ਲਖਨਊ ਪੁਲਿਸ ਨੇ ਗਾਇਕਾ ਕਨਿਕਾ ਕਪੂਰ ਦੇ ਘਰ ਚਿਪਕਾਇਆ ਨੋਟਿਸ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਕਨਿਕਾ ਦੇ ਖ਼ਿਲਾਫ਼ ਲਖਨਊ ਦੇ ਸਰੋਜਨੀ ਨਗਰ ਥਾਣੇ ਵਿੱਚ ਆਈਪੀਸੀ...

lucknow lucknow post singer kanika kapoor corona

ਲਖਨਊ: ਬਾਲੀਵੁੱਡ ਗਾਇਕਾ ਕਨਿਕਾ ਕਪੂਰ ਹਾਲ ਹੀ ਵਿੱਚ ਕੋਰਨਾ ਵਾਇਰਸ ਦਾ ਸ਼ਿਕਾਰ ਹੋਈ ਸੀ। ਇਸ ਕੜੀ ਵਿੱਚ ਲਖਨਊ ਪੁਲਿਸ ਨੇ ਕਨਿਕਾ ਕਪੂਰ ਦੇ ਬਿਆਨ ਦਰਜ ਕਰਨ ਲਈ ਉਸ ਦੇ ਘਰ ਤੇ ਇੱਕ ਨੋਟਿਸ ਚਿਪਕਾ ਦਿੱਤਾ ਹੈ। ਪੁਲਿਸ ਅਨੁਸਾਰ ਸੋਮਵਾਰ ਨੂੰ ਕਨਿਕਾ ਕਪੂਰ ਨੂੰ ਥਾਣੇ ਆ ਕੇ ਆਪਣਾ ਲਿਖਤੀ ਬਿਆਨ ਦੇਣਾ ਪਵੇਗਾ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਦਰਅਸਲ ਕਨਿਕਾ ਦੇ ਖ਼ਿਲਾਫ਼ ਲਖਨਊ ਦੇ ਸਰੋਜਨੀ ਨਗਰ ਥਾਣੇ ਵਿੱਚ ਆਈਪੀਸੀ ਦੀ ਧਾਰਾ 188, 269 ਅਤੇ 270 ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ। ਅਜਿਹੇ ਵਿੱਚ ਪੁਲਿਸ ਟੀਮ ਆਪਣੇ ਬਿਆਨ ਦਰਜ ਕਰੇਗੀ। ਇਸ ਦੌਰਾਨ ਐਤਵਾਰ ਨੂੰ ਕਨਿਕਾ ਕਪੂਰ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹਨਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ 'ਤੇ ਚੁੱਪੀ ਤੋੜੀ ਹੈ।

ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਨਿਕਾ ਕਪੂਰ ਨੇ ਲਿਖਿਆ ਉਸ ਨੂੰ ਪਤਾ ਹੈ ਕਿ ਉਸ ਬਾਰੇ ਕਈ ਕਹਾਣੀਆਂ ਬਣੀਆਂ ਹਨ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਤਾਂ ਵਧੀਆਂ ਕਿਉਂਕਿ ਉਹ ਹੁਣ ਤਕ ਚੁੱਪ ਸੀ। ਪਰ ਉਹ ਇਸ ਲਈ ਚੁੱਪ ਨਹੀਂ ਸੀ ਕਿ ਉਹ ਗਲਤ ਸੀ। ਉਹ ਸਿਰਫ ਇੰਤਜ਼ਾਰ ਕਰ ਰਹੀ ਸੀ ਕਿ ਸੱਚਾਈ ਆਪਣੇ ਆਪ ਲੋਕਾਂ ਤੱਕ ਪਹੁੰਚ ਜਾਵੇ। ਉਹ ਜਾਣਦੀ ਹੈ ਕਿ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਹੈ।

ਉਹ ਆਪਣੇ ਪਰਿਵਾਰ, ਦੋਸਤਾਂ ਅਤੇ ਸਪੋਰਟ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ। ਜੋ ਇਸ ਸਮੇਂ ਵਿੱਚ ਵੀ ਉਸ ਨਾਲ ਖੜ੍ਹੇ ਰਹੇ ਅਤੇ ਉਸ ਨੂੰ ਸਮਝਿਆ। ਦੱਸ ਦੇਈਏ ਕਿ ਕਨਿਕਾ ਕਪੂਰ 9 ਮਾਰਚ ਨੂੰ ਲੰਡਨ ਤੋਂ ਵਾਪਸ ਆਈ ਸੀ ਜਿਸ ਤੋਂ ਬਾਅਦ ਉਸ ਨੇ 20 ਮਾਰਚ ਨੂੰ ਖੁਦ ਦਸਿਆ ਕਿ ਉਹ ਕੋਰੋਨਾ ਪਾਜ਼ੀਟਿਵ ਹੈ। ਇਸ ਤੋਂ ਬਾਅਦ ਉਨ੍ਹਾਂ 'ਤੇ ਇਹ ਖ਼ਬਰ ਛੁਪਾਉਣ ਅਤੇ ਲਾਪ੍ਰਵਾਹੀ ਕਰਨ ਦੇ ਆਰੋਪ ਲਗਾਏ ਗਏ ਸਨ।

ਕਨਿਕਾ ਦਾ ਕਹਿਣਾ ਹੈ ਕਿ ਜਦੋਂ ਉਹ ਭਾਰਤ ਵਾਪਸ ਆਈ ਸੀ ਦੇਸ਼ ਵਿੱਚ ਸੈਲਫ ਆਈਸੋਲੇਸ਼ਨ ਵਰਗੀ ਕੋਈ ਪ੍ਰਣਾਲੀ ਲਾਗੂ ਨਹੀਂ ਕੀਤੀ ਗਈ ਸੀ। ਇਸ ਤੋਂ ਬਾਅਦ ਲਗਾਤਾਰ ਚਾਰ ਕੋਰੋਨਾ ਟੈਸਟਾਂ ਵਿੱਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ।

ਧਿਆਨ ਯੋਗ ਹੈ ਕਿ ਕਨਿਕਾ ਕਪੂਰ ਦੇ ਨਾਲ ਹੋਲੀ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਰਾਜਸਥਾਨ ਦੇ ਸਾਬਕਾ ਸੀਐਮ ਵਸੁੰਧਰਾਜੇ ਸਿੰਧੀਆ ਅਤੇ ਉਨ੍ਹਾਂ ਦੇ ਬੇਟੇ ਦੁਸ਼ਯੰਤ ਸਿੰਘ ਨੇ ਵੀ ਆਪਣੇ ਆਪ ਨੂੰ ਆਈਸੋਲੇਸ਼ਨ ਵਿਚ ਰੱਖਿਆ ਹੋਇਆ ਹੈ। ਦਸ ਦਈਏ ਕਿ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਕਈ ਹਾਈ ਪ੍ਰੋਫਾਈਲ ਲੋਕਾਂ ਦੇ ਸੰਪਰਕ ਵਿੱਚ ਰਹਿੰਦੀ ਸੀ। ਇਸ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਇਸ ਦੇ ਚਲਦੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।