ਮੰਦਰ ਤੋਂ 50 ਕਿਲੋ ਸੋਨੇ ਦਾ ਕਲਸ਼ ਲੈ ਕੇ ਫ਼ਰਾਰ ਹੋਏ ਚੋਰ, 15 ਕਰੋੜ ਦੱਸੀ ਜਾ ਰਹੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇੇ ਵਿਚ ਖਨਿਆਧਾਨਾ ਨਗਰ ਦੀ ਸ਼ਾਨ ਮੰਨੇ ਜਾਣ ਵਾਲੇ ਰਾਜ ਮਹਿਲ ਸਥਿਤ ਭਗਵਾਨ ਸ੍ਰੀਰਾਮ ਮੰਦਰ ਦੇ ਸ਼ਿਖਰ ਤੋਂ ਸੋਨੇ ਦਾ ਕਲਸ਼ ਚੋਰੀ ਹੋ ...

Golden Kalash khaniyadhana Mandir

ਸ਼ਿਵਪੁਰੀ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇੇ ਵਿਚ ਖਨਿਆਧਾਨਾ ਨਗਰ ਦੀ ਸ਼ਾਨ ਮੰਨੇ ਜਾਣ ਵਾਲੇ ਰਾਜ ਮਹਿਲ ਸਥਿਤ ਭਗਵਾਨ ਸ੍ਰੀਰਾਮ ਮੰਦਰ ਦੇ ਸ਼ਿਖਰ ਤੋਂ ਸੋਨੇ ਦਾ ਕਲਸ਼ ਚੋਰੀ ਹੋ ਗਿਆ। ਕਲਸ਼ ਕੀ ਕੀਮਤ 14 ਤੋਂ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪੰਜ ਸਾਲ ਪਹਿਲਾਂ ਵੀ ਇਸੇ ਕਲਸ਼ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਦੋਂ ਕਾਮਯਾਬੀ ਨਹੀਂ ਮਿਲੀ ਸੀ। ਖਾਨਿਆਧਾਨਾ ਅਤੇ ਭੋਤੀ ਦੇ ਜੈਨ ਮੰਦਰ ਤੋਂ ਸਦੀਆਂ ਪੁਰਾਣੀਆਂ ਜੈਨ ਮੂਰਤੀਆਂ ਵੀ ਚੋਰੀ ਹੁੰਦੀਆਂ ਰਹੀਆਂ ਹਨ।