Viral News: 70 ਸਾਲਾ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਜਾਣੋ ਕਿਉਂ ਲਿਆ ਫੈਸਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ।

Man marries daughter-in-law in Uttar Pradesh

 

ਗੋਰਖਪੁਰ: ਉੱਤਰ ਪ੍ਰਦੇਸ਼ ਵਿਚ 70 ਸਾਲਾ ਬਜ਼ੁਰਗ ਵਿਅਕਤੀ ਨੇ ਆਪਣੀ 28 ਸਾਲ ਦੀ ਨੂੰਹ ਨਾਲ ਵਿਆਹ ਕਰਵਾਇਆ ਹੈ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹਨਾਂ ਤਸਵੀਰਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਹੋ ਰਹੀਆਂ ਹਨ। ਸੋਸ਼ਲ ਮੀਡੀਆ ਦੀਆਂ ਖ਼ਬਰਾਂ ਅਤੇ ਵਾਇਰਲ ਤਸਵੀਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਕੈਲਾਸ਼ ਯਾਦਵ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Tech Layoffs: ਤਕਨੀਕੀ ਕੰਪਨੀਆਂ ’ਚ ਛਾਂਟੀ ਦਾ ਸਿਲਸਿਲਾ ਜਾਰੀ, ਹੁਣ ਇਹਨਾਂ ਕੰਪਨੀਆਂ ਨੇ ਕੀਤਾ ਛਾਂਟੀ ਦਾ ਐਲਾਨ

ਬਰਹਾਲਗੰਜ ਕੋਤਵਾਲੀ ਖੇਤਰ ਦੇ ਪਿੰਡ ਛਪੀਆ ਉਮਰਾਓ ਵਾਸੀ ਕੈਲਾਸ਼ ਦੇ ਚਾਰ ਬੱਚੇ ਸਨ। 28 ਸਾਲਾ ਪੂਜਾ ਦਾ ਪਤੀ ਤੀਜੇ ਨੰਬਰ ਵਾਲਾ ਬੇਟਾ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਹੈ। ਖ਼ਬਰਾਂ ਅਨੁਸਾਰ ਦੋਹਾਂ ਨੇ ਆਪਸੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ।

ਇਹ ਵੀ ਪੜ੍ਹੋ: ਪਹਿਲਵਾਨੀ ਲਈ ਮਸ਼ਹੂਰ ਪਿੰਡ ਬਣਿਆ ਗੈਂਗਸਟਰਾਂ ਦਾ ਅੱਡਾ, ਹੁਣ ਸੁਣਨ ਨੂੰ ਮਿਲਦੇ ਨੇ ਗੈਂਗਵਾਰ ਦੇ ਕਿੱਸੇ 

ਦੱਸਿਆ ਜਾ ਰਿਹਾ ਹੈ ਕਿ ਕੈਲਾਸ਼ ਯਾਦਵ ਬਰਹਾਲਗੰਜ ਥਾਣੇ ਵਿਚ ਚੌਕੀਦਾਰ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੂਜਾ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਕਰਵਾਇਆ ਗਿਆ ਪਰ ਪੂਜਾ ਨੂੰ ਉਹ ਘਰ-ਪਰਿਵਾਰ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਉਹ ਆਪਣੇ ਪਤੀ ਦੇ ਘਰ ਵਾਪਸ ਆ ਗਈ ਅਤੇ ਆਪਣੇ ਸਹੁਰੇ ਨਾਲ ਵਿਆਹ ਕਰਨ ਲਈ ਸਹਿਮਤ ਹੋ ਗਈ।

ਇਹ ਵੀ ਪੜ੍ਹੋ: ਗੌਤਮ ਅਡਾਨੀ ਨੂੰ ਹਿੰਡਨਬਰਗ ਦੀ ਚੁਣੌਤੀ, ‘ਜੇ ਤੁਸੀਂ ਸੀਰੀਅਸ ਹੋ ਤਾਂ ਅਮਰੀਕੀ ਅਦਾਲਤ 'ਚ ਆਓ’

ਇਸ ਸਬੰਧੀ ਬਰਹਾਲਗੰਜ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਵਾਇਰਲ ਪੋਸਟ ਜ਼ਰੀਏ ਇਸ ਵਿਆਹ ਦੀ ਸੂਚਨਾ ਮਿਲੀ ਹੈ। ਉਹਨਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਇਹ ਦੋ ਲੋਕਾਂ ਦਾ ਆਪਸੀ ਮਾਮਲਾ ਹੈ, ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਈ ਤਾਂ ਪੁਲਿਸ ਜਾਂਚ ਕਰ ਸਕਦੀ ਹੈ।