ਜੰਬੂਕੇਸ਼ਵਰ ਮੰਦਰ ਦੇ ਨੇੜੇ ਖੁਦਾਈ ਸਮੇਂ ਮਿਲਿਆ ਸੋਨੇ ਦੇ ਸਿੱਕਿਆਂ ਨਾਲ ਭਰਿਆ ਘੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਥਿਰੂਵਨਈਕਵਲ ‘ਚ ਜੰਬੂਕੇਸ਼ਵਰ ਮੰਦਰ ਦੇ ਨੇੜੇ ਖੁਦਾਈ ਕਰਦੇ ਹੋਏ...

Gold Coin

ਨਵੀਂ ਦਿੱਲੀ: ਥਿਰੂਵਨਈਕਵਲ ‘ਚ ਜੰਬੂਕੇਸ਼ਵਰ ਮੰਦਰ ਦੇ ਨੇੜੇ ਖੁਦਾਈ ਕਰਦੇ ਹੋਏ ਤਾਂਬੇ ਦੇ ਘੜੇ ਵਿਚ 1.716 ਕਿਲੋਗ੍ਰਾਮ ਵਜਨ ਦੇ 505 ਸੋਨੇ ਦੇ ਸਿੱਕੇ ਮਿਲੇ ਹਨ। ਬੁੱਧਵਾਰ ਨੂੰ ਖੁਦਾਈ ਦੇ ਦੌਰਾਨ ਇੱਥੇ ਸੋਨੇ ਦੇ ਸਿੱਕੇ ਮਿਲੇ ਤਾਂ ਇਸ ਖ਼ਬਰ ਨੂੰ ਸੁਣਕੇ ਹੜਕੰਪ ਮਚ ਗਿਆ।

ਕੀ ਕਹਿੰਦੇ ਹਨ ਮੰਦਰ ਦੇ ਅਧਿਕਾਰੀ

ਮੰਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਮੀਨ ਦੇ ਅੰਦਰੋਂ 504 ਛੋਟੇ ਅਤੇ 1 ਵੱਡੇ ਸਿੱਕਾ ਮਿਲਿਆ ਹੈ। ਇਨ੍ਹਾਂ ਸਿੱਕਿਆਂ ਵਿਚ ਅਰਬੀ ਲਿਪੀ ਦੇ ਅੱਖਰ ਲਿਖੇ ਹਨ। ਸਿੱਕੇ 1000 ਤੋਂ 1200 ਸਾਲ ਪੁਰਾਣੇ ਹਨ।

ਉਨ੍ਹਾਂ ਨੇ ਦੱਸਿਆ ਕਿ 7 ਫ਼ੁੱਟ ਦੀ ਡੂੰਘਾਈ ਵਿਚ ਉਨ੍ਹਾਂ ਨੂੰ ਇਕ ਤਾਂਬੇ ਦਾ ਬਰਤਨ ਦਿਖਾਈ ਦਿੱਤਾ। ਜਦੋਂ ਇਸਨੂੰ ਖੋਲ੍ਹਕੇ ਦੇਖਿਆ ਤਾਂ ਉਸ ਵਿਚ ਸੋਨੇ ਦੇ ਸਿੱਕੇ ਮਿਲੇ। ਸਿੱਕਿਆਂ ਨੂੰ ਮੰਦਰ ਪ੍ਰਸਾਸ਼ਨ ਨੇ ਪੁਲਿਸ ਸੌਂਪ ਦਿੱਤਾ। ਫ਼ਿਲਹਾਲ ਸਿੱਕਿਆਂ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਬਰਾਮਦ ਕੀਤੇ ਸਿੱਕਿਆਂ ਨੂੰ ਅੱਗੇ ਦੀ ਜਾਂਚ ਲਈ ਇਕ ਖਜਾਨੇ ਵਿਚ ਰੱਖਿਆ ਗਿਆ ਹੈ।

ਸਿੱਕਿਆਂ ਦੇ ਪ੍ਰਾਚੀਨ ਕਾਲ ਦੀ ਜਾਣਕਾਰੀ ਦੇ ਲਈ ਸਟੇਟ ਆਰਕਲਾਜਿਕਲ ਵਿਭਾਗ ਨੂੰ ਸੂਚਨਾ ਦਿੱਤੀ ਗਈ ਹੈ। ਸੋਨੇ ਦੇ ਸਿੱਕਿਆਂ ਦੀ ਤਸਵੀਰ ਸਾਂਝਾ ਕੀਤੀ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤਾਂਬੇ ਦੇ ਬਰਤਨ ਵਿਚ ਸੋਨੇ ਦੇ ਸਿੱਕੇ ਰੱਖੇ ਹੋਏ ਹਨ।