ਪਾਕਿ 'ਚ ਜਿੱਤ ਵੱਲ ਵਧ ਰਹੇ ਇਮਰਾਨ ਦਾ 'ਤਾਲਿਬਾਨ ਖ਼ਾਨ' ਕੁਨੈਕਸ਼ਨ ਭਾਰਤ ਲਈ ਖ਼ਤਰਨਾਕ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼....

Imran Khan

ਇਸਲਾਮਾਬਾਦ : ਪਾਕਿਸਤਾਨ ਵਿਚ 25 ਜੁਲਾਈ ਨੂੰ ਹੋਈਆਂ ਵੋਟਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਿਵੇਂ ਜਿਵੇਂ ਅੱਗੇ ਵਧ ਰਹੀ ਹੈ, ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਥਿਤੀ ਮਜ਼ਬੂਤ ਹੁੰਦੀ ਜਾ ਰਹੀ ਹੈ। ਲਾਹੌਰ ਵਿਚ ਜੰਮੇ, ਆਕਸਫੋਰਡ ਵਿਚ ਪੜ੍ਹੇ, ਵਿਸ਼ਵ ਕੱਪ ਜਿੱਤਣ ਵਾਲੀ ਪਾਕਿਸਤਾਨੀ ਟੀਮ ਦਾ ਕਪਤਾਨ, 3 ਵਿਆਹ ਅਤੇ ਭਾਰਤੀ ਉਪ ਮਹਾਦੀਪ ਵਿਚ ਪਲੇਬੋਆ ਦੇ ਅਕਸ ਵਾਲੇ ਇਮਰਾਨ ਖ਼ਾਨ ਕੀ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ? ਪਾਕਿਸਤਾਨ ਦੇ ਉੁਦਾਰਵਾਦੀ ਧੜੇ ਦੇ ਵਿਚਕਾਰ 'ਤਾਲਿਬਾਨ ਖ਼ਾਨ' ਦੇ ਨਾਮ ਨਾਲ ਮਸ਼ਹੂਰ ਇਮਰਾਨ ਦਾ ਪੀਐਮ ਬਣਨਾ ਭਾਰਤ ਦੇ ਲਿਹਾਜ ਨਾਲ ਕਿਹੋ ਜਿਹਾ ਹੋਵੇਗਾ? ਕੀ ਭਾਰਤ ਨੂੰ ਨੁਕਸਾਨ ਹੋਣ ਜਾ ਰਿਹਾ ਹੈ? ਕੀ ਭਾਰਤ ਦੇ ਲਈ ਚਿੰਤਾ ਦੀ ਗੱਲ ਹੇ?