ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਭਾਜਪਾ ਭਾਰੀ ਪੈਸਾ ਵਹਾ ਰਹੀ ਹੈ: ਗਹਿਲੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਦੀ 294 ਮੈਂਬਰੀ ਵਿਧਾਨ ਸਭਾ ਲਈ 27 ਮਾਰਚ ਤੋਂ 29 ਅਪ੍ਰੈਲ ਤੱਕ ਅੱਠ ਪੜਾਵਾਂ ਵਿੱਚ ਵੋਟਿੰਗ ਹੋਵੇਗੀ।

Gehlot

ਨਵੀਂ ਦਿੱਲੀ:ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਉੱਤੇ ਪੱਛਮੀ ਬੰਗਾਲ ਵਿੱਚ ਕਿਸੇ ਵੀ ਕੀਮਤ ‘ਤੇ ਸੱਤਾ ਵਿੱਚ ਆਉਣ ਲਈ ਵੱਡੀ ਰਕਮ ਖਰਚ ਕਰਨ ਦਾ ਦੋਸ਼ ਲਾਇਆ। ਗਹਿਲੋਤ ਨੇ ਟਵੀਟ ਕੀਤਾ,ਭਾਜਪਾ ਆਪਣੀ ਸਿਧਾਂਤਕ ਰਾਜਨੀਤੀ ਤਹਿਤ ਪੱਛਮੀ ਬੰਗਾਲ ਵਿੱਚ ਕਿਸੇ ਵੀ ਕੀਮਤ ‘ਤੇ ਸੱਤਾ ਪ੍ਰਾਪਤ ਕਰਨ ਲਈ ਭਾਰੀ ਪੈਸਾ ਵਹਾ ਰਹੀ ਹੈ।