ਲਾਕਡਾਊਨ ਦਾ ਅਸਰ: ਦੋ ਦਿਨਾਂ ਵਿਚ ਸਬਜ਼ੀਆਂ-ਫਲਾਂ ਦੀਆਂ ਕੀਮਤਾਂ 30 ਫ਼ੀਸਦੀ ਹੋਇਆ ਵਾਧਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਇੱਥੋਂ ਹੀ ਬਜ਼ਾਰ ਵਿਚ ਡਿਮਾਂਡ ਅਤੇ ਸਪਲਾਈ ਦਾ ਗੈਪ ਵਧਦਾ ਜਾ ਰਿਹਾ ਹੈ...

Corona virus india lockdown vegetables rates increase delhi azadpur mandi

ਨਵੀਂ ਦਿੱਲੀ: ਲਾਕਡਾਊਨ ਦੌਰਾਨ ਸਬਜ਼ੀਆਂ ਦੇ ਭਾਅ ਆਸਮਾਨ ਛੂਹ ਰਹੇ ਹਨ। ਦੋ ਦਿਨਾਂ ਵਿਚ ਸਬਜ਼ੀਆਂ ਦੀਆਂ ਕੀਮਤਾਂ ਵਿਚ 30 ਫ਼ੀਸਦੀ ਤਕ ਵਾਧਾ ਹੋ ਗਿਆ ਹੈ। ਸਪਲਾਈ ਘਟ ਹੋਣ ਕਾਰਨ ਥੋਕ ਮੰਡੀ ਵਿਚ ਵੀ ਮਹਿੰਗਾਈ ਦੀ ਮਾਰ ਪੈ ਰਹੀ ਹੈ। ਸਰਕਾਰ ਲੋਕਾਂ ਨੂੰ ਵਾਰ-ਵਾਰ ਅਪੀਲ ਕਰ ਰਹੀ ਹੈ ਕਿ ਉਹ ਜਦ ਤਕ ਜ਼ਰੂਰੀ ਨਾ ਹੋਵੇ ਘਰੋਂ ਬਾਹਰ ਨਾ ਨਿਕਲਣ। ਲਿਹਾਜ਼ਾ ਲੋਕ ਸਬਜ਼ੀਆਂ ਹਫ਼ਤੇ ਭਰ ਲਈ ਇਕੱਠੀਆਂ ਖਰੀਦ ਰਹੇ ਹਨ।

ਇੱਥੋਂ ਹੀ ਬਜ਼ਾਰ ਵਿਚ ਡਿਮਾਂਡ ਅਤੇ ਸਪਲਾਈ ਦਾ ਗੈਪ ਵਧਦਾ ਜਾ ਰਿਹਾ ਹੈ। ਮੌਕੇ ਦ ਤਲਾਸ਼ ਵਿਚ ਬੈਠੇ ਮੁਨਾਫ਼ਾਖੋਰ ਹੁਣ ਸਬਜ਼ੀ ਮੰਡੀ ਵਿਚ ਮਹਿੰਗਾਈ ਦੀ ਅੱਗ ਲਗਾ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਯਾਨੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਆ ਕੇ ਤੁਹਾਨੂੰ ਪਤਾ ਲਗੇਗਾ ਕਿ ਕੋਰੋਨਾ ਨਾਲ ਭਾਵੇਂ ਹੀ ਤਮਾਮ ਬਿਜ਼ਨੈਸ ਠੱਪ ਹੋ ਗਏ ਹਨ ਪਰ ਸਬਜ਼ੀਆਂ ਦਾ ਧੰਦਾ ਖੂਬ ਚਮਕ ਰਿਹਾ ਹੈ।

ਲਾਕਡਾਊਨ ਦੇ ਦੋ ਦਿਨਾਂ ਵਿਚ ਸਬਜ਼ੀਆਂ ਦੀਆਂ ਕੀਮਤਾਂ 30 ਤੋਂ 40 ਫ਼ੀਸਦੀ ਵਧ ਚੁੱਕੀਆਂ ਹਨ।  ਬੁੱਧਵਾਰ ਨੂੰ ਲਾਕਡਾਊਨ ਲਾਗੂ ਹੁੰਦੇ ਹੀ ਵੀਰਵਾਰ ਨੂੰ ਆਜ਼ਾਦਪੁਰ ਸਬਜ਼ੀ ਮੰਡੀ ਵਿਚ ਇਸ ਦਾ ਅਸਰ ਸਾਫ਼ ਦਿਖਾਈ ਦੇਣ ਲੱਗਿਆ। ਪਹਿਲਾਂ ਜਿੱਥੇ 3000 ਟਰੱਕ ਫਲ ਅਤੇ ਸਬਜ਼ੀਆਂ ਲੈ ਕੇ ਆਜ਼ਾਦਪੁਰ ਮੰਡੀ ਆਉਂਦੇ ਸਨ। ਹੁਣ ਸਿਰਫ਼ 1000 ਤੋਂ 1500 ਟਰੱਕ ਹੀ ਰੋਜ਼ ਆ ਰਹੇ ਹਨ। ਯਾਨੀ ਸਪਲਾਈ ਵਿਚ 50 ਫ਼ੀਸਦੀ ਕਮੀ ਆਈ ਹੈ। ਇਸ ਕਰ ਕੇ ਲਾਕਡਾਊਨ ਲਾਗੂ ਹੁੰਦੇ ਹੀ ਸਬਜ਼ੀਆਂ ਦੇ ਭਾਅ ਵਧ ਗਏ ਹਨ।

ਲਾਕਡਾਊਨ ਤੋਂ ਪਹਿਲਾਂ ਅਤੇ ਲਾਕਡਾਊਨ ਤੋਂ ਬਾਅਦ

ਆਲੂ-16, 30

ਪਿਆਜ਼- 21, 40

ਟਮਾਟਰ-20, 40

ਸੇਬ-120, 200

ਪਪੀਤਾ-85, 120

ਲਾਕਡਾਊਨ ਨੇ ਖਪਤ ਅਤੇ ਸਪਲਾਈ ਦਾ ਹਿਸਾਬ ਵਿਗਾੜ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਤੋਂ ਬਾਅਦ ਮੰਡੀ ਤੋਂ ਮੁਹੱਲੇ ਤਕ ਸਬਜ਼ੀ ਲੈ ਕੇ ਜਾਣ ਦਾ ਕਿਰਾਇਆ 150 ਰੁਪਏ ਤੋਂ ਵਧ ਕੇ 400 ਰੁਪਏ ਹੋ ਚੁੱਕਿਆ ਹੈ। ਯਾਨੀ ਲੋਕਲ ਕਿਰਾਏ ਵਿਚ ਵਾਧਾ ਦੁਗਣੇ ਤੋਂ ਜ਼ਿਆਦਾ ਹੋਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।