ਸ੍ਰੀਲੰਕਾ ਤੋਂ ਬਾਅਦ ਹੁਣ ਭਾਰਤ ਦੇ 8 ਸੂਬਿਆਂ 'ਚ ਅਤਿਵਾਦੀ ਹਮਲੇ ਦਾ ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਲੰਕਾ 'ਚ ਅਤਿਵਾਦੀ ਹਮਲਿਆਂ 'ਚ ਹੋਈਆਂ ਸਨ 250 ਮੌਤਾਂ

After Sri Lanka, there continues to be a terrorist attack in eight Indian states

ਸ੍ਰੀਲੰਕਾ- ਗੁਆਂਢੀ ਦੇਸ਼ ਸ੍ਰੀਲੰਕਾ ਵਿਚ ਈਸਟਰ ਵਾਲੇ ਦਿਨ ਅਤਿਵਾਦੀ ਹਮਲਿਆਂ ਬਾਅਦ ਹੁਣ ਭਾਰਤ ਦੇ 8 ਤੱਟੀ ਸੂਬਿਆਂ ਵਿਚ ਅਤਿਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ ਪੁਲਿਸ ਨੂੰ ਤਮਿਲਨਾਡੂ, ਮਹਾਰਾਸ਼ਟਰ, ਕਰਨਾਟਕ, ਕੇਰਲ, ਤੇਲੰਗਾਨਾ, ਆਂਧਰਾ ਪ੍ਰਦੇਸ਼, ਗੋਆ ਤੇ ਪੁਡੁਚੇਰੀ ਵਿਚ ਅਤਿਵਾਦੀ ਹਮਲੇ ਦੀ ਜਾਣਕਾਰੀ ਮਿਲੀ ਹੈ, ਦਰਅਸਲ ਸ਼ੁੱਕਰਵਾਰ ਨੂੰ ਇਕ ਸ਼ਖ਼ਸ ਨੇ ਬੰਗਲੁਰੂ ਪੁਲਿਸ ਨੂੰ ਫੋਨ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸੂਚਨਾ ਆਈ ਹੈ ਕਿ ਅਤਿਵਾਦੀ ਦੇਸ਼ ਦੇ 8 ਤੱਟੀ ਸੂਬਿਆਂ ਵਿਚ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਸ ਦਾਅਵੇ ਤੋਂ ਬਾਅਦ ਕਰਨਾਟਕ ਦੇ ਡੀਜੀਪੀ-ਆਈਜੀਪੀ ਨੇ 7 ਸੂਬਿਆਂ ਦੇ ਡੀਜੀਪੀ ਨੂੰ ਚਿੱਠੀ ਲਿਖ ਕੇ ਅਲਰਟ ਰਹਿਣ ਨੂੰ ਕਿਹਾ ਹੈ। ਫ਼ੋਨ ਕਰਨ ਵਾਲਾ ਇਕ ਬੱਸ ਡਰਾਈਵਰ ਦੱਸਿਆ ਜਾਂਦਾ ਹੈ, ਜਿਸ ਨੇ ਬੰਗਲੁਰੂ ਸਿਟੀ ਪੁਲਿਸ ਦੇ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਤਮਿਲਨਾਡੂ ਦੇ ਰਾਮਨਾਥਪੁਰਮ ਵਿਚ 19 ਅਤਿਵਾਦੀ ਮੌਜੂਦ ਹਨ ਅਤੇ ਅੱਠ ਸੂਬਿਆਂ ਦੀਆਂ ਰੇਲ ਗੱਡੀਆਂ ਵਿਚ ਹਮਲੇ ਕਰ ਸਕਦੇ ਹਨ। ਹਾਲਾਂਕਿ ਬਾਅਦ ਵਿਚ ਬੰਗਲੁਰੂ ਦਿਹਾਤੀ ਪੁਲਿਸ ਦੇ ਮੁਖੀ ਨੇ ਇਸ ਕਾਲ ਨੂੰ ਫ਼ਰਜ਼ੀ ਕਰਾਰ ਦਿਤਾ ਹੈ

ਅਤੇ ਫ਼ੋਨ ਕਰਨ ਵਾਲੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਕਹੀ ਹੈ,  ਜੋ ਇਕ ਸੇਵਾਮੁਕਤ ਫ਼ੌਜੀ ਜਵਾਨ ਵੀ ਹੈ ਪਰ ਇਸ ਦੇ ਬਾਵਜੂਦ ਅਜੇ ਅਲਰਟ ਨੂੰ ਬਰਕਰਾਰ ਰੱਖਿਆ ਗਿਆ ਹੈ। ਦੱਸ ਦਈਏ ਕਿ ਈਸਟਰ ਦੇ ਦਿਨ ਭਾਰਤ ਦੇ ਗੁਆਂਢੀ ਮੁਲਕ ਸ੍ਰੀਲੰਕਾ ਵਿਚ ਲੜੀਵਾਰ 8 ਬੰਬ ਧਮਾਕੇ ਹੋਏ ਸਨ ਜਿਨ੍ਹਾਂ ਵਿਚ ਲਗਭਗ 250 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੇ ਬਾਅਦ ਭਾਰਤੀ ਏਜੰਸੀਆਂ ਨੇ ਵੀ ਸਮੁੰਦਰੀ ਇਲਾਕਿਆਂ ਦੀ ਸੁਰੱਖਿਆ ਵਧਾ ਦਿਤੀ ਸੀ। ਦੇਖੋ ਵੀਡੀਓ..........