ਜਿਨਹਾ ਵਾਲੇ ਬਿਆਨ ’ਤੇ ਸ਼ਤਰੂਘਨ ਸਿਨਹਾ ਦੀ ਸਫ਼ਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੈਂ ਕਹਿਣਾ ਚਾਹੁੰਦਾ ਸੀ ਮੌਲਾਨਾ ਅਜ਼ਾਦ ਪਰ ਮੇਰੇ ਮੂੰਹ ਚੋਂ ਮੁਹੰਮਦ ਅਲੀ ਜਿਨਹਾ ਨਿਕਲ ਗਿਆ

Shatrughan Sinha clarifies his statement on Mohd Ali Jinnah

ਨਵੀਂ ਦਿੱਲੀ: ਕਾਂਗਰਸ ਨੂੰ ਮੁਹੰਮਦ ਅਲੀ ਜਿਨਹਾ ਦੀ ਪਾਰਟੀ ਦੱਸਣ ਤੋਂ ਬਾਅਦ ਹੁਣ ਸ਼ਤਰੂਘਨ ਸਿਨਹਾ ਨੇ  ਇਸ ਤੇ ਸਫ਼ਾਈ ਦਿੱਤੀ ਹੈ। ਬਿਆਨ ’ਤੇ ਹੋ ਰਹੇ ਸਿਆਸੀ ਹੰਗਾਮੇ ਤੋਂ ਬਾਅਦ ਸਿਨਹਾ ਨੇ ਕਿਹਾ ਕਿ ਮੈਂ ਕੱਲ੍ਹ ਜੋ ਵੀ ਕਿਹਾ ਉਹ ਸਭ ਗਲਤੀ ਨਾਲ ਬੋਲ ਹੋ ਗਿਆ। ਮੈਂ ਕਹਿਣਾ ਚਾਹੁੰਦਾ ਸੀ ਮੌਲਾਨਾ ਅਜ਼ਾਦ ਪਰ ਮੇਰੇ ਮੂੰਹ ਚੋਂ ਮੁਹੰਮਦ ਅਲੀ ਜਿਨਹਾ ਨਿਕਲ ਗਿਆ।

ਕਾਂਗਰਸ ਟਿਕਟ ਤੇ ਬਿਹਾਰ ਦੇ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਸ਼ਤਰੂਘਨ ਸਿਨਹਾ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੇ ਸੌਸਰ ਵਿਚ ਇਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਭਾਰਤ ਦੀ ਅਜ਼ਾਦੀ ਅਤੇ ਵਿਕਾਸ ਵਿਚ ਜਿਨਹਾ ਦਾ ਵੀ ਯੋਗਦਾਨ ਹੈ। ਕਾਂਗਰਸ ਪਰਵਾਰ ਮਹਾਤਮਾ ਗਾਂਧੀ ਤੇ ਸਰਦਾਰ ਵਲਭ ਭਾਈ ਪਟੇਲ ਤਕ, ਮੁਹੰਮਦ ਅਲੀ ਜਿਨਹਾ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਤਕ, ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਅਤੇ ਰਾਹੁਲ ਗਾਂਧੀ ਤਕ ਦੀ ਪਾਰਟੀ ਹੈ।

ਭਾਰਤ ਦੀ ਆਜ਼ਾਦੀ ਅਤੇ ਵਿਕਾਸ ਵਿਚ ਇਹਨਾਂ ਸਾਰਿਆਂ ਦਾ ਯੋਗਦਾਨ ਹੈ। ਇਸ ਲਈ ਮੈਂ ਕਾਂਗਰਸ ਪਾਰਟੀ ਵਿਚ ਆਇਆਂ ਹਾਂ। ਮੈਂ ਇਸ ਪਾਰਟੀ ਵਿਚ ਇਕ ਵਾਰ ਆ ਗਿਆ ਹਾਂ ਹੁਣ ਜਾਣ ਦਾ ਸਵਾਲ ਹੀ ਨਹੀਂ ਹੈ। ਉਹਨਾਂ ਦੇ ਇਸ ਬਿਆਨ ’ਤੇ ਸਿਆਸੀ ਜੰਗ ਛਿੜ ਪਈ ਸੀ ਅਤੇ ਭਾਜਪਾ ਨੂੰ ਕਾਂਗਰਸ ਤੇ ਹਮਲੇ ਕਰਨ ਦਾ ਮੌਕਾ ਮਿਲ ਗਿਆ ਸੀ। ਇਸ ’ਤੇ ਕਾਂਗਰਸ ਨੂੰ ਅਪਣੇ ਵੱਲੋਂ ਸਫ਼ਾਈ ਵੀ ਦੇਣੀ ਪਈ।

 



 

 

ਹਾਲਾਂਕਿ ਕਾਂਗਰਸ ਨੇ ਇਸ ਬਿਆਨ ਤੋਂ ਪੂਰੀ ਤਰਾ ਪੱਲਾ ਝਾੜਦੇ ਹੋਏ ਭਾਜਪਾ ਨੂੰ ਹੀ ਸਫ਼ਾਈ ਦੇਣ ਨੂੰ ਕਿਹਾ। ਅੱਜ ਪ. ਚਿਦੰਬਰਮ ਨੇ ਕਿਹਾ ਉਹਨਾਂ ਦੇ ਜੋ ਵੀ ਵਿਚਾਰ ਹਨ, ਉਹਨਾਂ ਦਾ ਸਪੱਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਉਹ ਭਾਜਪਾ ਦਾ ਹਿੱਸਾ ਸਨ। ਭਾਜਪਾ ਨੂੰ ਦਸਣਾ ਚਾਹੀਦਾ ਹੈ ਕਿ ਉਹ ਇੰਨੇ ਸਾਲ ਤਕ ਪਾਰਟੀ ਦਾ ਹਿੱਸਾ ਕਿਉਂ ਸਨ। ਮੈਂ ਪਾਰਟੀ ਦੇ ਹਰ ਮੈਂਬਰ ਦੇ ਬਿਆਨ ’ਤੇ ਸਪੱਸ਼ਟੀਕਰਨ ਨਹੀਂ ਦੇ ਸਕਦਾ, ਸਿਰਫ ਪਾਰਟੀ ਦੇ ਅਧਿਕਾਰਿਕ ਸਟੈਂਡ ’ਤੇ ਹੀ ਕੁਝ ਬੋਲ ਸਕਦਾ ਹਾਂ।