ਅਮੇਠੀ ਤੋਂ ਉਪ ਚੋਣਾਂ ਲੜੇਗੀ ਪ੍ਰਿਅੰਕਾ ਗਾਂਧੀ?
ਜਾਣੋ, ਕੀ ਮੋੜ ਲਵੇਗੀ ਪ੍ਰਿਅੰਕਾ ਗਾਂਧੀ ਦੀ ਰਾਜਨੀਤੀ?
ਨਵੀਂ ਦਿੱਲੀ: ਪ੍ਰਿਅੰਕਾ ਗਾਂਧੀ ਦੀ ਵਾਰਾਣਸੀ ਤੋਂ ਚੋਣ ਲੜਨ ਦੀ ਚਰਚਾ ਖਤਮ ਹੋ ਚੁੱਕੀ ਹੈ। ਕਾਂਗਰਸ ਨੇ ਬੀਜੇਪੀ ਵਿਚੋਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਅਜੇ ਰਾਏ ਨੂੰ ਫਿਰ ਤੋਂ ਵਾਰਾਣਸੀ ਤੋਂ ਟਿਕਟ ਦੇ ਦਿੱਤੀ ਹੈ। ਅਜੇ ਰਾਏ ਦੇ ਨਾਮ ’ਤੇ ਕਾਂਗਰਸ ਸੀਨੀਅਰ ਆਗੂ ਦੀ ਮੋਹਰ ਤੋਂ ਬਾਅਦ ਪੀਐਮ ਮੋਦੀ ਨੂੰ ਦੋ ਦਿਨ ਦੇ ਵਾਰਾਣਸੀ ਦੌਰੇ ਤੋਂ ਪਹਿਲਾਂ ਹੀ ਸੂਚੀ ਜਾਰੀ ਕਰ ਦਿੱਤੀ ਗਈ।
ਰਾਹੁਲ ਗਾਂਧੀ, ਰਾਬਰਟ ਵਾਡਰਾ, ਪਾਰਟੀ ਬੁਲਾਰੇ ਤੋਂ ਲੈ ਕੇ ਕਾਂਗਰਸ ਆਗੂਆਂ ਨੇ ਪਿਛਲੇ ਕੁਝ ਦਿਨਾਂ ਤੋਂ ਵਾਰਾਣਸੀ ਤੋਂ ਪ੍ਰਿਅੰਕਾ ਗਾਂਧੀ ਦੇ ਚੋਣ ਲੜਨ ਦੀ ਸੰਭਾਵਨਾ ਨੂੰ ਬਰਕਾਰ ਰੱਖਿਆ ਹੈ। ਅਜਿਹੇ ਵਿਚ ਅਚਾਨਕ ਉਹਨਾਂ ਦੀ ਵਾਰਾਣਸੀ ਤੋਂ ਚੋਣ ਨਾ ਲੜਨ ਦੀ ਚਰਚਾ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਜਿਸ ਤਰ੍ਹਾਂ ਵੀਰਵਾਰ ਨੂੰ ਪੀਐਮ ਮੋਦੀ ਦੇ ਰੋਡ ਸ਼ੋਅ ਵਿਚ ਕਾਂਸ਼ੀ ਦੇ ਲੋਕ ਇਕੱਠੇ ਹੋ ਗਏ ਸਨ ਅਤੇ ਨਾਮਜ਼ਦਗੀ ਵਿਚ ਐਨਡੀਏ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਸੀ।
ਅਜਿਹੇ ਵਿਚ ਪ੍ਰਿਅੰਕਾ ਗਾਂਧੀ ਨੇ ਇਥੋਂ ਚੋਣ ਨਾ ਲੜਨ ਦਾ ਫੈਸਲਾ ਹੁਣ ਕੀਤਾ ਹੁੰਦਾ ਤਾਂ ਭਾਜਪਾ ਨੂੰ ਕਾਂਗਰਸ ’ਤੇ ਹਮਲਾ ਬੋਲਣ ਦਾ ਇਕ ਹੋਰ ਮੌਕਾ ਮਿਲ ਜਾਂਦਾ। ਪ੍ਰਤੀਕਾਂ ਦੇ ਮਾਹਿਰ ਖਿਡਾਰੀ ਮੋਦੀ ਨੇ ਅਪਣੇ ਰੋਡ ਸ਼ੋਅ ਵਿਚ ਦਿਗ਼ਜਾਂ ਨਾਲ ਨਾਮਜ਼ਦਗੀ ਕਰਵਾ ਕੇ ਅਤੇ ਸ਼ਕਤੀ ਪ੍ਰਦਰਸ਼ਨ ਕਰ ਕੇ ਜ਼ਾਹਿਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਮੁਕਾਬਲਾ ਕਰਨਾ ਹੈ ਤਾਂ ਕਾਂਗਰਸ ਜਾਂ ਵਿਰੋਧੀ ਧਿਰ ਦੀਆਂ ਹੋਰ ਪਾਰਟੀਆਂ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ।
ਹੁਣ ਫਿਰ ਕਾਂਗਰਸ ਪਾਰਟੀ ਦੀ ਖਬਰ ਮਿਲੀ ਹੈ ਕਿ ਜੇਕਰ ਰਾਹੁਲ ਗਾਂਧੀ ਅਮੇਠੀ ਅਤੇ ਵਾਇਨਾਡ ਦੋਵਾਂ ਹੀ ਥਾਵਾਂ ਤੋਂ ਚੋਣਾਂ ਜਿੱਤਦੇ ਹਨ ਤਾਂ ਉਹ ਅਪਣੀ ਪ੍ਰੰਪਰਾਗਤ ਸੀਟ ਅਮੇਠੀ ਛੱਡ ਸਕਦੇ ਹਨ। ਅਜਿਹੇ ਵਿਚ ਇੱਥੋਂ ਉਪ ਚੋਣਾਂ ਦੀ ਸਥਿਤੀ ਬਣੇਗੀ ਅਤੇ ਪ੍ਰਿਅੰਕਾ ਗਾਂਧੀ ਨੂੰ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ। ਅਮੇਠੀ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦੀ ਸੀਟ ਰਹੀ ਹੈ।
ਸਾਲ 2004 ਵਿਚ ਰਾਇਬਰੇਲੀ ਤੋਂ ਚੋਣ ਮੈਦਾਨ ਵਿਚ ਉਤਰੀ ਸੋਨੀਆਂ ਗਾਂਧੀ ਇਸ ਤੋਂ ਪਹਿਲਾਂ ਅਪਣੇ ਪਤੀ ਰਾਜੀਵ ਗਾਂਧੀ ਦੀ ਸੀਟ ਅਮੇਠੀ ਤੋਂ ਚੋਣਾਂ ਜਿੱਤਦੀ ਆਈ ਸੀ। ਸੋਨੀਆਂ ਗਾਂਧੀ ਨੇ ਰਾਹੁਲ ਗਾਂਧੀ ਲਈ 2004 ਵਿਚ ਅਮੇਠੀ ਛੱਡ ਦਿੱਤੀ ਸੀ। ਹੁਣ ਜਦਕਿ ਰਾਹੁਲ ਗਾਂਧੀ ਨੇ ਅਪਣੀ ਦਾਦੀ ਇੰਦਰਾ ਗਾਂਧੀ ਅਤੇ ਅਪਣੀ ਮਾਂ ਸੋਨੀਆਂ ਗਾਂਧੀ ਦੀ ਤਰ੍ਹਾਂ ਦੱਖਣ ਦਾ ਰੁਤਬਾ ਅਪਣਾਇਆ ਹੈ...
..ਤਾਂ ਅਜਿਹਾ ਸੰਭਵ ਹੈ ਕਿ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਚੋਣਾਂ ਜਿਤਣ ਦੀ ਸੂਰਤ ਵਿਚ ਅਪਣੀ ਪ੍ਰੰਪਰਾਗਤ ਸੀਟ ਅਮੇਠੀ ਛੱਡ ਸਕਦੇ ਹਨ। ਹੋ ਸਕਦਾ ਹੈ ਕਿ ਫਿਰ ਪ੍ਰਿਅੰਕਾ ਗਾਂਧੀ ਅਮੇਠੀ ਤੋਂ ਚੋਣਾਂ ਲੜੇਗੀ। ਇਸ ਨਾਲ ਕਾਂਗਰਸ ਪਰਵਾਰ ਦੀ ਇਕ ਹੋਰ ਸੀਟ ਵਧ ਜਾਵੇਗੀ ਅਤੇ ਅਮੇਠੀ ਸੀਟ ਵੀ ਗਾਂਧੀ ਪਰਵਾਰ ਕੋਲ ਹੀ ਰਹੇਗੀ।