ਕੇਂਦਰੀ ਗ੍ਰ੍ਹਿ ਮੰਤਰੀ ਇੱਕ ਦਿਨ ਦੇ ਦੌਰੇ 'ਤੇ ਅੱਜ ਆਉਣਗੇ ਬਿਲਾਸਪੁਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰ੍ਹਿ ਮੰਤਰੀ ਰਾਜਨਾਥ ਸਿੰਘ ਆਪਣੇ ਇੱਕ ਦਿਨ ਦੇ ਦੌਰੇ ਤੇ ਬੁੱਧਵਾਰ ਨੂੰ.....

Home Minister Rajnath Singh

ਰਾਏਪੁਰ:  ਕੇਂਦਰੀ ਗ੍ਰ੍ਹਿ ਮੰਤਰੀ ਰਾਜਨਾਥ ਸਿੰਘ ਆਪਣੇ ਇੱਕ ਦਿਨ ਦੇ ਦੌਰੇ ਤੇ ਬੁੱਧਵਾਰ ਨੂੰ ਬਿਲਾਸਪੁਰ ਆ ਰਹੇ ਹਨ। ਕੇਂਦਰੀ ਗ੍ਰ੍ਹਿ ਮੰਤਰੀ ਇੱਥੇ ਭਾਜਪਾ ਕਰਮਚਾਰੀਆਂ ਦੇ ਸੰਮੇਲਨ ਵਿਚ ਸ਼ਾਮਲ ਹੋਣਗੇ। ਰਾਜਨਾਥ ਸਿੰਘ ਦਿੱਲੀ ਤੋਂ ਵਿਸ਼ੇਸ਼ ਜਹਾਜ਼ ਵਿਚ ਦੁਪਹਿਰ 2.30 ਵਜੇ ਚਕਰਭਾਟਾ ਹਵਾਈ ਅੱਡੇ ਪਹੁੰਚਣਗੇ। ਉੱਥੇ ਬਿਲਾਸਪੁਰ ਦੇ ਲਾਲ ਬਹਾਦਰ ਸ਼ਾਸਤਰੀ ਮੈਦਾਨ ਵਿਚ ਹੋਣ ਵਾਲੇ ਭਾਜਪਾ ਸ਼ਕਤੀ ਕੇਂਦਰਾਂ ਦੇ ਕੋਆਰਡੀਨੇਟਰਾਂ ਨੂੰ ਸੰਬੋਧਿਤ ਕਰਨਗੇ।

ਦੱਸਿਆ ਜਾ ਰਿਹਾ ਹੈ ਕਿ ਪ੍ਰ੍ਧਾਨ ਮੰਤਰੀ ਨਰੇਂਦਰ ਮੋਦੀ ਤੋਂ ਬਾਅਦ ਹੁਣ ਗ੍ਰ੍ਹਿ ਮੰਤਰੀ ਰਾਜਨਾਥ ਸਿੰਘ ਵੀ ਏਅਰ ਸਟਾ੍ਰ੍ਈਕ ਤੇ ਵੀ ਖੁੱਲ ਕੇ ਬੋਲਣਗੇ। ਰਾਜਨਾਥ ਸਿੰਘ ਸਾਫ਼ ਤੌਰ 'ਤੇ  ਆਪਣੇ ਕਰਮਚਾਰੀਆਂ ਵਿਚ ਜੋਸ਼ ਭਰਨ ਅਤੇ ਛੱਤੀਸਗੜ ਦੇ ਦੇਸ਼ ਵਾਸੀਆਂ ਨੂੰ ਇੱਕ ਵੱਡਾ ਸੁਨੇਹਾ ਦੇਣਗੇ। ਰਾਜਨਾਥ ਸਿੰਘ ਕੀ ਕਹਿਣ ਵਾਲੇ ਹਨ ਇਸ 'ਤੇ ਨਜ਼ਰ ਇਸ ਗੱਲ ਨੂੰ ਲੈ ਕੇ ਜਿਆਦਾ ਹੈ ਕਿ ਅੱਗੇ ਪਾਕਿਸਤਾਨ ਨੂੰ ਲੈ ਕੇ ਭਾਰਤ ਦਾ ਰੁਖ਼ ਕੀ ਹੈ ਇਹ ਪਤਾ ਚੱਲੇਗਾ। 

ਦੂਜੇ ਪਾਸੇ ਰਾਜਨਾਥ ਸਿੰਘ ਦਾ ਦੌਰਾ ਛੱਤੀਸਗੜ ਭਾਜਪਾ ਲਈ ਇਸ ਲਿਹਾਜ਼ ਤੋਂ ਵੀ ਮਹੱਤਵਪੂਰਨ ਹੈ ਕਿਉਂ ਕਿ ਵਿਧਾਨ ਸਭਾ ਚੋਣਾਂ ਵਿਚ ਇੱਥੇ ਤਿੰਨ ਵਾਰ ਲਗਾਤਾਰ ਸੱਤਾ ਵਿਚ ਰਹਿਣ ਵਾਲੀ ਭਾਜਪਾ ਨੂੰ ਕਰਾਰੀ ਹਾਰ ਮਿਲੀ ਸੀ। ਅਜਿਹੇ ਵਿਚ ਲੋਕ ਸਭਾ ਚੋਣ ਵਿਚ ਭਾਜਪਾ ਆਪਣਾ ਪੁਰਾਣਾ ਇਤਿਹਾਸ ਛੱਤੀਸਗੜ ਵਿਚ ਦੋਹਰਾਅ ਸਕੇ ਇਹ ਕੋਸ਼ਿਸ਼ ਹੋਵੇਗੀ।