ਇਕ ਹਫ਼ਤੇ ਤੋਂ ਭੁੱਖੀਆਂ ਸਨ ਤਿੰਨੋਂ ਬੱਚੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰਬੀ ਦਿੱਲੀ ਦੇ ਮੰਡਾਵਲੀ ਇਲਾਕੇ ਵਿਚ ਤਿੰਨ ਭੈਣ ਦੀ ਕਥਿਤ ਰੂਪ ਵਿਚ ਭੁੱਖ ਨਾਲ ਮੌਤ ਦੇ ਮਾਮਲੇ ਵਿਚ ਇਨ੍ਹਾਂ ਬੱਚੀਆਂ ਦੇ ਪਿਤਾ ਦਾ ਪਤਾ ਲਾਉਣ ਲਈ ਪੁਲਿਸ.............

Photo of all the deceased children

ਨਵੀਂ ਦਿੱਲੀ  :ਪੂਰਬੀ ਦਿੱਲੀ ਦੇ ਮੰਡਾਵਲੀ ਇਲਾਕੇ ਵਿਚ ਤਿੰਨ ਭੈਣ ਦੀ ਕਥਿਤ ਰੂਪ ਵਿਚ ਭੁੱਖ ਨਾਲ ਮੌਤ ਦੇ ਮਾਮਲੇ ਵਿਚ ਇਨ੍ਹਾਂ ਬੱਚੀਆਂ ਦੇ ਪਿਤਾ ਦਾ ਪਤਾ ਲਾਉਣ ਲਈ ਪੁਲਿਸ ਨੇ ਟੀਮਾਂ ਬਣਾਈਆਂ ਹਨ। ਉਧਰ, ਦਿੱਲੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਵਿਚ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਰੀਪੋਰਟ ਮੰਗੀ ਹੈ। ਇਹ ਮਾਮਲਾ ਅੱਜ ਸੰਸਦ ਵਿਚ ਵੀ ਉਠਿਆ। ਕੇਂਦਰ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜਦ ਬੱਚੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਹ ਪੂਰੀ ਤਰ੍ਹਾਂ ਭੁੱਖ ਦੀਆ ਮਾਰੀਆਂ ਲੱਗ ਰਹੀਆਂ ਸਨ। ਸਰੀਰ ਪੂਰੀ ਤਰ੍ਹਾਂ ਕਮਜ਼ੋਰ ਹੋਏ ਪਏ ਸਨ।

ਅੰਦਰੂਨੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤਕ ਭੁੱਖੇ ਰਹਿਣ ਕਾਰਨ ਉੁਨ੍ਹਾਂ ਦੇ ਢਿੱਡ ਪੂਰੀ ਤਰ੍ਹਾਂ ਖ਼ਾਲੀ ਸੀ। ਤਿੰਨ ਬੱਚੀਆਂ ਦੀ ਉਮਰ ਅੱਠ, ਚਾਰ ਅਤੇ ਦੋ ਸਾਲ ਦੀ ਸੀ। ਕਿਸੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੁੜੀਆਂ ਦਾ ਪਿਤਾ ਦਿਹਾੜੀ ਮਜ਼ਦੂਰ ਹੈ ਅਤੇ ਉਹ 24 ਜੁਲਾਈ ਦੀ ਸਵੇਰ ਨੂੰ ਕੰਮ ਦੀ ਭਾਲ ਵਿਚ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਿਸ ਉਸ ਦੀ ਭਾਲ ਵਿਚ ਜੁਟੀ ਹੈ ਅਤੇ ਇਸ ਸਬੰਧ ਵਿਚ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾਵੇਗੀ।

ਕਮਿਸ਼ਨ ਨੇ ਮੰਡਾਵਲੀ ਥਾਣੇ ਦੇ ਮੁਖੀ ਅਤੇ ਪ੍ਰੀਤ ਬਿਹਾਰ ਦੇ ਮੈਜਿਸਟਰੇਟ ਨੂੰ ਨੋਟਿਸ ਜਾਰੀ ਕੀਤੇ ਅਤੇ ਕਲ ਤਕ ਰੀਪੋਰਟ ਦੇਣ ਲਈ ਕਿਹਾ। ਇਸ ਮਾਮਲੇ ਵਿਚ ਸਰਕਾਰ ਨੇ ਮੈਜਿਸਟਰੇਟ ਨੂੰ ਜਾਂਚ ਦੇ ਹੁਕਮ ਦਿਤੇ ਹਨ। ਕਮਿਸ਼ਨ ਨੇ ਰੀਪੋਰਟ ਵਿਚ ਮੌਤ ਦੀਆਂ ਹਾਲਤਾਂ ਅਤੇ ਮਾਤਾ ਪਿਤਾ ਦੀ ਸਿਹਤ ਸਥਿਤੀ ਬਾਰੇ ਜਾਣਕਾਰੀ ਮੰਗੀ। ਦੋ, ਚਾਰ ਅਤੇ ਅੱਠ ਸਾਲ ਦੀਆਂ ਤਿੰਨ ਭੈਣਾਂ ਨੂੰ ਦਾਖ਼ਲ ਕਰਾਉਣ ਉਸ ਦੀ ਮਾਂ ਅਤੇ ਪਰਵਾਰਕ ਦੋਸਤ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਪਹੁੰਚੇ ਸਨ ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿਤਾ ਗਿਆ।    (ਏਜੰਸੀ)