ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਆ ਆੜੇ ਹੱਥੀ ਕਿਹਾ- ਚੋਣਾਂ ਦੇ ਨੇੜੇ ਯਾਦ ਕਿਵੇਂ ਆ ਗਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ। ਆਉਣ ਵਾਲੀ 8 ਫਰਵਰੀ ਨੂੰ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਵੋਟਾਂ ਪੈਣਗੀਆ ਜਿਸ ਲਈ ਹਰ ਪਾਰਟੀ ਨੇ...

File Photo

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਤੁਸੀ ਪੰਜ ਸਾਲ ਕਿੱਥੇ ਸਨ ਅਤੇ ਚੋਣਾਂ ਤੋਂ ਪਹਿਲਾਂ ਤੁਹਾਨੂੰ ਦਿੱਲੀ ਵਾਲਿਆ ਦੀ ਯਾਦ ਆ ਗਈ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਨੂੰ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ। ਆਉਣ ਵਾਲੀ 8 ਫਰਵਰੀ ਨੂੰ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਵੋਟਾਂ ਪੈਣਗੀਆ ਜਿਸ ਲਈ ਹਰ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਘਰ –ਘਰ ਜਾਂ ਕੇ ਵੋਟਾਂ ਮੰਗੀਆ ਜਾ ਰਹੀਆਂ ਹਨ। ਇਸੇ ਅਧੀਨ ਬੀਤੇ ਦਿਨ ਅਮਿਤ ਸ਼ਾਹ ਨੇ ਭਾਜਪਾ ਲਈ ਚੋਣ ਪ੍ਰਚਾਰ ਕਰਦਿਆ ਆਪਣੇ ਇਕ ਵਰਕਰ ਦੇ ਘਰ ਭੋਜਨ ਛਕਿਆ ਅਤੇ ਉਸ ਦੀ ਫੋਟੋਆ ਟਵੀਟਰ 'ਤੇ ਸ਼ੇਅਰ ਕੀਤੀਆ ਜਿਸ 'ਤੇ ਅਰਿਵੰਦ ਕੇਜਰੀਵਾਲ ਨੇ ਤੰਜ ਕਸਦਿਆਂ ਸ਼ਾਹ ਅਤੇ ਭਾਜਪਾ ਸਮਰਥਕਾ ਨੂੰ ਕੁੱਝ ਸਵਾਲ ਪੁੱਛੇ ਅਤੇ ਕਿਹਾ ਕਿ ਦਿੱਲੀ ਵਾਲੇ ਮੇਰੀ ਇਕ ਪਰਿਵਾਰ ਦੀ ਤਰ੍ਹਾਂ ਹਨ ਅਤੇ ਮੈ ਇਨ੍ਹਾਂ ਦਾ ਵੱਡੇ ਲੜਕੇ ਦੀ ਤਰ੍ਹਾਂ ਧਿਆਨ ਰੱਖਿਆ ਹੈ।

 ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਕਿਹਾ ਕਿ ‘’ਤੁਸੀ ਭਾਜਪਾ ਸਮਰਥਕਾ ਨੂੰ ਜਰੂਰ ਪੁਛਿਓ ਕਿ 5 ਸਾਲ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਧਿਆਨ ਕਿਸ ਨੇ ਰੱਖਿਆ, ਉਨ੍ਹਾਂ ਦੇ ਲਈ 24 ਘੰਟੇ ਬਿਜਲੀ ਕਿਸ ਨੇ ਦਿੱਤੀ, ਜਦੋਂ ਤੁਸੀ ਇੰਨੀ ਮਹਿੰਗਾਈ ਕਰ ਦਿੱਤੀ ਤਾਂ ਉਨ੍ਹਾਂ ਦੇ ਬਿਜਲੀ, ਪਾਣੀ, ਬੱਸ ਯਾਤਰਾ ਫ੍ਰੀ ਕਰਕੇ ਕਿਸ ਨੇ ਉਨ੍ਹਾਂ ਨੂੰ ਗੱਲ ਨੂੰ ਲਗਾਇਆ। ਇਹ ਸੱਭ ਮੇਰੇ ਦਿੱਲੀ ਪਰਿਵਾਰ ਦੇ ਲੋਕ ਹਨ ਕੇਜਰੀਵਾਲ ਨੇ ਕਿਹਾ ਕਿ ਮੈ ਇਨ੍ਹਾਂ ਦਾ ਵੱਡਾ ਲੜਕਾ ਬਣ ਕੇ ਖਿਆਲ ਰੱਖਿਆ ਹੈ''।

ਕੇਜਰੀਵਾਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅਗਲੇ ਟਵੀਟ ਵਿਚ ਕਿਹਾ ਕਿ ''ਸਰ ਤੁਹਾਨੂੰ ਚੋਣਾਂ ਤੋਂ ਪਹਿਲਾਂ ਆਪਣੀ ਗਰਜ ਦੇ ਲਈ ਇਨ੍ਹਾਂ ਦੀ ਯਾਦ ਆ ਗਈ ਅਸੀ ਸੱਭ 2 ਕਰੋੜ ਦਿੱਲੀ ਵਾਲੇ ਇਕ ਪਰਿਵਾਰ ਦੀ ਤਰ੍ਹਾਂ ਹਨ। ਪੰਜ ਸਾਲ ਵਿਚ ਅਸੀ ਮਿਲ ਕੇ ਦਿੱਲੀ ਨੂੰ ਬਦਲਿਆ ਹੈ''।

ਦਰਅਸਲ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਟਵੀਟ ਕਰਦੇ ਹੋਏ ਲਿਖਿਆ ਸੀ ਕਿ ''ਅੱਜ ਯਮੁਨਾ ਵਿਹਾਰ ਦਿੱਲੀ ਦੇ ਆਪਣੇ ਵਰਕਰ ਮਨੋਜ ਦੇ ਇੱਥੇ ਭੋਜਨ ਛਕਿਆ ਹੈ। ਉਨ੍ਹਾਂ ਦੇ ਪਰਿਵਾਰ ਦੇ ਪਿਆਰ ਅਤੇ ਪ੍ਰਾਹੁਣਚਾਰੀ ਲਈ ਮੇਰਾ ਤਹਿ ਦਿਲੋਂ ਧੰਨਵਾਦ। ਭਾਜਪਾ ਇਕ ਰਾਜਨੀਤਿਕ ਦਲ ਨਹੀਂ ਇਕ ਪਰਿਵਾਰ ਹੈ ਜਿਸ ਦਾ ਹਰ ਮੈਂਬਰ ਇਸ ਦੀ ਅਸਲ ਸ਼ਕਤੀ ਹੈ ਅਸੀ ਸਾਰਿਆਂ ਨੂੰ ਮਿਲਾ ਕੇ ਇਕ ਮਜ਼ਬੂਤ ਭਾਜਪਾ-ਸ਼ਕਤੀਸ਼ਾਲੀ ਭਾਰਤ ਦੀ ਸੋਚ ਨੂੰ ਪੂਰਾ ਕਰਨਾ ਹੈ''।