ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਦਾਅਵਾ,ਪੱਛਮੀ ਬੰਗਾਲ ‘ਚ BJP ਦੋਹਰੇ ਅੰਕੜਿਆਂ ਤੋਂ ਅੱਗੇ ਨਹੀਂ ਜਾ ਸਕੇਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ 2 ਮਈ ਦੇ ਨਤੀਜੇ ਆਉਣ ਤੋਂ ਬਾਅਦ,ਤੁਸੀਂ ਮੇਰੇ ਪਿਛਲੇ ਟਵੀਟ 'ਤੇ ਗੱਲ ਕਰ ਸਕਦੇ ਹੋ।

Prashant Kishor

ਨਵੀਂ ਦਿੱਲੀ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2021 ਵਿੱਚ ਮਮਤਾ ਬੈਨਰਜੀ ਲਈ ਕੰਮ ਕਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਸ਼ਨੀਵਾਰ ਨੂੰ ਟਵਿੱਟਰ ਦੇ ਜ਼ਰੀਏ ਭਾਜਪਾ ਖਿਲਾਫ ਹਮਲਾ ਬੋਲਿਆ । ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਦੁਆਰਾ, ਉਨ੍ਹਾਂ ਨੇ ਕਿਹਾ ਕਿ 2 ਮਈ ਦੇ ਨਤੀਜੇ ਆਉਣ ਤੋਂ ਬਾਅਦ, ਤੁਸੀਂ ਮੇਰੇ ਪਿਛਲੇ ਟਵੀਟ 'ਤੇ ਗੱਲ ਕਰ ਸਕਦੇ ਹੋ ।