ਜਾਦੂ-ਟੋਣੇ ਦੇ ਸ਼ੱਕ 'ਚ ਬਜ਼ੁਰਗ ਜੋੜੇ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ 7 ਨੂੰ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ

Image: For representation purpose only

 

ਕੋਲਕਾਤਾ: ਪੱਛਮੀ ਬੰਗਾਲ ਵਿਚ ਜਾਦੂ-ਟੋਣੇ ਦੇ ਸ਼ੱਕ ਵਿਚ ਇਕ ਬਜ਼ੁਰਗ ਜੋੜੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਬੀਰਭੂਮ ਜ਼ਿਲ੍ਹੇ ਦੇ ਅਹਿਮਦਪੁਰ ਦੇ ਨਪਾਰਾ ਦਾ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਚੋਂ 6 ਇਕੋ ਪਿੰਡ ਦੇ ਹਨ। ਇਸ ਤੋਂ ਪਹਿਲਾ ਪੁਲਿਸ ਨੇ ਮੁੱਖ ਮੁਲਜ਼ਮ ਰੁਬਾਈ ਬੇਸਰਾ ਨੂੰ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਘਟਨਾ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਓਮਾਨ 'ਚ ਫਸੀ ਪੰਜਾਬੀ ਮਹਿਲਾ ਨੂੰ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਪੱਤਰ 

ਕੁੱਲ ਮਿਲਾ ਕੇ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਦੱਸ ਦੇਈਏ ਕਿ ਪੇਂਡੂ ਹੇਮਬਰਮ (62) ਅਤੇ ਪਾਰਵਤੀ ਹੇਮਬਰਮ (52) ਬੀਰਭੂਮ ਦੇ ਸੈਥੀਆ ਥਾਣਾ ਅਹਿਮਦ ਚੌਕੀ ਅਧੀਨ ਪੈਂਦੇ ਪਿੰਡ ਨਾਪਰਾ ਵਿਚ ਰਹਿੰਦੇ ਸਨ। ਗੰਭੀਰ ਰੂਪ 'ਚ ਜ਼ਖਮੀ ਹੋਣ 'ਤੇ ਸ਼ਨੀਵਾਰ ਸਵੇਰੇ ਇਕ ਨਜ਼ਦੀਕੀ ਰਿਸ਼ਤੇਦਾਰ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਸੀ। ਉੱਥੇ ਡਾਕਟਰਾਂ ਨੇ ਪਾਰਵਤੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ: ਪਤਨੀ ਨੇ ਸਹੁਰੇ ਜਾਣ ਤੋਂ ਕੀਤਾ ਇਨਕਾਰ ਤਾਂ ਪਤੀ ਨੇ ਚੁੱਕ ਕੇ ਕੰਧ ਨਾਲ ਮਾਰੀ 15 ਮਹੀਨੇ ਦੀ ਬੱਚੀ, ਮੌਤ

ਸਥਾਨਕ ਸੂਤਰਾਂ ਅਨੁਸਾਰ ਨਾਪਾਰਾ ਪਿੰਡ ਦੇ ਮੌਰਲ ਰੂਬਾਈ ਬੇਸਰਾ ਸਮੇਤ ਇਲਾਕੇ ਦੇ ਕੁਝ ਲੋਕਾਂ ਨੂੰ ਸ਼ੱਕ ਸੀ ਕਿ ਪੇਂਡੂ ਅਤੇ ਉਸ ਦੀ ਪਤਨੀ ਜਾਦੂ-ਟੂਣਾ ਜਾਣਦੇ ਹਨ। ਇਸੇ ਸ਼ੱਕ ਦੇ ਆਧਾਰ 'ਤੇ ਬਜ਼ੁਰਗ ਜੋੜੇ ਦੇ ਘਰ ਛਾਪਾ ਮਾਰ ਕੇ ਕੁੱਟਮਾਰ ਕੀਤੀ ਗਈ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ। ਜਦੋਂ ਪੁਲਿਸ ਨੂੰ ਸਾਰੀ ਘਟਨਾ ਦਾ ਪਤਾ ਲੱਗਿਆ ਤਾਂ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਨੇ ਪਹਿਲਾਂ ਮੁਲਜ਼ਮ ਰੂਬਾਈ ਬਸਰਾ ਨੂੰ ਗ੍ਰਿਫ਼ਤਾਰ ਕੀਤਾ ਅਤੇ ਫਿਰ ਉਸ ਕੋਲੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ 6 ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ।