ਕੋਰੋਨਾ ਵਾਇਰਸ-ਦੇਸ਼ ‘ਚ 17ਵੀਂ ਮੌਤ, 60 ਸਾਲ ਦੇ ਬਜ਼ੁਰਗ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਾਜ਼ਾ ਖ਼ਬਰਾਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ 17ਵੀਂ ਮੌਤ ਹੋ ਗਈ ਹੈ। ਰਾਜਸਥਾਨ ਵਿਚ 60 ਸਾਲ ਦੇ ਬਜ਼ੁਰਗ ਨੇ ਦਮ ਤੋੜਿਆ ਹੈ।

Photo

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਅੰਤਰਰਾਸ਼ਟਰੀ ਵਿਗਿਆਨਕਾਂ ਦੀ ਟੀਮ ਦਾ ਦਾਅਵਾ ਹੈ ਕਿ ਜੇਕਰ ਇਹੀ ਰਫਤਾਰ ਰਹੀ ਤਾਂ ਮਈ ਦੇ ਦੂਜੇ ਹਫ਼ਤੇ ਤੱਕ 1 ਲੱਖ ਤੋਂ 13 ਲੱਖ ਤੱਕ ਪੀੜਤਾਂ ਦੀ ਗਿਣਤੀ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਤਾਜ਼ਾ ਖ਼ਬਰਾਂ ਅਨੁਸਾਰ ਦੇਸ਼ ਵਿਚ ਕੋਰੋਨਾ ਵਾਇਰਸ ਨਾਲ 17ਵੀਂ ਮੌਤ ਹੋ ਗਈ ਹੈ। ਰਾਜਸਥਾਨ ਵਿਚ 60 ਸਾਲ ਦੇ ਬਜ਼ੁਰਗ ਨੇ ਦਮ ਤੋੜਿਆ ਹੈ।

 

ਜ਼ਿਕਰਯੋਗ ਹੈ ਕਿ ਜਿਥੇ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਉਥੇ ਹੀ ਬਹੁਤ ਸਾਰੇ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਵਾਇਰਸ ਨੂੰ ਮਾਤ ਦੇ ਕੇ ਉਹ ਠੀਕ ਵੀ ਹੋਏ ਹਨ। ਇਸ ਦੌਰਾਨ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪੰਜ ਮਰੀਜ਼ਾਂ ਨੂੰ ਠੀਕ ਕੀਤਾ ਗਿਆ ਹੈ।

 

ਇਸ ਦੇ ਨਾਲ ਹੀ ਕੋਰੋਨਾ ਵਾਇਰਸ ਇਟਲੀ ਅਤੇ ਸਪੇਨ ਵਿਚ ਵੀ ਤਬਾਹੀ ਮਚਾ ਰਿਹਾ ਹੈ। ਇਕੱਲੇ ਇਟਲੀ ਵਿਚ ਹੀ ਸੰਕਰਮਣ ਦੇ 6,153 ਨਵੇਂ ਕੇਸ ਸਾਹਮਣੇ ਆਏ ਹਨ। ਕੋਰੋਨਾ ਨੇ ਵਿਸ਼ਵ ਪੱਧਰ 'ਤੇ 5 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਵਾਸ਼ਿੰਗਟਨ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਇਟਲੀ ਵਿੱਚ ਸੰਕਰਮਣ ਦੇ 6,153 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ, ਹੁਣ ਇਟਲੀ ਵਿਚ 80,539 ਕੇਸ ਸਾਹਮਣੇ ਆਏ ਹਨ।