ਭਾਰਤੀ ਹਵਾਈ ਫੌਜ ਵੱਲੋਂ ਪੁਲਵਾਮਾ ਹਮਲੇ ਦਾ ਬਦਲਾ ਲੈਣ ‘ਤੇ ਅੰਮ੍ਰਿਤਸਰ ‘ਚ ਵੰਡੇ ਲੱਡੂ ਤੇ ਪਾਏ ਭੰਗੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਦੇ ਬਦਲੇ ਵਿਚ ਅੱਜ ਭਾਰਤ ਵਿਚ 13 ਦਿਨ ਬਾਅਦ ਬਾਲਾਕੋਟ ਵਿਚ ਹਵਾਈ ਫੌਜ ਵੱਲੋਂ ਦਾਗੇ ਗਏ ਐਟਮ ਬੰਬ ਨਾਲ ਸਰਜੀਕਲ....

Indian People

ਅੰਮ੍ਰਿਤਸਰ : ਪੁਲਵਾਮਾ ‘ਚ ਹੋਏ ਅਤਿਵਾਦੀ ਹਮਲੇ ਦੇ ਬਦਲੇ ਵਿਚ ਅੱਜ ਭਾਰਤ ਵਿਚ 13 ਦਿਨ ਬਾਅਦ ਬਾਲਾਕੋਟ ਵਿਚ ਹਵਾਈ ਫੌਜ ਵੱਲੋਂ ਦਾਗੇ ਗਏ ਐਟਮ ਬੰਬ ਨਾਲ ਸਰਜੀਕਲ ਸਟ੍ਰਾਈਕ ਕੀਤੀ। ਜਿਸ ਨਾਲ ਭਾਰਤ ਦੇ ਸੁਰੱਖਿਆ ਵਿਗਿਆਨਿਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਬਾਲਾਕੋਟ ਵਿਚ 300 ਦੇ ਲਗਪਗ ਮਾਰੇ ਗਏ ਅਤਿਵਾਦੀਆਂ ਦੀ ਖੁਸ਼ੀ ਵਿਚ ਅੱਜ ਅੰਮ੍ਰਿਤਸਰ ਵਿਚ ਕਾਮਰੇਡ ਲਖਵਿੰਦਰ ਸਿੰਘ ਨੇ ਅਪਣੇ ਸਮਰਥਕਾਂ ਨ ਲ ਮਿਲ ਕੇ ਸਰਜੀਕਲ ਸਟ੍ਰਾਈਕ ਦੀ ਖੁਸ਼ੀ ਮਨਾਈ

ਅਤੇ ਇਸ ਮੌਕੇ ਉੱਥੇ ਝੋਲ ਦੀ ਥਾਪ ਵਿਚ ਭੰਗੜਾ ਵੀ ਪਾਇਆ ਗਿਆ, ਪਟਾਕੇ ਵੀ ਚਲਾਏ ਗਏ ਅਤੇ ਲੱਡੂ ਵੀ ਵੰਡੇ ਗਏ। ਲਖਵਿੰਦਰ ਸਿੰਘ ਨੇ ਸਰਦਾਰ ਦੀ ਇਸ ਕਾਮਯਾਬ ਉੱਤੇ ਭਾਰਤ ਦੀ ਏਅਰ ਫੋਰਸ ਸੁਰੱਖਿਆ ਏਜੰਸੀਆਂ ਦੀ ਪ੍ਰਸੰਸਾਂ ਕੀਤੀ। ਉਨ੍ਹਾਂ ਨੇ ਕਿਹਾ ਕਿ 13 ਦਿਨ ਵਿਚ ਪੁਲਵਾਮਾ ਵਿਚ ਮਾਰੇ ਗਏ ਸੀਆਰਪੀਐਫ਼ ਦੇ ਜਵਾਨਾਂ ਦੀ ਮੌਤ ਦਾ ਬਦਲਾ ਲਿਆ ਹੈ। ਇਹ ਭਾਰਤ ਦੀ ਪ੍ਰੰਸਸਾਂਯੋਗ ਕਾਰਜ਼ਸ਼ੈਲੀ ਹੈ।

ਇਸ ਮੌਕੇ ਉਨ੍ਹਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਆਈਐਸਆਈ ਨੂੰ ਮੁਰਦਾਬਾਦ ਕਿਹਾ। ਲਖਵਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੀ ਔਕਾਤ ਭਾਰਤ ਨਾਲ ਜੰਗ ਕਰਨ ਦੀ ਨਹੀਂ ਹੈ ਪਰ ਫਿਰ ਵੀ ਉਹ ਹਿੰਦੂਸਤਾਨ ਦੇ ਨਾਲ ਇਸ ਤਰ੍ਹਾਂ ਦੀ ਘੂਸਪੈਠ ਕਰਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿਵੇਂ 22 ਮਿੰਟਾਂ ਵਿਚ ਇਨ੍ਹਾਂ ਨੇ ਬਾਲਾਕੋਟ ਨੂੰ ਤਹਿਸ-ਨਹਿਸ ਕਰ ਦਿੱਤਾ ਜੇਕਰ ਇਕ ਘੰਟਾ ਮਿਲ ਜਾਵੇ ਤਾਂ ਉਹ ਪੂਰੇ ਪਾਕਿਸਤਾਨ ਦਾ ਨਾਮੋ-ਨਿਸ਼ਾਨ ਮਿਟਾ ਦੇਣਗੇ।