ਇਸ ਮਹਿਲਾ ਡਾਕਟਰ ਨੂੰ ਸਲਾਮ, ਡਿਊਟੀ ਨੂੰ ਹੀ ਸਮਰਪਿਤ ਕਰ ਦਿੱਤਾ ਅਪਣਾ ਜਨਮਦਿਨ  

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹਨਾਂ ਵਿਚੋਂ ਇਕ ਹੈ ਡਾਕਟਰ ਸਤੁਤੀ ਜੋ ਕਿ ਇਕ ਫਲੂ ਵਾਰਡ ਵਿਚ ਡਿਊਟੀ...

Coronavirus doctor case study delhi family lockdown hospital

ਨਵੀਂ ਦਿੱਲੀ: ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਕਰੋੜਾਂ ਲੋਕ ਅਪਣੇ ਘਰਾਂ ਵਿਚ ਕੈਦ ਹਨ ਅਤੇ ਇਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਵਿਚ ਲੱਗੇ ਹੋਏ ਹਨ। ਇਸ ਸੰਕਟ ਦੌਰਾਨ ਜੋ ਦੇਸ਼ ਦੇ ਹਰ ਨਾਗਰਿਕ ਲਈ ਅਪਣੀ ਜਾਨ ਦੀ ਬਾਜੀ ਲਗਾ ਰਹੇ ਹਨ ਉਹ ਹਨ ਡਾਕਟਰ, ਜੋ ਬਿਨਾਂ ਅਪਣੀ ਚਿੰਤਾ ਕੀਤੇ 24 ਘੰਟੇ ਹਸਪਤਾਲਾਂ ਵਿਚ ਰਹਿ ਕੇ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ।

ਇਹਨਾਂ ਵਿਚੋਂ ਇਕ ਹੈ ਡਾਕਟਰ ਸਤੁਤੀ ਜੋ ਕਿ ਇਕ ਫਲੂ ਵਾਰਡ ਵਿਚ ਡਿਊਟੀ ਤੇ ਹੈ। ਉਹਨਾਂ ਦਾ ਪਰਿਵਾਰ ਲਗਾਤਾਰ ਚਿੰਤਾ ਜਤਾ ਰਿਹਾ ਹੈ ਪਰ ਸਤੁਤੀ ਅਪਣਾ ਫ਼ਰਜ਼ ਨਿਭਾਉਣ ਵਿਚ ਜੁਟੀ ਹੋਈ ਹੈ। ਸਤੁਤੀ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਕਰ ਕੇ ਅਪਣਾ ਅਨੁਭਵ ਸਾਂਝਾ ਕੀਤਾ ਹੈ। ਦਿੱਲੀ ਦੇ ਇਕ ਹਸਪਤਾਲ ਵਿਚ ਨਾਈਟ ਡਿਊਟੀ ਤੋਂ ਸਤੁਤੀ ਜਦੋਂ ਅਪਣੇ ਘਰ ਵਾਪਿਸ ਆਉਂਦੀ ਹੈ ਤਾਂ ਉਹ ਵਾਪਸੀ ਆਸਾਨ ਨਹੀਂ ਹੰਦੀ।

ਸਤੁਤੀ ਨੇ ਦਸਿਆ ਕਿ ਘਰ ਵਿਚ ਆਉਣ ਤੋਂ ਪਹਿਲਾਂ ਉਹ ਹਸਪਤਾਲ ਵਿਚ ਪੂਰੀ ਤਰ੍ਹਾਂ ਸੈਨੀਟਾਈਜ਼ਰ ਹੁੰਦੀ ਹੈ ਪਹਿਲਾਂ ਘਰ ਦੇ ਮੈਂਬਰਾਂ ਨੂੰ ਕਾਲ ਕਰਦੀ ਹੈ। ਕਿਉਂ ਕਿ ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਪਰਿਵਾਰ ਨੂੰ ਕੋਈ ਪਰੇਸ਼ਾਨੀ ਹੋਵੇ। ਘਰ ਪਹੁੰਚਦੇ ਹੀ ਉਹਨਾਂ ਤੇ ਇਕ ਸਪ੍ਰੇਅ ਕੀਤੀ ਜਾਂਦੀ ਹੈ ਉਹਨਾਂ ਕੋਲ ਜਿਹੜਾ ਵੀ ਸਮਾਨ ਹੁੰਦਾ ਹੈ ਉਸ ਤੇ ਵੀ ਸਪ੍ਰੇਅ ਕੀਤੀ ਜਾਂਦੀ ਹੈ ਤਾਂ ਕਿ ਕੋਰੋਨਾ ਦਾ ਕੋਈ ਖ਼ਤਰਾ ਨਾ ਹੋਵੇ।

ਉਸ ਇਕ ਲਛਮਣ ਰੇਖਾ ਵੀ ਖਿਚੀ ਹੈ ਜਿਸ ਦਾ ਪਾਲਣ ਉਹ ਬਾਖੂਬੀ ਕਰਦੀ ਹੈ। ਸੰਕਟ ਦੀ ਘੜੀ ਵਿਚ ਜਿਸ ਤਰ੍ਹਾਂ ਸਤੁਤੀ ਅਪਣੀ ਡਿਊਟੀ ਕਰ ਰਹੀ ਹੈ ਉਸ ਤੇ ਉਸ ਦੇ ਪਰਿਵਾਰ ਨੂੰ ਮਾਣ ਹੈ। ਪਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਚਿੰਤਾ ਵੀ ਬਹੁਤ ਰਹਿੰਦੀ ਹੈ। ਉਸ ਨੇ ਅਪਣਾ ਜਨਮਦਿਨ ਵਿਚ ਡਿਊਟੀ ਨਿਭਾਉਣ ਵਿਚ ਬਤੀਤ ਕਰ ਦਿੱਤਾ। ਜਦੋਂ ਉਸ ਨੂੰ ਜਨਮਦਿਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਸਾਰੇ ਲੋਕ ਲੜਾਈ ਲੜ ਰਹੇ ਹਨ ਤਾਂ ਉਹ ਅਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦੀ ਕਿਉਂ ਕਿ ਲਾਕਡਾਊਨ ਨਾਲ ਦੇਸ਼ ਨੂੰ ਹੀ ਫ਼ਾਇਦਾ ਮਿਲੇਗਾ।

ਡਾ. ਸਤੁਤੀ ਦੇ ਮਾਤਾ-ਪਿਤਾ ਵੀ ਡਾਕਟਰ ਹੀ ਹਨ ਜਦੋਂ ਬੇਟੀ ਨੂੰ ਇਸ ਤਰ੍ਹਾਂ ਸੰਕਟ ਦੀ ਘੜੀ ਵਿਚ ਕੰਮ ਕਰਦੇ ਦੇਖਦੇ ਹਨ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਦੀ ਮਾਤਾ ਡਾ. ਅਕਸ਼ੀ ਮਿੱਤਲ ਨੇ ਦਸਿਆ ਕਿ ਉਹਨਾਂ ਨੂੰ ਲੱਗਿਆ ਕਿ ਜਨਮਦਿਨ ਤੇ ਨਾਈਟ ਡਿਊਟੀ ਲਗਣ ਕਾਰਨ ਸਤੁਤੀ ਦੁਖੀ ਹੋਵੇਗੀ ਪਰ ਅਜਿਹਾ ਨਹੀਂ ਸੀ। ਸਤੁਤੀ ਦਾ ਮੰਨਣਾ ਸੀ ਕਿ ਜਦੋਂ ਪੀਐਮ ਮੋਦੀ ਦੇ ਕਹਿਣ ਤੇ ਦੇਸ਼ ਨੇ ਤਾੜੀਆਂ ਵਜਾਈਆਂ ਸਨ ਤਾਂ ਉਹ ਉਸ ਦੇ ਬਰਥਡੇ ਗਿਫਟ ਸੀ।

ਸਤੁਤੀ ਦੇ ਪਿਤਾ ਸੰਜੀਵ ਮਿੱਤਲ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ ਕੰਮ ਕਰਦੇ ਹਨ ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਨੂੰ ਲੈ ਕੇ ਕਈ ਲੋਕਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਪਰ ਉਹ ਬਿਨਾਂ ਕਿਸੇ ਪਰਵਾਹ ਦੇ ਕੰਮ ਵਿਚ ਜੁਟੀ ਹੋਈ ਹੈ। ਗੌਰਤਲਬ ਹੈ ਕਿ ਦੇਸ਼ ਤੇ ਆਏ ਸੰਕਟ ਵਿਚ ਇਸ ਘੜੀ ਵਿਚ ਡਾ. ਸਤੁਤੀ ਵਰਗੇ ਲੱਖਾਂ ਡਾਕਟਰ ਅਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਡਿਊਟੀ ਕਰ ਰਹੇ ਹਨ। ਕੋਰੋਨਾ ਵਾਇਰਸ ਦੀ ਭਾਵੇਂ ਕੋਈ ਦਵਾਈ ਨਹੀਂ ਹੈ ਪਰ ਇਕ ਸਹੀ ਟ੍ਰੀਟਮੈਂਟ ਕਿਸੇ ਵੀ ਮਰੀਜ਼ ਨੂੰ ਸੰਕਟ ਤੋਂ ਵਾਪਸ ਲਿਆ ਸਕਦਾ ਹੈ। ਅਜਿਹੇ ਵਿਚ ਦੇਸ਼ ਇਸ ਸਮੇਂ ਲੱਖਾਂ ਡਾਕਟਰਾਂ ਨੂੰ ਸਲਾਮ ਕਰ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।