ਭਾਰਤੀ ਫ਼ੌਜ ਨੇ ਪਾਕਿ ਦਾ ਐੱਫ਼-16 ਲੜਾਕੂ ਜਹਾਜ਼ ਕੀਤਾ ਤਬਾਹ : ਟੀ.ਵੀ. ਰਿਪੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨੀ ਜੈੱਟ ਜਹਾਜ਼ਾਂ ਵਲੋਂ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੇ ਜਾਣ ਤੋਂ ਬਾਅਦ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ...

Pakistan Air Force

ਜੰਮੂ : ਪਾਕਿਸਤਾਨੀ ਜੈੱਟ ਜਹਾਜ਼ਾਂ ਵਲੋਂ ਭਾਰਤੀ ਸਰਹੱਦ ਵਿਚ ਘੁਸਪੈਠ ਕੀਤੇ ਜਾਣ ਤੋਂ ਬਾਅਦ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕਰਕੇ ਪਾਕਿਸਤਾਨ ਦੇ ਐਫ਼-16 ਲੜਾਕੂ ਜਹਾਜ਼ ਨੂੰ ਤਬਾਹ ਕਰਕੇ ਪਾਕਿਸਤਾਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦਿਤਾ ਹੈ। ਦੱਸ ਦਈਏ ਕਿ ਭਾਰਤ-ਪਾਕਿ ਤਣਾਅ ਦੇ ਚੱਲਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਏਅਰਪੋਰਟ ਦੀਆਂ ਸਾਰੀਆਂ ਕਮਰਸ਼ੀਅਲ ਉਡਾਣਾਂ ਨੂੰ ਰੱਦ ਕਰ ਦਿਤਾ ਗਿਆ ਹੈ।

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ ਦੇ ਪੁਲਵਾਮਾ ਵਿਖੇ ਹੋਏ ਅਤਿਵਾਦੀ ਹਮਲੇ ਵਿਚ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਕਾਰਵਾਈ ਦਾ ਜਵਾਬ ਦਿੰਦੇ ਹੋਏ ਮੰਗਲਵਾਰ ਨੂੰ ਭਾਰਤੀ ਏਅਰਫੋਰਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਘੁਸਪੈਠ ਕਰਕੇ ਜੈਸ਼ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਸੀ। ਇਸ ਵਿਚ 350 ਅਤਿਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਸੀ।