ਮੌਤ ਦੇ 10ਵੇਂ ਦਿਨ ਬੱਚੇ ਦਾ ਪੋਸਟਮਾਰਟਮ, ਸਰੀਰ ਉੱਤੇ ਮਿਲੇ ਕੁੱਤੇ ਦੇ ਵਢਣ ਦੇ 18 ਨਿਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਗ ਬਾਈਟ ਦੇ ਸ਼ਿਕਾਰ ਡੇਢ ਸਾਲ ਦੇ ਮਾਸੂਮ ਆਯੂਸ਼ ਦੀ ਮੌਤ ਡਰ ਅਤੇ ਹੈਮਰੇਜ ਨਾਲ ਹੋਈ ਸੀ।

Infant was bitten 20 times by Dog

ਚੰਡੀਗੜ੍ਹ, ਡਾਗ ਬਾਈਟ ਦੇ ਸ਼ਿਕਾਰ ਡੇਢ ਸਾਲ ਦੇ ਮਾਸੂਮ ਆਯੂਸ਼ ਦੀ ਮੌਤ ਡਰ ਅਤੇ ਹੈਮਰੇਜ ਨਾਲ ਹੋਈ ਸੀ। ਪੋਟਸਮਾਰਟਮ ਦੇ ਦੌਰਾਨ ਆਯੂਸ਼ ਦੇ ਸਰੀਰ ਉੱਤੇ ਕੁੱਤਿਆਂ ਦੇ ਵਢਣ ਦੇ ਕਰੀਬ 18 ਗੰਭੀਰ ਨਿਸ਼ਾਨ ਮਿਲੇ ਹਨ। ਇਸ ਤੋਂ ਇਲਾਵਾ ਕੁੱਤਿਆਂ ਨੇ ਆਯੂਸ਼ ਦੇ ਸਰੀਰ ਉੱਤੇ ਕਈ ਜਗ੍ਹਾਵਾਂ ਉੱਤੇ ਵੀ ਦੰਦ ਮਾਰੇ ਹੋਏ ਸਨ। ਪੋਸਟਮਾਰਟਮ ਰਿਪੋਰਟ ਵਿਚ ਇਹ ਵੀ ਖੁਲਾਸਾ ਹੋਇਆ ਕਿ ਕੁੱਤੇ ਆਯੂਸ਼ ਦੀ ਖੋਪੜੀ ਦੀ ਪੂਰੀ ਖੱਲ ਨੂੰ ਨੋਚ ਨੋਚ ਕਿ ਖਾ ਗਏ ਸਨ। ਦੱਸ ਦਈਏ ਕਿ ਪੋਸਟਮਾਰਟਮ ਦੇ ਦੌਰਾਨ ਉਸਦੇ ਸਿਰ ਤੋਂ ਸਾਰੀ ਚਮੜੀ ਗਾਇਬ ਸੀ।