ਇਸ ਕਰਕੇ ਅਕਸ਼ੇ ਨੇ ਮੋਦੀ ਤੋਂ ਨਹੀਂ ਪੁੱਛੇ ਰਾਜਨੀਤਿਕ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਹਮਣੇ ਆਈ ਸੱਚਾਈ

Akshay Kumar reveal why he did not ask tough questions to PM Modi

ਬਾਲੀਵੁੱਡ ਦੇ ਕੁਮਾਰ ਯਾਨੀ ਅਕਸ਼ੇ ਕੁਮਾਰ ਪੀਐਮ ਨਰਿੰਦਰ ਮੋਦੀ ਦੀ ਇੰਟਰਵਿਊ ਤੋਂ ਬਾਅਦ ਸੁਰਖ਼ੀਆਂ ਵਿਚ ਹਨ। ਦਸ ਦਈਏ ਕਿ ਹਾਲ ਹੀ ਵਿਚ ਉਹਨਾਂ ਨੇ ਪੀਐਮ ਮੋਦੀ ਦੀ ਇੰਟਰਵਿਊ ਲਈ ਸੀ। ਇੰਟਰਵਿਊ ਲੈਣ ਤੋਂ ਪਹਿਲਾਂ ਅਕਸ਼ੇ ਕਾਫੀ ਘਬਰਾਏ ਹੋਏ ਸਨ। ਉਹਨਾਂ ਨੇ ਅਪਣੇ ਟਵੀਟ ਵਿਚ ਵੀ ਇਹੀ ਗੱਲ ਕਹੀ ਸੀ। ਉਹਨਾਂ ਨੇ ਟਵੀਟ ਵਿਚ ਲਿਖਿਆ ਕਿ ਮੈਂ ਪੀਐਮ ਮੋਦੀ ਦੀ ਇੰਟਰਵਿਊ ਕਰਕੇ ਘਬਰਾਇਆ ਹੋਇਆ ਹਾਂ।

ਮੈਨੂੰ ਘਬਰਾਹਟ ਇਸ ਕਰਕੇ ਹੈ ਕਿਉਂਕਿ ਮੈਂ ਇਕ ਬਿਲਕੁਲ ਵੱਖਰਾ ਅਤੇ ਨਵਾਂ ਕੰਮ ਕਰਨ ਜਾ ਰਿਹਾ ਸੀ। ਮੈਂ ਹਮੇਸ਼ਾ ਸਵਾਲਾਂ ਤੋਂ ਦੂਰ ਹੀ ਰਿਹਾ ਹਾਂ। ਪਰ ਮੋਦੀ ਵਿਚ ਉਹ ਸਮਰੱਥਾ ਹੈ ਕਿ ਉਹ ਸਾਹਮਣੇ ਵਾਲੇ ਨੂੰ ਘਬਰਾਉਣ ਨਹੀਂ ਦਿੰਦੇ। ਨਾਲ ਹੀ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਉਹਨਾਂ ਨੇ ਪੀਐਮ ਮੋਦੀ ਤੋਂ ਮੁਸ਼ਕਿਲ ਸਵਾਲ ਕਿਉਂ ਨਹੀਂ ਪੁੱਛੇ। ਅਕਸ਼ੇ ਨੇ ਕਿਹਾ ਕਿ ਮੈਂ ਉਹਨਾਂ ਤੋਂ ਸਰਕਾਰ ਅਤੇ ਨੀਤੀਆਂ ਬਾਰੇ ਮੁਸ਼ਕਿਲ ਪੁੱਛ ਹੀ ਨਹੀਂ ਸਕਦਾ ਸੀ।

ਇਹ ਸਵਾਲ ਤਾਂ ਨਿਊਜ਼ ਐਡੀਟਰਸ ਪੁੱਛਣਗੇ ਹੀ। ਮੈਂ ਉਹਨਾਂ ਨੂੰ ਹਲਕੇ ਅਤੇ ਅਜਿਹੇ ਸਵਾਲ ਪੁੱਛਣਾ ਚਾਹੁੰਦਾ ਹਾਂ ਜਿਸ ਨਾਲ ਲੋਕ ਖੁਦ ਨੂੰ ਜੋੜ ਕੇ ਵੇਖ ਸਕਣ। ਨਾਲ ਹੀ ਉਹਨਾਂ ਕਿਹਾ ਕਿ ਮੈਂ ਮੋਦੀ ਤੋਂ ਉਹ ਸਵਾਲ ਪੁੱਛੇ ਸਨ ਜੋ ਮੈਨੂੰ ਸਮਝ ਆਉਣ। ਦਸ ਦਈਏ ਕਿ ਅਕਸ਼ੇ ਕੁਮਾਰ ਨੇ ਮੋਦੀ ਦੀ ਇੰਟਰਵਿਊ ਬੁੱਧਵਾਰ ਲਈ ਸੀ ਜਿਸ ਦੌਰਾਨ ਉਹਨਾਂ ਨੇ ਮੋਦੀ ਨੂੰ ਆਮ ਜਨਤਾ ਨਾਲ ਜੁੜੇ ਸਵਾਲ ਪੁੱਛੇ ਸਨ।