ਮੱਠ ਦੇ ਧਰਮ ਗੁਰੂ ਨੇ 'ਲਵ ਜਿਹਾਦ' ਲੜ੍ਹਾਈ ਰੋਕਣ ਲਈ ਬਣਾਈ ਹਿੰਦੂ ਟਾਸਕ ਫੋਰਸ, ਵਿਵਾਦ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਕਰਨਾਟਕ ਦੇ ਮੇਂਗਲੁਰੂ ਵਿਚ ਇਕ ਮੱਠ ਦੇ ਧਰਮ ਗੁਰੂ ਨੇ ਕਥਿਤੀ "ਲਵ ਜਿਹਾਦ" ਦੀ ਲੜ੍ਹਾਈ ਰੋਕਣ ਲਈ ਹਿੰਦੂ ਟਾਸਕ ਫੋਰਸ ਨਾਮ....

love Jihad

ਮੇਂਗਲੁਰੂ : ਧਾਰਮਿਕ ਰੂਪ ਤੋਂ ਸੰਵੇਦਨਸ਼ੀਲ ਕਰਨਾਟਕ ਦੇ ਮੇਂਗਲੁਰੂ ਵਿਚ ਇਕ ਮੱਠ ਦੇ ਧਰਮ ਗੁਰੂ ਨੇ ਕਥਿਤੀ "ਲਵ ਜਿਹਾਦ" ਦੀ ਲੜ੍ਹਾਈ ਰੋਕਣ ਲਈ ਹਿੰਦੂ ਟਾਸਕ ਫੋਰਸ ਨਾਮ ਦੀ ਇਕ ਸੰਸਥਾ ਬਣਾਈ ਹੈ। ਉਨ੍ਹਾਂ ਦੇ ਇਸ ਕਦਮ ਤੋਂ ਬਾਅਦ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਕਾਫ਼ੀ ਲੋਕ ਸੰਸਥਾ ਦਾ ਵਿਰੋਧ ਕਰ ਰਹੇ ਹਨ। ਮੇਂਗਲੁਰੂ  ਦੇ ਵਜ਼ਰਦੇਹੀ ਮੱਠ ਦੇ ਸੰਸਥਾਪਕ ਰਾਜ ਸ਼ੇਖਰ ਨੰਦਾ ਸਵਾਮੀ ਨੇ ਹਿੰਦੂ ਟਾਸਕ ਫੋਰਸ ਦੇ ਪ੍ਰਚਾਰ-ਪ੍ਰਸਾਰ ਲਈ ਤਮਾਮ ਤਿਆਰੀਆਂ ਵੀ ਸ਼ੂਰੂ ਕਰ ਦਿੱਤੀਆਂ ਹਨ ਅਤੇ ਪੋਸਟਰ ਆਦਿ ਵੀ ਤਿਆਰ ਕਰਵਾ ਲਏ ਹਨ।

 ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੰਸਥਾ ਦੀ ਕੋਸ਼ਿਸ਼ ਆਧੁਨਿਕ ਤਕਨੀਕ ਦਾ ਇਸਤੇਮਾਲ ਕਰ ਕਿ ਵੈਦਿਕ ਵਰਨ ਆਧਾਰਿਤ ਸਮਾਜ ਬਣਾਉਣ ਦੀ ਹੈ। ਸੰਸਥਾ ਦਾ ਕਹਿਣਾ ਹੈ ਕਿ ਉਸਦਾ ਮਕਸਦ "ਲਵ ਜਿਹਾਦ" ਦੇ ਨਾਲ-ਨਾਲ "ਲੈਂਡ ਜਿਹਾਦ" ਵੀ ਰੋਕਣਾ ਹੈ। ਤਹਾਨੂੰ ਦੱਸ ਦਈਏ ਕਿ ਮੇਂਗਲੁਰੂ ਅਤੇ ਇਸ ਦੇ ਆਸ ਪਾਸ ਦਾ ਇਲਾਕਾ ਧਾਰਮਿਕ ਰੂਪ ਤੋਂ ਕਾਫ਼ੀ ਸੰਵੇਦਨਸ਼ੀਲ ਹੈ।

ਇੱਥੇ ਪਹਿਲਾਂ ਵੀ ਕਈ "ਲਵ ਜਿਹਾਦ" ਨਾਲ ਜੁੜ੍ਹੇ ਵਿਵਾਦਿਤ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਸ ਉਤੇ ਸਮੇਂ-ਸਮੇਂ ਤੇ ਵਿਵਾਦ ਵੀ ਹੋਇਆ ਹੈ। ਸਾਲ 2009 ਵਿਚ ਇਸੇ ਤਰ੍ਹਾਂ ਦੀ ਹੀ ਇਕ ਘਟਨਾ ਹੋਈ ਸੀ। ਇਕ ਪਬ ਵਿਚ ਨੌਜਵਾਨ ਮੁੰਡੇ-ਕੁੜੀਆਂ ਦੇ ਨਾਲ "ਲਵ ਜਿਹਾਦ" ਦੇ ਨਾਂ ਤੇ ਮਾਰ ਕੁੱਟ ਕੀਤੀ ਗਈ ਸੀ ਜਿਸ ਦੀ ਤਸਵੀਰ ਹੁਣ ਤੱਕ ਲੋਕਾਂ ਦੇ ਦਿਮਾਗ ਵਿਚ ਤਾਜ਼ਾ ਹੈ। ਹੁਣ ਨਵੇਂ ਸੰਗਠਨ ਨੂੰ ਲੈ ਕਿ ਵੀ ਬਹੁਤ ਸਾਰੇ ਲੋਕ ਕਾਫ਼ੀ ਫ਼ਿਕਰਮੰਦ ਹਨ।

 ਅਜਿਹੇ ਵਿਚ ਇਸ ਤਰ੍ਹਾਂ ਦੇ ਸੰਗਠਨਾਂ ਨੂੰ ਲੈ ਕੇ ਜਾਗਰੂਕ ਲੋਕਾਂ ਅਤੇ ਬੁਧੀਜੀਵੀਆਂ ਦੇ ਮਨ ਵਿਚ ਸ਼ੰਕਾ ਹੋਣਾ ਸੁਭਾਵਿਕ ਹੈ ਤੇ ਉਹ ਇਸ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਹਨ। ਬਹੁਤ ਸਾਰੇ ਆਮ ਲੋਕ ਵੀ ਇਸ ਦੇ ਖਿਲਾਫ਼ ਹਨ। ਇਸ ਦੇ ਦੂਜੇ ਪਾਸੇ, ਇਸ ਮਾਮਲੇ ਵਿਚ ਤਮਾਮ ਹੰਭਲਿਆਂ ਦੇ ਬਾਵਜੂਦ ਕਰਨਾਟਕਾ ਰਾਜ ਦੇ ਗ੍ਰਹਿ ਮੰਤਰੀ ਪਰਮੇਸ਼ਵਰ ਨੇ ਇਸ ਮਸਲੇ ਤੇ ਗੱਲ ਕਰਨ ਤੋਂ ਸਾਫ਼ ਮਨਾ ਕਰ ਦਿੱਤਾ।