ਕਰਤਾਰਪੁਰ ਲਾਂਘੇ ਦਾ ਕੰਮ ਤੈਅ ਸਮੇਂ ‘ਚ ਹੀ ਪੂਰਾ ਹੋਵੇਗਾ : ਰਾਜਨਾਥ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਤੈਅ ਸਮੇਂ ‘ਚ ਹੀ ਤਿਆਰ ਹੋਵੇਗਾ। ਇਸ ਦੇ ਲਈ ਉਨ੍ਹਾਂ ਨੇ ਸਬੰਧਤ...

Rajnath Singh

ਅੰਮ੍ਰਿਤਸਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਤੈਅ ਸਮੇਂ ‘ਚ ਹੀ ਤਿਆਰ ਹੋਵੇਗਾ। ਇਸ ਦੇ ਲਈ ਉਨ੍ਹਾਂ ਨੇ ਸਬੰਧਤ ਏਜੰਸੀਆਂ ਨਾਲ ਮੀਟਿੰਗ ਕਰ ਕੇ ਪ੍ਰੋਜੈਕਟ ਰਿਵਿਊ ਕੀਤਾ ਹੈ। ਅਟਾਰੀ ਬਾਰਡਰ ਉਤੇ ਫੁਲ ਬਾਡੀ ਸਕੈਨਰ ਵੀ ਮਾਰਚ ਤੱਕ ਲੱਗ ਜਾਵੇਗਾ। ਰਾਜਨਾਥ ਮੰਗਲਵਾਰ ਨੂੰ ਰੀਟਰੀਟ ਸਰਮਨੀ ਗੈਲਰੀ ਸਮੇਤ ਆਈਸੀਪੀ ਦੇ ਕੁੱਝ ਉਸਾਰੀ ਕਾਰਜਾਂ ਦਾ ਨੀਂਹ ਪੱਥਰ ਰੱਖਣ ਇੱਥੇ ਪੁੱਜੇ ਸਨ।

ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਨੇ ਭਾਰਤ ਦੇ ਨਾਲ ਡਰਾਫਟ ਐਗਰੀਮੈਂਟ ਸਾਂਝਾ ਕੀਤਾ ਹੈ। ਨਾਲ ਹੀ ਭਾਰਤ ਵਲੋਂ ਇਸ ਦੇ ਪ੍ਰਸਤਾਵ ਨੂੰ ਅੰਤਿਮ ਰੂਪ ਦੇਣ ਲਈ ਪ੍ਰਤੀਨਿਧੀ ਮੰਡਲ ਇਸਲਾਮਾਬਾਦ ਭੇਜਣ ਨੂੰ ਕਿਹਾ ਹੈ। ਪਾਕਿ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜਲ ਦੇ ਮੁਤਾਬਕ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਇਸ ਨੂੰ ਲੈ ਕੇ ਡਰਾਫਟ ਐਗਰੀਮੈਂਟ ਸਪੁਰਦ ਜਾ ਚੁੱਕਿਆ ਹੈ।

ਇਸ ਦੌਰਾਨ ਰਾਜਨਾਥ ਸਿੰਘ ਬੂਟ ਉਤਾਰਨਾ ਵੀ ਭੁੱਲ ਗਏ ਅਤੇ ਪੂਜਾ ਕਰਨ ਤੋਂ ਬਾਅਦ ਬੂਟਾਂ ਸਮੇਤ ਹੀ ਨਵੀਂ ਗੈਲਰੀ ਦਾ ਉਦਘਾਟਨ ਕਰ ਦਿਤਾ ।