀ ਕਰਾਵਾਈ ਨੂੰ ਚੰਦਰਸ਼ੇਖਰ ਨੇ ਤਾਨਾਸ਼ਾਹੀ ਰਵੱਈਆ ਕਰਾਰ ਦੇ ਦਿੱਤਾ ਹੈ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਉਹ ਜਲਦੀ ਵਾਪਸ ਵੀ ਆਉਣਗੇ।

ਜਾਣਾਕੀ ਮੁਤਾਬਕ ਹੈਦਰਾਬਾਦ ਪੁਲਿਸ ਨੇ ਚੰਦਰਸ਼ੇਖਰ ਅਜ਼ਾਦ ਨੂੰ ਅੱਜ ਸੋਮਵਾਰ ਸਵੇਰੇ 6:55 ਮਿੰਟ 'ਤੇ ਫਲਾਇਟ ਰਾਹੀਂ ਦਿੱਲੀ ਭੇਜ ਦਿੱਤਾ ਹੈ ਜਿਸ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਚੰਦਰਸ਼ੇਖਰ ਅਜ਼ਾਦ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਤੇਲੰਗਾਨਾ ਵਿਚ ਤਾਨਾਸ਼ਾਹੀ ਚਰਮ 'ਤੇ ਹੈ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਕਰਨ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ ਪਹਿਲਾਂ ਸਾਡੇ ਲੋਕਾਂ ਦੇ ਲਾਠੀਆਂ ਮਾਰੀਆਂ ਗਈਆਂ ਫਿਰ ਮੈਨੂੰ ਗਿਰਫ਼ਤਾਰ ਕਰ ਲਿਆ ਗਿਆ ਅਤੇ ਹੁਣ ਮੈਨੂੰ ਏਅਰਪੋਰਟ ਲੈ ਆਏ ਹਨ ਤੇ ਦਿੱਲੀ ਭੇਜ ਰਹੇ ਹਨ''।

ਉਨ੍ਹਾਂ ਨੇ ਅੱਗੇ ਤੇਲੰਗਾਨਾ ਦੇ ਮੁੱਖ ਮੰਤਰੀ ਨੰ ਟੈਗ ਕਰਦੇ ਹੋਏ ਲਿਖਿਆ ਕਿ ਬਹੁਜਨ ਸਮਾਜ ਇਸ ਅਪਮਾਨ ਨੂੰ ਕਦੇ ਨਹੀਂ ਭੁੱਲੇਗਾ ਅਤੇ ਮੈ ਜਲਦੀ ਵਾਪਸ ਆਵਾਂਗਾ।ਭੀਮ ਆਰਮੀ ਚੀਫ਼ ਚੰਦਰਸ਼ੇਖਰ ਅਜ਼ਾਦ ਐਨਆਰਸੀ, ਸੀਏਏ ਅਤੇ ਐਨਪੀਆਰ ਦੇ ਵਿਰੁੱਧ ਜਨਸਭਾ ਨੂੰ ਸੰਬੋਧਿਤ ਕਰਨ ਲਈ ਹੈਦਰਾਬਾਦ ਪਹੁੰਚੇ ਸਨ ਪਰ ਹੈਦਰਾਬਾਦ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਗਿਰਫ਼ਤਾਰ ਕਰ ਲਿਆ।

ਇਸ ਪੂਰੇ ਮਾਮਲੇ 'ਤੇ ਹੈਦਰਾਬਾਦ ਪੁਲਿਸ ਨੇ ਕਿਹਾ ਹੈ ਕਿ ਚੰਦਰਸ਼ੇਖਰ ਨੂੰ ਲੰਗਰ ਹਾਊਸ ਪੁਲਿਸ ਸਟੇਸ਼ਨ ਸਰਹੱਦ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨਾਂ ਦੇ ਦੌਰਾਨ ਹਿਰਾਸਤ ਵਿਚ ਲਿਆ ਗਿਆ ਸੀ। ਉਹ ਪ੍ਰਦਰਸ਼ਨ ਵਿਚ ਸ਼ਾਮਲ ਸਨ। ਪ੍ਰਦਰਸ਼ਨਕਾਰੀਆਂ ਨੂੰ ਵਿਰੋਧ-ਪ੍ਰਦਰਸ਼ਨ ਦੇ ਲਈ ਪੁਲਿਸ ਤੋਂ ਆਗਿਆ ਨਹੀਂ ਮਿਲੀ ਸੀ।