ਤੇਲੰਗਾਨਾ ਵਿਚ 35 ਸਿਕਲੀਗਰ ਸਿੱਖ ਪਰਿਵਾਰਾਂ ਨੂੰ ਅਲਾਟ ਕੀਤੇ ਗਏ 2 ਬੀਐਚਕੇ ਮਕਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਸ਼ਾਸਨ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਉਣ ਲਈ ਰਾਖਵੀਂ ਰੱਖੀ ਜ਼ਮੀਨ

35 Sikligar families get 2BHK houses in Nirmal


 

ਨਿਰਮਲ:  ਤੇਲੰਗਾਨਾ ਸਿੱਖ ਸੁਸਾਇਟੀ ਦੇ ਦਖਲ ਸਦਕਾ ਤੇਲੰਗਾਨਾ ਵਿਚ ਲਗਭਗ 35 ਸਿਕਲੀਗਰ ਸਿੱਖ ਪਰਿਵਾਰਾਂ (ਲੋਹੇ ਦੇ ਕਾਰੀਗਰਾਂ ਦੇ ਵੰਸ਼ਜ) ਨੂੰ ਨਿਰਮਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ 2 ਬੀਐਚਕੇ ਮਕਾਨ ਅਲਾਟ ਕੀਤੇ ਗਏ। ਜਾਣਕਾਰੀ ਅਨੁਸਾਰ ਤੇਲੰਗਾਨਾ ਸਿੱਖ ਸੁਸਾਇਟੀ ਨੇ ਮੰਤਰੀ ਏ.ਇੰਦਰਕਰਨ ਰੈਡੀ ਨੂੰ ਸਿਕਲੀਗਰ ਸਿੱਖਾਂ ਦੇ ਬੇਘਰ ਪਰਿਵਾਰਾਂ ਦੀ ਤਰਸਯੋਗ ਹਾਲਤ ਤੋਂ ਜਾਣੂ ਕਰਵਾਇਆ ਸੀ। ਇਸ ਦੇ ਚਲਦਿਆਂ ਇਹਨਾਂ ਪਰਿਵਾਰਾਂ ਨੂੰ 35 ਡਬਲ ਬੈੱਡਰੂਮ ਵਾਲੇ ਮਕਾਨਾਂ ਦੀ ਮਨਜ਼ੂਰੀ ਨੂੰ ਯਕੀਨੀ ਬਣਾਇਆ ਗਿਆ।

ਇਹ ਵੀ ਪੜ੍ਹੋ: BSF ਜਵਾਨਾਂ ਨੇ ਨਸ਼ਾ ਤਸਕਰੀ ਦੀ ਇਕ ਹੋਰ ਕੋਸ਼ਿਸ਼ ਕੀਤੀ ਨਾਕਾਮ, ਹੈਰੋਇਨ ਦੇ 5 ਪੈਕੇਟ ਬਰਾਮਦ 

ਨਿਰਮਲ ਦੇ ਕਲੈਕਟਰ ਕੇ. ਵਰੁਣ ਰੈਡੀ ਨੇ ਸ਼ਨੀਵਾਰ ਨੂੰ ਨਿਰਮਲ ਦੇ ਨਾਗਨੀਪੇਟ ਵਿਖੇ ਤੇਲੰਗਾਨਾ ਸਿੱਖ ਸੁਸਾਇਟੀ ਦੇ ਪ੍ਰਧਾਨ ਅਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਤੇਜਦੀਪ ਕੌਰ ਮੈਨਨ ਦੀ ਮੌਜੂਦਗੀ ਵਿਚ ਪਰਿਵਾਰਾਂ ਨੂੰ 2 ਬੀਐਚਕੇ ਮਕਾਨ ਸੌਂਪੇ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਕੇਂਦਰ ਨੇ ਓਡੀਸ਼ਾ ਤੋਂ ਸਮੁੰਦਰ ਰਾਹੀਂ ਕੋਲਾ ਲਿਆਉਣ ਦੀ ਸ਼ਰਤ ਹਟਾਈ

ਜ਼ਿਲ੍ਹਾ ਪ੍ਰਸ਼ਾਸਨ ਨੇ ਇੱਥੇ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਉਣ ਲਈ ਵੀ ਜ਼ਮੀਨ ਰਾਖਵੀਂ ਰੱਖੀ ਹੈ। ਇਸ ਤੋਂ ਇਲਾਵਾ ਸਿਕਲੀਗਰ ਔਰਤਾਂ ਲਈ 10 ਸਿਲਾਈ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ।  ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਤੇਲੰਗਾਨਾ ਸਿੱਖ ਸੁਸਾਇਟੀ ਨੇ ਇਹਨਾਂ ਵਿਚੋਂ ਹਰੇਕ ਪਰਿਵਾਰ ਨੂੰ ਰਸੋਈ ਗੈਸ ਦੇ ਚੁੱਲ੍ਹੇ ਤੋਹਫ਼ੇ ਵਜੋਂ ਦਿੱਤੇ ਅਤੇ ਗੁਰੂ ਨਾਨਕ ਮਿਸ਼ਨ ਟਰੱਸਟ ਨੇ ਉਹਨਾਂ ਨੂੰ ਰਸੋਈ ਗੈਸ ਕੁਨੈਕਸ਼ਨ ਦਾਨ ਕੀਤੇ।