ਮੋਦੀ ਸਰਕਾਰ ਦੇ ਚਾਰ ਸਾਲਾਂ 'ਚ ਜ਼ਰੂਰੀ ਵਸਤਾਂ ਦੇ ਭਾਅ ਕਾਬੂ 'ਚ ਪਟਰੌਲ-ਡੀਜ਼ਲ ਨੇ ਕੱਢੇ ਵੱਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਵਿਚ ਆਟਾ-ਚੌਲ ਵਰਗੀਆਂ ਜ਼ਰੂਰੀ ਖ਼ਪਤਕਾਰ ਵਸਤਾਂ ਦੇ ਭਾਅ ਇਨ੍ਹਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ...

Narendra Modi

ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਵਿਚ ਆਟਾ-ਚੌਲ ਵਰਗੀਆਂ ਜ਼ਰੂਰੀ ਖ਼ਪਤਕਾਰ ਵਸਤਾਂ ਦੇ ਭਾਅ ਇਨ੍ਹਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਹੋਏ ਵਾਧੇ ਨੂੰ ਦੇਖਦੇ ਹੋਏ ਜ਼ਿਆਦਾ ਨਹੀਂ ਵਧੇ। ਸਰਕਾਰੀ ਯਤਨਾਂ ਨਾਲ ਦਾਲ ਉਤਾਅ ਚੜ੍ਹਾਅ ਤੋਂ ਬਾਅਦ ਪਹਿਲਾਂ ਦੇ ਪੱਧਰ 'ਤੇ ਆ ਗਈਆਂ। ਚੀਨੀ ਦੇ ਭਾਅ 10 ਫ਼ੀ ਸਦੀ ਹੇਠਾਂ ਹਨ ਪਰ ਬ੍ਰਾਂਡੇਡ ਤੇਲ, ਸਾਬਣ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਵਿਚ ਇਸ ਦੌਰਾਨ ਅੱਠ ਤੋਂ 33 ਫ਼ੀ ਸਦ ਦਾ ਵਾਧਾ ਦੇ ਖਿਆ ਗਿਆ। 

ਹਾਲਾਂਕਿ ਪਿਛਲੇ ਕੁੱਝ ਮਹੀਨੇ ਤੋਂ ਪਟਰੌਲ'-ਡੀਜ਼ਲ ਦੇ ਭਾਅ ਲਗਾਤਾਰ ਵਧਣ ਨਾਲ ਮਹਿੰਗਾਈ ਨੂੰ ਲੈ ਕੇ ਸਰਕਾਰ ਦੀ ਅੱਗੇ ਦੀ ਰਾਹ ਔਖੀ ਨਜ਼ਰ ਆਉਂਦੀ ਹੈ। ਦਿੱਲੀ ਵਿਚ ਪਟਰੌਲ 78.01 ਰੁਪਏ ਅਤੇ ਡੀਜ਼ਲ ਦਾ ਭਾਅ 68.94 ਰਪਏ ਦੇ ਆਸਪਾਸ ਪਹੁੰਚ ਗਿਆ ਹੈ। ਦੇਸ਼ ਦੇ ਕੁੱਝ ਸੂਬਿਆਂ ਵਿਚ ਪਟਰੌਲ ਦਾ ਭਾਅ 80 ਰੁਪਏ ਲੀਟਰ ਨੂੰ ਵੀ ਪਾਰ ਕਰ ਚੁੱਕਿਆ ਹੈ।

ਕੌਮਾਂਤਰੀ ਬਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਤੇਜ਼ੀ ਨਾਲ ਵਧਣ, ਅਮਰੀਕਾ ਦੁਆਰਾ ਇਸਪਾਤ ਅਤੇ ਐਲੂਮੀਨੀਅਮ ਵਰਗੇ ਉਤਪਾਦਾਂ 'ਤੇ ਆਯਾਤ ਫ਼ੀਸ ਵਧਾਉਣ ਅਤੇ ਬਦਲਦੇ ਜ਼ਮੀਨੀ ਰਾਜਨੀਤਕ ਹਾਲਾਤਾਂ ਦੇ ਚਲਦੇ ਆਉਣ ਵਾਲੇ ਦਿਲਾ ਵਿਚ ਮਹਿੰਗਾਈ ਨੂੰ ਲੈ ਕੇ ਸਰਕਾਰ ਦੀ ਰਾਹ ਔਖੀ ਹੋ ਸਕਦੀ ਹੈ। ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਵਿਚ ਵੀ ਮਹਿੰਗਾਈ ਵਿਚ ਨਰਮੀ ਤੋਂ ਬਾਅਦ ਮਜ਼ਬੂਤੀ ਦਾ ਰੁਖ਼ ਦਿਸਿਆ ਹੈ। ਮਈ 2014 ਵਿਚ ਥੋਕ ਮੁਦਰਾਸਫਿਤੀ 6.01 ਫ਼ੀਸਦੀ ਅਤੇ ਖ਼ੁਦਰਾ ਮਹਿੰਗਾਈ 8.29 ਫ਼ੀਸਦੀ ਸੀ।

ਇਸ ਤੋਂ ਬਾਅਦ ਕਈ 2017 ਵਿਚ ਥੋਕ ਮੁਦਰਾਸਫ਼ਿਤੀ 2.17 ਅਤੇ ਖ਼ੁਦਰਾ ਮੁਦਰਾਸਫਿਤੀ 2.18 ਫ਼ੀਸਦੀ ਰਹੀ। ਹੁਣ ਅਪ੍ਰੈਲ 2018 ਵਿਚ ਇਸ ਵਿਚ ਵਾਧੇ ਦਾ ਰੁਖ਼ ਦਿਖਾਈ ਦੇ ਰਿਹਾ ਹੈ ਅਤੇ ਥੋਕ ਮੁਦਰਾਸਫਿਤੀ 3.18 ਫ਼ੀਸਦੀ ਅਤੇ ਖ਼ੁਦਰਾ ਮੁਦਰਾਸਫਿਤੀ 4.58 ਫ਼ੀਸਦੀ ''ਤੇ ਪਹੁੰਚ ਗਈ। ਮੋਦੀ ਸਰਕਾਰ ਨੇ ਪਿਛਲੇ ਸਾਲ ਇਕ ਜੁਲਾਈ ਤੋਂ ਦੇਸ਼ ਵਿਚ ਮਾਲ ਅਤੇ ਸੇਵਾਕਰ (ਜੀਐਸਟੀ) ਲਾਗੂ ਕੀਤਾ। ਜੀਐਸਟੀ ਦੇ ਤਹਿਤ ਖੁੱਲ੍ਹੇ ਰੂਪ ਵਿਚ ਵਿਕੜ ਵਾਲੇ ਆਟਾ, ਚੌਲ, ਦਾਲ ਵਰਗੇ ਪਦਾਰਥਾਂ ਨੂੰ ਕਰ ਮੁਕਤ ਰੱਖਿਆ ਗਿਆ ਜਦਕਿ ਪੈਕਿੰਗ ਵਿਚ ਵਿਕਣ ਵਾਲੇ ਬ੍ਰਾਂਡੇਡ ਸਮਾਨ 'ਤੇ ਪੰਜ ਜਾਂ 12 ਫ਼ੀਸਦੀ ਦੀ ਦਰ ਨਾਲ ਜੀਐਸਟੀ ਲਗਾਇਆ ਗਿਆ।

ਇਕ ਆਮ ਦੁਕਾਨ ਤੋਂ ਕੀਤੀ ਗਈ ਖ਼ਰੀਦਦਾਰੀ ਦੇ ਆਧਾਰ 'ਤੇ ਤਿਆਰ ਅੰਕੜਿਆਂ ਮੁਤਾਬਕ ਮਈ 2014 ਦੇ ਮੁਕਾਬਲੇ ਮਈ 2018 ਵਿਚ ਬ੍ਰਾਂਡੇਡ ਆਟੇ ਦਾ ਭਾਅ 25 ਰੁਪਏ ਕਿਲੋ ਤੋਂ ਵਧ ਕੇ 28.60 ਰੁਪਏ ਕਿਲੋ ਹੋ ਗਿਆ। ਖੁੱਲ੍ਹਾ ਆਟਾ ਵੀ ਇਸੇ ਅਨੁਪਾਤ ਵਿਚ ਵਧ ਕੇ 22 ਰੁਪਏ 'ਤੇ ਪਹੁੰਚ ਗਿਆ। ਇਹ ਵਾਧਾ 14.40 ਫ਼ੀਸਦੀ ਦਾ ਰਿਹਾ।

ਹਾਲਾਂਕਿ ਚਾਰ ਸਾਲ ਵਿਚ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 19.65 ਫ਼ੀਸਦੀ ਵਧ ਕੇ 1735 ਰੁਪਏ ਕੁਇੰਟਲ 'ਤੇ ਪਹੁੰਚ ਗਿਆ। ਚੌਲ ਦੇ ਭਾਅ ਵਿਚ ਕੁੱਝ ਤੇਜ਼ੀ ਦਿਸਦੀ ਹੈ। ਪਿਛਲੇ ਚਾਰ ਸਾਲ ਵਿਚ ਚੌਲ ਦੀਆਂ ਵੱਖ ਵੱਖ ਕਿਸਮਾਂ ਦਾ ਭਾਅ 15 ਤੋਂ 25 ਫੀਸਦੀ ਵਧਿਆ ਹੈ। ਜਦਕਿ ਆਮ ਕਿਸਮ ਦੇ ਚੌਲ ਦਾ ਐਮਐਸਪੀ ਇਸ ਦੌਰਾਨ 14 ਫ਼ੀਸਦੀ ਵਧ ਕੇ 1550 ਰੁਪਏ ਕੁਇੰਟਲ ਰਿਹਾ ਹੈ।            (ਪੀਟੀਆਈ)