ਆਰਥਿਕ ਭਗੌੜਿਆਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇਗਾ : ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ 2018 ਪਾਸ ਕੀਤਾ ਹੈ। ਜੋ ਭੱਜ ਗਏ ਹਨ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ।

Rajnath Singh

ਨਵੀਂ ਦਿੱਲੀ : ਪੀਐਨਬੀ ਘਪਲੇ ਦੇ ਮੁੱਖ ਦੋਸ਼ੀਆਂ ਵਿਚੋਂ ਇਕ ਮੇਹੁਲ ਚੌਕਸੀ ਦੇ ਭਾਰਤੀ ਨਾਗਰਿਕਤਾ ਛੱਡਣ 'ਤੇ ਭਾਰਤੀ ਸਰਕਾਰ ਨੇ ਬਿਆਨ ਦਿਤਾ ਹੈ। ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਸਾਡੀ ਸਰਕਾਰ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ 2018 ਪਾਸ ਕੀਤਾ ਹੈ। ਜੋ ਭੱਜ ਗਏ ਹਨ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ। ਹਾਲਾਂਕਿ ਇਸ ਵਿਚ ਕੁਝ ਸਮਾਂ ਲਗ ਸਕਦਾ ਹੈ ਪਰ ਅਸੀਂ ਉਹਨਾਂ ਨੂੰ ਵਾਪਸ ਲਿਆਂਵਾਂਗੇ।

ਦੱਸ ਦਈਏ ਕਿ ਚੌਕਸੀ ਨੇ ਅਪਣੇ ਭਾਰਤੀ ਪਾਸਪੋਰਟ ਨੂੰ ਐਂਟੀਗੁਆ ਹਾਈਕਮਿਸ਼ਨ ਵਿਖੇ ਜਮ੍ਹਾਂ ਕਰਵਾ ਦਿਤਾ ਹੈ। ਹੀਰਾ ਕਾਰੋਬਾਰੀ ਚੌਕਸੀ ਗੀਤਾਂਜਲੀ ਗਰੁੱਪ ਦਾ ਚੇਅਰਮੈਨ ਹੈ ਅਤੇ ਉਸ ਨੇ ਐਂਟੀਗੁਆ ਵਿਚ ਸ਼ਰਨ ਲਈ ਹੋਈ ਹੈ। ਚੌਕਸੀ ਨੇ ਅਪਣਾ ਪਾਸਪੋਰਟ ਨਬੰਰ 3396732 ਨੂੰ ਜਮ੍ਹਾਂ ਕਰਵਾ ਦਿਤਾ ਹੈ। ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਅਮਿਤ ਨਾਰੰਗ ਨੇ ਗ੍ਰਹਿ ਮੰਤਰਾਲੇ ਨੂੰ ਸੂਚਨਾ ਦਿੱਤੀ ਹੈ।

ਚੌਕਸੀ ਨੇ ਸਾਲ 2017 ਵਿਚ ਹੀ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਸੀ। ਪਿਛਲੇ ਸਾਲ ਜਨਵਰੀ ਮਹੀਨੇ ਵਿਚ ਪੀਐਨਬੀ ਘਪਲਾ ਸਾਹਮਣੇ ਆਉਣ ਤੋਂ ਬਾਅਦ ਮੇਹੁਲ ਚੌਕਸੀ ਅਤੇ ਉਸ ਦਾ ਭਾਣਜਾ ਨੀਰਵ ਮੋਦੀ ਫਰਾਰ ਹੋ ਗਏ ਸਨ। ਜਾਂਚ ਏਜੰਸੀਆਂ ਅਤੇ ਕੋਰਟ ਵੱਲੋਂ ਉਹਨਾਂ ਨੂੰ ਸਮਨ ਭੇਜਿਆ ਜਾ ਚੁੱੱਕਿਆ ਹੈ ਪਰ ਦੋਨਾਂ ਵਿਚੋਂ ਕੋਈ ਵੀ ਵਾਪਸ ਨਹੀਂ ਆਇਆ ਹੈ।