ਅਮਿਤ ਸ਼ਾਹ ਦੀ ਰੈਲੀ ਵਿਚ ਸੀਏਏ ਦਾ ਵਿਰੋਧ ਕਰ ਰਹੇ ਨੌਜਵਾਨ ਦਾ ਚਾੜਿਆ ਕੁਟਾਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾ...

File Photo

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਦਿੱਲੀ ਵਿਚ ਹੋਈ ਰੈਲੀ ਦੇ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਇਕ ਨੋਜਵਾਨ ਦਾ ਉੱਥੇ ਖੜੇ ਲੋਕਾਂ ਨੇ ਕੁਟਾਪਾ ਚਾੜ ਦਿੱਤਾ। ਮਾਮਲਾ ਵੱਧਦਾ ਵੇਖ ਖੁਦ ਗ੍ਰਹਿ ਮੰਤਰੀ ਨੇ ਦਖਲ ਦਿੱਤਾ ਅਤੇ ਸੁਰਖਿਆ ਕਰਮੀਆਂ ਨੂੰ ਪੀੜਤ ਵਿਅਕਤੀ ਨੂੰ ਬਚਾਉਣ ਲਈ ਕਿਹਾ।

ਦਰਅਸਲ ਬੀਤੇ ਐਤਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦਿੱਲੀ ਦੇ ਬਾਬਰਪੁਰ ਇਲਾਕੇ ਵਿਚ ਇਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਚੋਣ ਪ੍ਰਚਾਰ ਵੇਲੇ ਸ਼ਾਹ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਸੀਏਏ ਨੂੰ ਲੈ ਕੇ ਜਮ ਕੇ ਨਿਸ਼ਾਨਾ ਲਗਾਇਆ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸੀਏਏ ਲੈ ਕੇ ਆਈ ਪਰ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਐਂਡ ਕੰਪਨੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸੀਏਏ ਦੇ ਨਾਮ 'ਤੇ ਦਿੱਲੀ ਵਿਚ ਦੰਗੇ ਕਰਵਾਏ,ਬੱਸਾ ਫੂਕੀਆਂ, ਲੋਕਾਂ ਦੀਆਂ ਗੱਡੀਆਂ ਸਾੜੀਆਂ ਅਤੇ ਲੋਕਾਂ ਨੂੰ ਭੜਕਾਇਆ ਅਤੇ ਗੁਮਰਾਹ ਕੀਤਾ ਗਿਆ। ਇਸੇ ਦੌਰਾਨ ਪੰਜ ਵਿਅਕਤੀ ਸੀਏਏ ਨੂੰ ਵਾਪਸ ਲੈਣ ਦੀ ਮੰਗ ਕਰਨ ਲੱਗੇ ਤਾਂ ਆਸ-ਪਾਸ ਖੜੇ ਲੋਕਾਂ ਨੇ ਉਨ੍ਹਾਂ 'ਚੋਂ ਇਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਵਿਚਾਲੇ ਅਮਿਤ ਸ਼ਾਹ ਦੇ ਕਹਿਣ 'ਤੇ ਸੁਰਖਿਆ ਕਰਮੀ ਪੀੜਤ ਵਿਅਕਤੀ ਨੂੰ ਭੀੜ ਤੋਂ ਬਚਾ ਕੇ ਰੈਲੀ ਸਥਾਨ ਤੋਂ ਬਾਹਰ ਲੈ ਗਏ।

ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਦੀ 70 ਸੀਟਾਂ ਲਈ ਇਕੋ ਪੜਾਅ ਅੰਦਰ 8 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 11 ਫਰਵਰੀ ਨੂੰ ਨਤੀਜੇ ਆਉਣੇ ਹਨ ਜਿਸ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾ-ਸ਼ੋਰਾ 'ਤੇ ਹੈ। ਚੋਣ ਪ੍ਰਚਾਰ ਦੌਰਾਨ ਸਿਆਸੀ ਬਿਆਨਬਾਜੀ ਵੀ ਆਪਣੇ ਚਰਮ 'ਤੇ ਪਹੁੰਚੀ ਹੋਈ ਹੈ।