ਹਰਿਆਣਾ ਕੌਮਾਂਤਰੀ ਬਾਗ਼ਬਾਨੀ ਮਾਰਕੀਟਿੰਗ ਨਿਗਮ ਦੀ ਸਥਾਪਨਾ ਨੂੰ ਪ੍ਰਵਾਨਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇਥੇ ਹੋਏ ਰਾਜ ਵਜਾਰਤ ਦੀ ਮੀਟਿੰਗ ਵਿਚ ਕੌਮਾਂਤਰੀ ਟਰਮੀਨਲ ਮਾਰਕਿਟ.......

Manohar Lal Khattar

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇਥੇ ਹੋਏ ਰਾਜ ਵਜਾਰਤ ਦੀ ਮੀਟਿੰਗ ਵਿਚ ਕੌਮਾਂਤਰੀ ਟਰਮੀਨਲ ਮਾਰਕਿਟ ਦੇ ਕੰਮ ਨੂੰ ਸੁਵਿਧਾਜਨਕ ਬਨਾਉਣ ਦੇ ਲਈ ਇਕ ਨਿਸ਼ਚਤ ਸਮੇਂ-ਸੀਮਾ ਦੇ ਅੰਦਰ ਕੰਪਨੀ ਐਕਟ, 2013 ਦੇ ਤਹਿਤ ਸਪੈਸ਼ਲ ਪਰਪਸ ਵਹੀਕਲ (ਐਸ.ਪੀ.ਬੀ.) ਮਤਲਬ ਹਰਿਆਣਾ ਕੌਮਾਂਤਰੀ ਬਾਗ਼ਬਾਨੀ ਮਾਰਕਟਿੰਗ ਨਿਗਮ ਲਿਮੀਟਡ (ਐਚ.ਆਈ. ਐਚ.ਐਮ.ਸੀ.ਐਲ.) ਦੀ ਸਥਾਪਨਾ ਦੀ ਮੰਜੂਰੀ ਪ੍ਰਦਾਨ ਕੀਤੀ ਗਈ।

ਵਰਨਣਯੋਗ ਹੈ ਕਿ ਇਸ ਪਰਿਯੋਜਨਾ ਦੇ ਲਈ ਸਾਲ 2007-08 ਵਿਚ ਥਾਂ ਐਕਵਾਇਰ ਕੀਤੀ ਗਈ ਸੀ ਅਤੇ ਕੌਮਾਂਤਰੀ ਟਰਮੀਨਲ ਮਾਰਕਿਟ ਦੀ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਹੁਣ ਮੌਜੂਦਾ ਸਰਕਾਰ ਨੇ ਇਸ ਕੌਮਾਂਤਰੀ ਟਰਮੀਨਲ ਮਾਰਕਿਟ ਦਾ ਤੁਰਤ ਅਤੇ ਵਿਸ਼ਵ ਪੱਧਰ ਲਾਗੂ ਕਰਨਾ ਯਕੀਨੀ ਕਰਨ ਦੇ ਲਈ ਐਚ.ਆਈ.ਐਚ.ਐਮ.ਸੀ.ਐਲ. ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਨਿਗਮ ਫ਼ੱਲਾਂ, ਸਬਜ਼ੀਆਂ ਅਤੇ ਹੋਰ ਖਰਾਬ ਹੋਣ ਵਾਲੀ ਵਸਤੂਆਂ ਦੇ ਰੱਖ-

ਰਖਾਓ  ਲਈ ਕੌਮਾਂਤਰੀ ਮਾਨਕਾਂ ਦੀ ਮੰਡੀ ਸਥਾਪਤ ਕਰੇਗਾ ਅਤੇ ਇਸ ਮੰਤਵ ਲਈ ਗਨੌਰ ਵਿਚ ਜਾਂ ਸਮੇਂ-ਸਮੇਂ 'ਤੇ ਨਿਰਧਾਰਤ ਕੀਤੇ ਜਾ ਸਕਣ ਵਾਲੇ ਰਾਜ ਦੇ ਕਿਸੇ ਵੀ ਹੋਰ ਥਾਂ 'ਤੇ ਬੁਨਿਆਦੀ ਢਾਂਚਾ ਅਤੇ ਹੋਰ ਸਬੰਧਤ ਸਹੂਲਤਾਂ ਵਿਕਸਤ ਕਰੇਗੀ। ਇਹ ਭਾਰਤ ਦੇ ਕਿਸੇ ਵੀ ਖੇਤਰ ਵਿਚ ਜਾਂ ਵਿਦੇਸ਼ਾਂ ਵਿਚ ਖੇਤੀਬਾੜੀ, ਬਾਗਬਾਨੀ, ਡੇਅਰੀ, ਮੁਰਗਾ ਪਾਲਣ, ਪਸ਼ੂਧਨ, ਸੁੱਖੇ ਫ਼ੱਲਾਂ ਨਾਲ ਸਬੰਧਤ ਬੁਨਿਆਦੀ ਢਾਂਚੇ, ਪ੍ਰੋਸੈਸਿੰਗ, ਨਿਰਯਾਤ ਅਤੇ ਉਤਪਾਦਨ ਮਾਰਕਟਿੰਗ ਪਰਿਯੋਰਨਾਵਾਂ

ਨਾਲ ਜੁੜੀ ਸਬੰਧਿਤ ਵਪਾਰਕ ਗਤੀਵਿਧੀਆਂ ਨੂੰ ਡਿਜਾਇਨ ਕਰੇਗਾ, ਯੋਜਨਾ ਬਣਾਏਗਾ, ਨਿਰਮਾਣ, ਸੰਚਾਲਨ, ਪ੍ਰਬੰਧਨ, ਵਿਕਾਸ, ਵਿੱਤੀ ਸਹਾਇਤਾ ਅਤੇ ਰੱਖ-ਰਖਾਓ ਕਰੇਗਾ। ਇਹ ਨਿਗਮ ਭਾਰਤ ਦੇ ਕਿਸੇ ਵੀ ਖੇਤਰ ਵਿਚ ਜਾਂ ਵਿਦੇਸ਼ਾਂ ਵਿਚ ਵਰਤੋਂ ਫ਼ੀਸ, ਮਾਲੀਆ ਸਾਂਝਾਕਰਨ, ਸਹਿਯੋਗ, ਹਿੱਸੇਦਾਰੀ, ਕੰਸੋਟ੍ਰਿਅਮ ਅਤੇ ਕਸਟਮ ਹਾਇਰਿੰਗ ਦੇ ਨਾਲ ਮੰਡੀ ਸਥਾਪਨਾ ਦੀ ਲੋਂੜ ਅਤੇ ਸੰਭਾਵਨਾਵਾਂ ਨਿਰਧਾਰਿਤ ਕਰਨ ਦੇ ਲਈ ਸੰਭਾਵਨਾ ਅਧਿਐਨ, ਸਰਵੇਖਣ, ਵਿਸਥਾਰ ਪਰਿਯੋਜਨਾ

ਰੀਪੋਰਟ ਤਿਆਰ ਕਰਨਾ ਅਤੇ ਟੈਸਟਿੰਗ ਲਈ ਕਾਰਜ ਸੰਪਾਦਨ ਸਲਾਹਾਕਾਰ ਅਤੇ ਸਲਾਹਕਾਰ ਨਿਯੁਕਤ ਕਰੇਗਾ। ਇਹ ਫ਼ੂਡ ਕੋਟਸ, ਗੈਸ ਸਟੇਸ਼ਨ, ਬਿਜਨੈਸ ਟਾਵਰ, ਕੈਸ਼ ਐਂਡ ਕੈਰੀ, ਰਿਟੇਲ, ਸ਼ਾਪਿੰਗ ਮਾਲ, ਮਲਟੀਪਲੈਕਸ, ਐਡਵਰਟਾਇਸਮੈਂਟ, ਪ੍ਰਦਰਸ਼ਨੀਆਂ ਅਤੇ ਵਪਾਰਕ ਸਹੂਲਤਾਂ ਵਰਗੀ ਗਤੀਵਿਧੀਆਂ ਚਲਾ ਕੇ ਮਾਲੀਆ ਇੱਕਠਾ ਕਰਨਾ ਹੋਵੇਗਾ। ਨਿਗਮ ਵੱਖ-ਵੱਖ ਸਟੇਕਹੋਲਡਰਾਂ ਨੂੰ ਉੱਚ ਗੁਣਵੱਤਾ ਵਾਲੀ ਸੇਵਾਵਾਂ ਵੀ ਪ੍ਰਦਾਨ ਕਰੇਗਾ, ਟਿਕਾਊ ਕਾਰੋਬਾਰ ਮਾਡਲ ਵਿਕਸਤ

ਕਰੇਗਾ, ਕਿਸਾਨਾਂ ਅਤੇ ਵਪਾਰੀਆਂ ਨੂੰ ਗੁਣਵੱਤਾਪਰਕ, ਬੁਨਿਆਦੀ ਢਾਂਚੇ ਤਕ ਪਹੁੰਚ ਪ੍ਰਦਾਨ ਕਰੇਗਾ, ਮੁੱਖ ਅਤੇ ਗੌਨ ਕੰਮ ਕਰੇਗਾ, ਸੇਵਾਵਾਂ ਨੂੰ ਇਕੱਠਾ ਕਰੇਗਾ, ਸੇਵਾ ਭਾਗੀਦਾਰੀ ਦੀ ਨਿਯੁਕਤੀ ਕਰੇਗਾ, ਵਿੱਤ ਪੌਸ਼ਨ ਅਤੇ ਮਾਲ ਦੇ ਅਭਿਨਵ ਅਤੇ ਰਚਨਾਤਮਕ ਸਰੋਤ ਵਿਕਸਤ ਕਰੇਗਾ ਅਤੇ ਸੇਵਾਵਾਂ ਦਾ ਮੁਦਰੀਕਰਨ ਕਰੇਗਾ।