ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ 'ਚ ਦੋ ਭਾਰਤੀ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਵੇਂ ਚੰਗੀ ਸਥਿਤੀ ਵਿਚ ਹਨ ਅਤੇ ਮੈਡੀਕਲ ਸੇਵਾ ਲੈਣ ਤੋਂ ਇਨਕਾਰ ਕੀਤਾ

Two Stranded Indian Nationals Arrested For Trying To Enter US Illegally

ਵਾਸ਼ਿੰਗਟਨ : ਅਮਰੀਕੀ-ਮੈਕਸੀਕੋ ਸਰਹੱਦ 'ਤੇ ਐਰੀਜ਼ੋਨਾ ਵਿਚ ਗਸ਼ਤੀ ਦਲ ਨੇ ਦੋ ਭਾਰਤੀਆਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੇ ਤਹਿਤ ਹਿਰਾਸਤ ਵਿਚ ਲਿਆ। ਇਹ ਦੋਵੇਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਉੱਥੇ ਫਸ ਗਏ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। 

ਇਨ੍ਹਾਂ ਵਿਚੋਂ ਇਕ ਸਿੱਖ ਵਿਅਕਤੀ ਨੇ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਸੰਕਟ ਵਿਚ ਫਸੇ ਲੋਕਾਂ ਦੀ ਜਗ੍ਹਾ ਪਤਾ ਕਰਨ ਲਈ ਬਣੀ ਤਕਨੀਕ ਦੀ ਵਰਤੋਂ ਕਰ ਕੇ ਖੁਦ ਨੂੰ ਬਚਾਉਣ ਲਈ ਮਦਦ ਮੰਗੀ। ਅਮਰੀਕੀ ਸਰਹੱਦ ਗਸ਼ਤੀ ਅਤੇ ਬਚਾਅ ਦਲ ਨੇ ਬੁਧਵਾਰ ਸ਼ਾਮ ਨੂੰ ਦੋ ਗ਼ੈਰ ਪ੍ਰਵਾਸੀਆਂ ਨੂੰ ਬਚਾਇਆ। ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਨੇ ਇਕ ਬਿਆਨ ਵਿਚ ਦਸਿਆ ਕਿ ਇਹ ਦੋਵੇਂ ਚੰਗੀ ਸਥਿਤੀ ਵਿਚ ਸਨ ਅਤੇ ਇਨ੍ਹਾਂ ਨੇ ਮੈਡੀਕਲ ਸੇਵਾ ਲੈਣ ਤੋਂ ਇਨਕਾਰ ਕਰ ਦਿਤਾ।

ਅੱਗੇ ਦੀ ਕਾਰਵਾਈ ਲਈ ਇਨ੍ਹਾਂ ਦੋਹਾਂ ਨੂੰ ਜਦੋਂ ਸਟੇਸ਼ਨ ਭੇਜਿਆ ਗਿਆ ਤਾਂ ਪਤਾ ਚੱਲਿਆ ਕਿ ਇਹ ਦੋਵੇਂ ਭਾਰਤੀ ਨਾਗਰਿਕ ਹਨ ਅਤੇ ਅਮਰੀਕਾ ਵਿਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਵਿਚ ਸਨ।