ਸ਼ਤਰੂਘਨ ਸਿਨਹਾ ਨੇ ਜਿਨਹਾ ਨੂੰ ਦਸਿਆ ਕਾਂਗਰਸ ਪਰਵਾਰ ਦਾ ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

 ਸ਼ਤਰੂਘਨ ਸਿਨਹਾ ਬਿਆਨਾਂ ਦੀ ਵਜ੍ਹ ਕਰਕੇ ਰਹਿੰਦੇ ਹਨ ਚਰਚਾ ਵਿਚ

Shatrughan Sinha saya Mohammad Ali Jinnah was a part of congress family

ਨਵੀਂ ਦਿੱਲੀ: ਸ਼ਤਰੂਘਨ ਸਿਨਹਾ ਨੇ ਅਪਣੇ ਬਿਆਨ ਵਿਚ ਅਜਿਹਾ ਕੁਝ ਕਹਿ ਦਿੱਤਾ ਜੋ ਕਿ ਚੋਣਾਂ ਵਿਚ ਕਾਂਗਰਸ ਲਈ ਮੁਸ਼ਕਿਲ ਖੜ੍ਹੀ ਕਰ ਸਕਦੇ ਹਨ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਭਾਰਤ ਦੀ ਵੰਡ ਕਰਨ ਵਾਲੇ ਮੁਹੰਮਦ ਅਲੀ ਜਿਨਹਾ ਨੂੰ ਕਾਂਗਰਸ ਪਰਵਾਰ ਦਾ ਮੈਂਬਰ ਬੋਲ ਦਿੱਤਾ।

ਹਾਲਾਂਕਿ ਉਹਨਾਂ ਨੇ ਜਿਨਹਾ ਤੋਂ ਇਲਾਵਾ ਮਹਾਤਮਾ ਗਾਂਧੀ, ਸਰਦਾਰ ਪਟੇਲ ਅਤੇ ਜਵਾਹਰ ਲਾਲ ਨਹਿਰੂ ਦਾ ਵੀ ਨਾਮ ਲਿਆ ਅਤੇ ਕਿਹਾ ਕਿ ਇਹ ਅਜਿਹੇ ਲੋਕਾਂ ਦੀ ਪਾਰਟੀ ਹੈ ਜਿਹਨਾਂ ਨੇ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਯੋਗਦਾਨ ਪਾਇਆ ਸੀ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਕਾਂਗਰਸ ਮਹਾਤਮਾ ਗਾਂਧੀ ਤੋਂ ਲੈ ਕੇ ਸਰਦਾਰ ਪਟੇਲ, ਮੁਹੰਮਦ ਅਲੀ ਜਿਨਹਾ ਤੋਂ ਲੈ ਕੇ ਜਵਾਹਰ ਲਾਲ ਨਹਿਰੂ ਤਕ ਇਕ ਪਰਵਾਰ ਹੈ।

ਇਹ ਉਹਨਾਂ ਦੀ ਪਾਰਟੀ ਹੈ ਜਿਹਨਾਂ ਦਾ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਯੋਗਦਾਨ ਰਿਹਾ ਹੈ। ਇਸ ਲਈ ਮੈਂ ਇਸ ਵਿਚ ਆਇਆ ਹਾਂ। ਦਸ ਦਈਏ ਕਿ ਸ਼ਤਰੂਘਨ ਸਿਨਹਾ ਹਾਲ ਹੀ ਵਿਚ ਬੀਜੇਪੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਉਹਨਾਂ ਨੂੰ ਪਟਨਾ ਸਾਹਿਬ ਤੋਂ ਲੋਕ ਸਭਾ ਸੀਟ ਦੀ ਟਿਕਟ ਦਿੱਤੀ ਹੈ। ਸਿਨਹਾ ਹੁਣ ਤਕ ਇਸ ਸੀਟ ਤੋਂ ਬੀਜੇਪੀ ਸਾਂਸਦ ਰਹੇ ਹਨ।

ਪਰ ਸਾਲ 2015 ਤੋਂ ਉਹਨਾਂ ਦੀ ਪਾਰਟੀ ਵਿਚ ਅਨਬਣ ਸ਼ੁਰੂ ਹੋ ਗਈ ਸੀ ਅਤੇ ਉਹ ਹਮੇਸ਼ਾ ਅਪਣੀ ਹੀ ਸਰਕਾਰ ਦੀ ਨੀਤੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ। ਪਰ ਬਾਅਦ ਵਿਚ ਉਹਨਾਂ ਨੇ ਹਮਲੇ ਤੇਜ਼ ਕਰ ਦਿੱਤੇ ਅਤੇ ਸਿੱਧਾ ਪੀਐਮ ਮੋਦੀ ’ਤੇ ਸਵਾਲ ਖੜ੍ਹੇ ਕਰਨ ਲੱਗੇ। ਹਾਲਾਂਕਿ ਇਸ ਦੌਰਾਨ ਪਾਰਟੀ ਦੇ ਆਗੂ ਉਹਨਾਂ ’ਤੇ ਬਿਆਨ ਦੇਣ ਤੋਂ ਬਚਦੇ ਰਹੇ। ਸਿਨਹਾ ਨੇ ਨੋਟਬੰਦੀ, ਜੀਐਸਟੀ ਅਤੇ ਸਰਜੀਕਲ ਸਟ੍ਰਾਈਕ ’ਤੇ ਪਾਰਟੀ ਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ।

ਅਖੀਰ ਵਿਚ ਉਹਨਾਂ ਨੇ ਆਪ ਹੀ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਉਹਨਾਂ ਨੂੰ ਪਟਨਾ ਸਾਹਿਬ ਤੋਂ ਟਿਕਟ ਦੇ ਦਿੱਤੀ ਗਈ। ਬਾਅਦ ਵਿਚ ਉਹਨਾਂ ਦੀ ਪਤਨੀ ਪੂਨਮ ਸਿਨਹਾ ਸਮਾਜਵਾਦੀ ਪਾਰਟੀ ਵਿਚ ਸ਼ਾਮਲ ਹੋ ਗਈ ਅਤੇ ਉਹਨਾਂ ਨੂੰ ਗਠਜੋੜ ਦੇ ਉਮੀਦਵਾਰ ਦੇ ਰੂਪ ਵਿਚ ਲਖਨਊ ਤੋਂ ਟਿਕਟ ਦਿੱਤੀ ਗਈ। ਇਸ ਸੀਟ ’ਤੇ ਕਾਂਗਰਸ ਨੇ ਪ੍ਰਮੋਦ ਕ੍ਰਿਸ਼ਣਨ ਨੂੰ ਟਿਕਟ ਦਿੱਤੀ ਹੈ। ਸ਼ਤਰੂਘਨ ਸਿਨਹਾ ਅਪਣੀ ਪਤਨੀ ਅਤੇ ਸਪਾ ਉਮੀਦਵਾਰ ਪੂਨਮ ਸਿਨਹਾ ਦਾ ਪ੍ਰਚਾਰ ਕਰਨ ਲਈ ਵੀ ਗਏ ਸਨ।