ਯੂਨੀਵਰਸਿਟੀ ਦਾ ਅਜੀਬੋ-ਗਰੀਬ ਫਰਮਾਨ, ਲੜਕੀਆਂ Lipstick ਨਾਂ ਲਗਾ ਕੇ ਆਉਣ ਨਹੀਂ ਤਾਂ ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਇਸ ਫਰਮਾਨ ਦਾ ਸੋਸ਼ਲ ਮੀਡਆ 'ਤੇ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ

File Photo

ਨਵੀਂ ਦਿੱਲੀ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਇਕ ਯੂਨੀਵਰਸਿਟੀ ਨੇ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ ਹੈ। ਯੂਨੀਵਿਰਸਿਟੀ ਨੇ ਕੈਪਸ ਵਿਚ ਪੜਨ ਵਾਲੀਆਂ ਲੜਕੀਆਂ ਨੂੰ ਲਿਪਸਟੀਕ ਨਾਂ ਲਗਾ ਕੇ ਆਉਣ ਦੀ ਸਲਾਹ ਦਿੱਤੀ ਹੈ ਜਿਸ ਦਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਮਜ਼ਾਕ ਉਡਾਇਆ ਜਾ ਰਿਹਾ ਹੈ।

ਦਰਅਸਲ ਮੁਜ਼ਫਰਾਬਾਦ ਦੀ ਇਕ ਯੂਨੀਵਰਸਿਟੀ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਦਿਆ ਕਿਹਾ ਕਿ ਕੈਂਪਸ ਵਿਚ ਪੜਨ ਵਾਲੀਆਂ ਲੜਕੀਆਂ ਨੂੰ ਲਿਪਸਟੀਕ ਲਗਾ ਕੇ ਆਉਣ ਦੀ ਇਜ਼ਾਜਤ ਨਹੀਂ ਹੈ ਜੇਕਰ ਕਿਸੇ ਲੜਕੀ 'ਤੇ ਲਿਪਸਟੀਕ ਲੱਗਦੀ ਹੋਈ ਵੇਖੀ ਗਈ ਤਾਂ ਉਸ ਨੂੰ 100 ਰੁਪਏ ਜ਼ੁਰਮਾਨੇ ਦੇ ਤੌਰ 'ਤੇ ਦੇਣੇ ਪੈਣਗੇ।

ਇਸ ਵਿਚ ਯੂਨੀਵਰਸਿਟੀ ਕੈਂਪਸ ਦੀ ਇਕ ਵਿਦਿਆਰਥੀ ਮੁਸਰਤ ਕਾਜਮੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ 'ਤੇ ਯੂਨੀਵਰਸਿਟੀ ਕਾਰਡੀਨੇਟਰ ਦੇ ਦਸਤਖ਼ਤ ਵੀ ਹਨ। ਯੂਨੀਵਰਸਿਟੀ ਦੁਆਰਾ ਜਾਰੀ ਕੀਤੇ ਇਸ ਫਰਮਾਨ ਦਾ ਸੋਸ਼ਲ ਮੀਡਆ 'ਤੇ ਜਮ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਨੋਟੀਫਿਕੇਸ਼ਨ 'ਤੇ ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਨਾਇਲਾ ਇਨਾਯਤ ਤੇ ਵੀ ਚੁਟਕੀ ਲਈ ਹੈ।

ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਅਜ਼ਾਦ ਜੰਮੂ ਕਸ਼ਮੀਰ ਦੀ ਯੂਨੀਵਰਸਿਟੀ ਨੇ ਲੜਕੀਆਂ ਦੇ ਲਿਪਸਟੀਕ ਲਗਾਉਣ 'ਤੇ 100 ਰੁਪਏ ਜ਼ੁਰਮਾਨਾ ਲਗਾ ਦਿੱਤਾ ਹੈ ਪਰ ਕੀ ਇਸ ਦਾ ਮਤਲਬ ਇਹ ਵੀ ਹੈ ਕਿ ਜੇਕਰ ਕੋਈ ਲੜਕੀ ਯੂਨੀਵਰਸਿਟੀ ਲਿਪਸਟੀਕ ਲਗਾ ਕੇ ਆਉਣ ਤਾਂ ਚੱਲੇਗਾ''। ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਆਪਣੇ ਵਿਵਾਦਤ ਫਰਮਾਨਾਂ ਕਰਕੇ ਚਰਚਾ ਵੀ ਬਣੀਆਂ ਰਹਿੰਦੀਆਂ ਹਨ ਇਸ ਤੋਂ ਪਹਿਲਾ ਸਤੰਬਰ 2019 ਵਿਚ ਖੈਬਰਪਖਤੁਨਵਾਂ ਦੀ ਇਕ ਯੂਨੀਵਰਸਿਟੀ ਨੇ ਲੜਕੀਆਂ ਅਤੇ ਲੜਕਿਆਂ ਦੇ ਇੱਕਠੇ ਘੁੰਮਣ 'ਤੇ ਪਾਬੰਦੀ ਲਗਾ ਦਿੱਤੀ ਸੀ।