ਮਾਸਕ ਨਾ ਲਾਉਣ ’ਤੇ ਪੁਲਿਸ ਨੇ ਨੌਜਵਾਨ ਦੇ ਹੱਥਾਂ-ਪੈਰਾਂ ਵਿਚ ਠੋਕੀਆਂ ਕਿੱਲਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ ’ਤੋਂ ਯੂਪੀ ’ਚ ਤਾਲਾਬੰਦੀ ਲੱਗੀ ਹੋਈ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ’ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ।

Bareilly Police hammer nails into youth's hands

ਬਰੇਲੀ: ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ ’ਤੋਂ ਯੂਪੀ ’ਚ ਤਾਲਾਬੰਦੀ ਲੱਗੀ ਹੋਈ ਹੈ ਪਰ ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ’ਤੇ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਬਰੇਲੀ ’ਚ ਮਾਸਕ ਨਾ ਲਾਉਣ ’ਤੇ ਸਖ਼ਤ ਕਾਰਵਾਈ ਕਰਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ।ਜਿਸ ’ਚ ਮਹਿਲਾ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਪੁਲਿਸ ਦੇ ਤਿੰਨ ਸਿਪਾਹੀ ਮਾਸਕ ਨਾ ਲਾਉਣ ’ਤੇ ਥਾਣੇ ਲੈ ਗਏ।

ਉਥੋਂ ਉਸ ਨੂੰ ਗ਼ਾਇਬ ਕਰ ਦਿਤਾ ਗਿਆ।  ਲੱਭਣ ’ਤੇ ਬੇਟਾ ਮਿਲਿਆ ਤਾਂ ਉਹ ਮਰਨ ਵਾਲੀ ਹਾਲਤ ’ਚ ਸੀ। ਉਸ ਦੇ ਹੱਥਾਂ ਤੇ ਪੈਰਾਂ ’ਚ ਕਿੱਲ ਠੋਕੇ ਹੋਏ ਸੀ। ਮਹਿਲਾ ਨੇ ਸ਼ਿਕਾਇਤ ਐਸਐਸਪੀ ਨੂੰ ਕੀਤੀ। ਜਦੋਂ ਇਸ ਦੀ ਜਾਣਕਾਰੀ ਦੁਬਾਰਾ ਚੌਕੀ ਪੁਲਿਸ ਨੂੰ ਦਿਤੀ ਗਈ ਤਾਂ ਉਹ ਉਲਟਾ ਪੀੜਤ ਨੂੰ ਹੀ ਜੇਲ ਭੇਜਣ ਦੀ ਗੱਲ ਕਹਿ ਰਹੇ ਸੀ।

ਇਸ ਨੂੰ ਲੈ ਕੇ ਪੀੜਤ ਦੀ ਮਾਂ ਨੇ ਸੀਨੀਅਰ ਪੁਲਿਸ ਅਧਿਕਾਰੀ ਕੋਲ ਗੁਹਾਰ ਲਾਈ। ਐਸਐਸਪੀ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਨੌਜਵਾਨ ਨੇ ਆਪ ਹੀ ਸਾਰਾ ਡਰਾਮਾ ਰਚ ਲਿਆ ਤੇ ਸਿਪਾਹੀਆਂ ’ਤੇ ਦੋਸ਼ ਲਗਾ ਦਿਤਾ।  ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਆਲਾ ਅਧਿਕਾਰੀ ਅਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਬੇਟੇ ’ਤੇ ਹੀ ਦੋਸ਼ ਲਗਾ ਰਹੇ ਹਨ।