ਇਮਰਾਨ ਦੇ ਆਉਣ ਨਾਲ ਵਧ ਸਕਦੀਆਂ ਨੇ ਕਸ਼ਮੀਰ 'ਚ ਘੁਸਪੈਠ ਦੀਆਂ ਘਟਨਾਵਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੀ ਸਿਆਸਤ ਵਿਚ ਇਮਰਾਨ ਖ਼ਾਨ ਨੂੰ ਅੱਗੇ ਲਿਆਉਣ ਦਾ ਸਾਰੀ ਯੋਜਨਾ ਫ਼ੌਜ ਵਲੋਂ ਤਿਆਰ ਕੀਤੀ ਗਈ.................

Imran Khan

ਨਵੀਂ ਦਿੱਲੀ : ਪਾਕਿਸਤਾਨ ਦੀ ਸਿਆਸਤ ਵਿਚ ਇਮਰਾਨ ਖ਼ਾਨ ਨੂੰ ਅੱਗੇ ਲਿਆਉਣ ਦਾ ਸਾਰੀ ਯੋਜਨਾ ਫ਼ੌਜ ਵਲੋਂ ਤਿਆਰ ਕੀਤੀ ਗਈ। ਜਾਣਕਾਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਲੋਕਾਂ ਦੇ ਵਿਚਕਾਰ ਪੈਂਠ ਬਣਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਫ਼ੌਜ ਨੇ ਅਪਣੇ ਸਮਰਥਨ ਨਾਲ ਅੰਤਮ ਛੋਹ ਦਿਤੀ। ਦਰਅਸਲ ਨਵਾਜ਼ ਸਰੀਫ਼ ਦਾ ਕਈ ਵਾਰ ਫ਼ੌਜ ਨੂੰ ਚੁਣੌਤੀ ਦੇਣ ਦਾ ਅੰਦਾਜ਼ ਫ਼ੌਜ ਨੂੰ ਰਾਸ ਨਹੀਂ ਆ ਰਿਹਾ ਸੀ। ਜਦੋਂ-ਜਦੋਂ ਫ਼ੌਜ ਅਤੇ ਨਵਾਜ਼ ਸ਼ਰੀਫ਼ ਦੇ ਵਿਚਕਾਰ ਟਕਰਾਅ ਦੀਆਂ ਖ਼ਬਰਾਂ ਆਈਆਂ।
ਇਮਰਾਨ ਖ਼ਾਨ ਪਾਕਿਸਤਾਨ ਦੀ ਸੜਕ 'ਤੇ ਵੱਡੇ ਅੰਦੋਲਨ ਦੀ ਅਗਵਾਈ ਕਰਦੇ ਨਜ਼ਰ ਆਏ। ਸੁਲ੍ਹਾ ਦੀਆਂ ਕਈ ਕੋਸ਼ਿਸ਼ਾਂ ਵੀ ਹੋਈਆਂ।

ਨਵਾਜ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਚਲਦੇ ਪਾਕਿਸਤਾਨ ਦੀ ਜਨਤਾ ਦੀ ਹਮਦਰਦੀ ਖੋ ਰਹੇ ਸਨ। ਇਸ ਦੇ ਚਲਦੇ ਫ਼ੌਜ ਨੂੰ ਨਵਾਜ਼ ਦੇ ਵਿਰੁਧ ਪੀਟੀਆਈ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ। ਸਾਬਕਾ ਵਿਦੇਸ਼ ਸਕੱਤਰ ਸ਼ੰਸ਼ਾਂਕ ਮੁਤਾਬਕ ਪਾਕਿਸਤਾਨ ਵਿਚ ਫ਼ੌਜ ਜਾਂ ਤਾਂ ਖ਼ੁਦ ਮੁੱਖ ਭੂਮਿਕਾ ਵਿਚ ਰਹਿੰਦੀ ਹੈ ਜਾਂ ਫਿਰ ਉਨ੍ਹਾਂ ਦਾ ਕੋਈ ਮੋਹਰਾ ਸੱਤਾ ਵਿਚ ਹੁੰਦਾ ਹੈ। ਜੇਕਰ ਦੋਵੇਂ ਸਥਿਤੀ ਨਹੀਂ ਹੈ ਤਾਂ ਪਾਕਿਸਤਾਨ ਵਿਚ ਅਸਥਿਰਤਾ ਦੇਖਣ ਨੂੰ ਮਿਲ ਸਕਦੀ ਹੈ। ਇਸ ਵਾਰ ਉਨ੍ਹਾਂ ਨੇ ਇਮਰਾਨ ਨੂੰ ਮੋਹਰਾ ਦਸਿਆ। ਉਨ੍ਹਾਂ ਦੀ ਸਕਰਾਤਮਕ ਛਵ੍ਹੀ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਿਚ ਫ਼ੌਜ ਦੀ ਵੱਡੀ ਭੂਮਿਕਾ ਰਹੀ।  (ਏਜੰਸੀ)

ਇਮਰਾਨ ਆਧੁਨਿਕ ਕੱਟੜਪੰਥੀ ਚਿਹਰੇ ਦੇ ਤੌਰ 'ਤੇ ਫ਼ੌਜ ਦੀ ਪਸੰਦ ਬਣੇ ਸਨ। ਸ਼ੰਸ਼ਾਂਕ ਦਾ ਕਹਿਣਾ ਹੈ ਕਿ ਜੇਕਰ ਕੋਈ ਕਹਿੰਦਾ ਹੈ ਕਿ ਫ਼ੌਜ ਨੇ ਇਮਰਾਨ ਦਾ ਸਿੱਧਾ ਸਮਰਥਨ ਨਹੀਂ ਕੀਤਾ ਤਾਂ ਉਸ ਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਹੋਰ ਦਲਾਂ ਦਾ ਵਿਰੋਧ ਕਰ ਕੇ ਫ਼ੌਜ ਨੇ ਉਨ੍ਹਾਂ ਲਈ ਸਿਆਸੀ ਪਲੇਟਫਾਰਮ ਤਿਆਰ ਕੀਤਾ।
ਸ਼ੰਸ਼ਾਂਕ ਮੁਤਾਬਕ ਪਾਕਿਸਤਾਨ ਫ਼ੌਜ ਦੇ ਪ੍ਰਤੀ ਉਥੋਂ ਦੇ ਲੋਕਾਂ ਦੇ ਮਨ ਵਿਚ ਕਾਫ਼ੀ ਸਨਮਾਨ ਹੈ। ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਪਾਕਿ ਫ਼ੌਜ ਨੂੰ ਅਹਿਮ ਕਿਰਦਾਰ ਮੰਨਦੇ ਹਨ। ਫ਼ੌਜ ਨੇ ਗ਼ਰੀਬ ਤਬਕੇ ਵਿਚ ਕਾਫ਼ੀ ਪੈਂਠ ਬਣਾਈ ਹੈ।

ਇਸ ਲਈ ਫ਼ੌਜ ਦਾ ਰਾਜਨੀਤੀ ਵਿਚ ਦਖ਼ਲ ਖ਼ੂਬ ਚਲਦਾ ਹੈ। ਸਾਬਕਾ ਵਿਦੇਸ਼ ਸਕੱਤਰ ਨੇ ਕਿਹਾ ਕਿ ਪਾਕਿ ਫ਼ੌਜ ਵਿਚ ਪੰਜਾਬ ਦਾ ਦਬਦਬਾ ਰਹਿੰਦਾ ਹੈ ਪਰ ਇਸ ਵਾਰ ਫ਼ੌਜ ਦੇ ਪਖ਼ਤੂਨਖਵਾ ਦੇ ਇਮਰਾਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਪਖਤੂਨਖਵਾ ਦੇ ਵੀ ਕਈ ਲੋਕ ਫ਼ੌਜ ਵਿਚ ਅਹਿਮ ਅਹੁਦਿਆਂ 'ਤੇ ਰਹੇ ਹਨ। ਜਾਣਕਾਰ ਅਸ਼ੋਕ ਮੇਹਤਾ ਨੇ ਕਿਹਾ ਕਿ ਉਸੇ ਸਮੇਂ ਇਹ ਸ਼ੱਕ ਹੋ ਗਿਆ ਸੀ

ਕਿ ਨਵਾਜ਼ ਦੇ ਦਿਨ ਲੰਘਣ ਵਾਲੇ ਹਨ। ਮੇਹਤਾ ਨੇ ਕਿਹਾ ਕਿ ਇਮਰਾਨ ਪੂਰੀ ਤਰ੍ਹਾਂ ਨਾਲ ਫ਼ੌਜ ਦਾ ਮੋਹਰਾ ਹਨ। ਉਨ੍ਹਾਂ ਲਈ ਚੋਣਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ਾਂ ਵਿਚ ਮੇਹਤਾ ਦਮ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਮਰਾਨ ਨੂੰ ਆਧੁਨਿਕ ਕੱਟੜਪੰਥੀ ਚਿਹਰੇ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਉਦਾਰਵਾਦੀ ਧੜਾ ਤਾਲਿਬਾਨ ਖ਼ਾਨ ਕਹਿੰਦਾ ਹੈ। ਮੇਹਤਾ ਨੇ ਸ਼ੱਕ ਜਤਾਇਆ ਕਿ ਇਮਰਾਨ ਦੇ ਆਉਣ 'ਤੇ ਕਸ਼ਮੀਰ ਵਿਚ ਪ੍ਰਾਕਸੀ ਵਾਰ ਅਤੇ ਘੁਸਪੈਠ ਵਧ ਸਕਦੀ ਹੈ।