ਪੀਐਮ ਦੀ ਫੋਟੋ ਵਾਲੇ ਟਿਕਟ ‘ਤੇ ਚੋਣ ਕਮਿਸ਼ਨ ਦਾ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜੇਕਰ ਚੋਣਾਂ ਦੌਰਾਨ ਕੋਈ ਵੀ ਉਲੰਘਣ ਕਰ ਰਿਹਾ ਹੈ ਤਾਂ ਸਿੱਧਾ ਹੀ ਉਹਨਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲ ਰਿਹਾ ਹੈ।

Election Commission

ਨਵੀਂ ਦਿੱਲੀ : ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜੇਕਰ ਚੋਣਾਂ ਦੌਰਾਨ ਕੋਈ ਵੀ ਉਲੰਘਣ ਕਰ ਰਿਹਾ ਹੈ ਤਾਂ ਸਿੱਧਾ ਹੀ ਉਹਨਾਂ ਨੂੰ ਚੋਣ ਕਮਿਸ਼ਨ ਦਾ ਨੋਟਿਸ ਮਿਲ ਰਿਹਾ ਹੈ। ਇਸ ਵਾਰ ਚੋਣ ਕਮਿਸ਼ਨ ਦਾ ਨੋਟਿਸ ਸਿਵਲ ਉਡਾਨ ਅਤੇ ਰੇਲਵੇ ਮੰਤਰਾਲੇ ਨੂੰ ਗਿਆ ਹੈ। ਇਹ ਨੋਟਿਸ ਏਅਰ ਇੰਡੀਆ ਅਤੇ ਰੇਲਵੇ ਦੀਆਂ ਟਿਕਟਾਂ ‘ਤੇ ਪੀਐਮ ਨਰੇਂਦਰ ਮੋਦੀ ਦੀ ਫੋਟੋ ‘ਤੇ ਜਾਰੀ ਕੀਤਾ ਗਿਆ ਹੈ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਇਹ ਚੋਣ ਜ਼ਾਬਤੇ ਦਾ ਉਲੰਘਣ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੇਲ ਟਿਕਟਾਂ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਨੂੰ ਲੈ ਕੇ ਵੀ ਬਵਾਲ ਖੜ੍ਹਾ ਹੋਇਆ ਸੀ। ਤ੍ਰਿਣਮੂਲ ਕਾਂਗਰਸ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਮਗਰੋਂ 20 ਮਾਰਚ ਨੂੰ ਰੇਲਵੇ ਨੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੀਆਂ ਟਿਕਟਾਂ ਵਾਪਸ ਲੈ ਲਈਆਂ ਸਨ। ਰੇਲਵੇ ਨੇ ਵੀ ਇਨ੍ਹਾਂ ਦੇ ਤੀਜੇ ਪੱਖ ਦੇ ਇਸ਼ਤਿਹਾਰ ਹੋਣ ਦੀ ਗੱਲ ਆਖੀ ਸੀ।