ਦੁਨੀਆਂ ਦੀਆਂ ਪੰਜ ਸਭ ਤੋਂ ਸਸਤੀਆਂ ਏਅਰਲਾਈਨਜ਼ 'ਚ ਇੰਡੀਗੋ ਅਤੇ ਏਅਰ ਇੰਡੀਆ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਫ਼ਾਇਤੀ ਦਰ 'ਤੇ ਹਵਾਈ ਸੇਵਾ ਦੇਣ ਵਾਲੀਆਂ ਇੰਡੀਗੋ ਅਤੇ ਏਅਰ ਇੰਡੀਆ ਏਅਰਲਾਈਨਜ਼ ਕੌਮਾਂਤਰੀ ਸੰਪਰਕ ਸਹੂਲਤ ਉਪਲਬਧ ਕਰਵਾਉਣ ....

Indigo and Air India Express

ਨਵੀਂ ਦਿੱਲੀ : ਕਿਫ਼ਾਇਤੀ ਦਰ 'ਤੇ ਹਵਾਈ ਸੇਵਾ ਦੇਣ ਵਾਲੀਆਂ ਇੰਡੀਗੋ ਅਤੇ ਏਅਰ ਇੰਡੀਆ ਏਅਰਲਾਈਨਜ਼ ਕੌਮਾਂਤਰੀ ਸੰਪਰਕ ਸਹੂਲਤ ਉਪਲਬਧ ਕਰਵਾਉਣ ਵਾਲੀਆਂ ਦੁਨੀਆਂ ਦੀਆਂ ਪੰਜ ਸਭ ਤੋਂ ਸਸਤੀਆਂ ਏਅਰਲਾਈਨਜ਼ ਵਿਚ ਸ਼ਾਮਲ ਹਨ। ਗਲੋਬਲ ਫਲਾਈਟ ਪ੍ਰਾਈਸਿੰਗ ਰਿਪੋਰਟ ਅਨੁਸਾਰ ਸਰਕਾਰੀ ਕੰਪਨੀ ਏਅਰ ਇੰਡੀਆ ਦੇ ਅਧੀਨ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਸੂਚੀ ਵਿਚ ਦੂਜੇ ਅਤੇ ਇੰਡੀਗੋ ਪੰਜਵੇਂ ਨੰਬਰ 'ਤੇ ਹੈ।