ਡਰੱਗਜ਼ੱ ਦਾ ਹੱਬ ਸਰਹੱਦੀ ਖੇਤਰ ਪੰਜਾਬ ਹੀ ਨਹੀ ਦਿੱਲੀ ਵੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਚ ਹੈਰੋਇਨ ਦੀ ਸਪਲਾਈ ਹਿੰਦ— ਪਾਕਿ ਸਰਹੱਦ ਅਟਾਰੀ ਤੋ ਹੀ ਨਹੀ ਸਗੋ ਜੰਮੂ—ਕਸ਼ਮੀਰ , ਰਾਜਸਥਾਨ , ਸਮੁੰਦਰੀ ਰਸਤੇ ਰਾਹੀ ਵੀ ਭਾਰਤ ਆਂਉਦੀ ਹੈ...........

Drugs

ਅੰਮ੍ਰਿਤਸਰ : ਪੰਜਾਬ ਚ ਹੈਰੋਇਨ ਦੀ ਸਪਲਾਈ  ਹਿੰਦ— ਪਾਕਿ ਸਰਹੱਦ  ਅਟਾਰੀ ਤੋ ਹੀ ਨਹੀ  ਸਗੋ ਜੰਮੂ—ਕਸ਼ਮੀਰ , ਰਾਜਸਥਾਨ , ਸਮੁੰਦਰੀ ਰਸਤੇ ਰਾਹੀ ਵੀ ਭਾਰਤ ਆਂਉਦੀ ਹੈ । ਇਹ ਪ੍ਰਗਟਾਵਾ ਬਾਰਡਰ ਜੋਨ  ਐਸ ਟੀ ਐਫ ਦੇ  ਏ ਆÎਈ ਜੀ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡਰੱਗਜ ਸਮੱਗਲਰ ਸਿੰਥੈਟਿਕ ਕੈਮੀਕਲ ਪਾ ਕੇ ਖੁਦ ਵੀ ਨਸ਼ਾ ਤਿਆਰ ਕਰਕੇ ਤਸਕਰਾਂ ਨੂੰ ਭੇਜ ਰਹੇ ਹਨ ।  ਇਸ ਤਰਾਂ ਡਰੱਗਜ ਸਮਗਲਰਾਂ ਦੀਆਂ  ਤਾਰਾਂ ਪੰਜਾਬ ਦੇ ਸਰਹੱਦੀ ਜਿਲਿਆਂ ਅੰਮ੍ਰਿਤਸਰ, ਗੁਰਦਾਸਪੁਰ , ਤਰਨਤਾਰਨ,  ਫਿਰੋਜਪੁਰ ਨਾਲ ਹੀ ਨਹੀ ਬਾਹਰ ਵੀ ਜੁੜੀਆਂ ਹਨ ।

ਜੰਮੂ—ਕਸ਼ਮੀਰ ਚ ਕੰਡਿਆਲੀ ਤਾਰ ਵੀ ਨਹੀ ਲੱਗੀ ਜਿਸਦਾ ਲਾਭ ਸਮੱਗਲਰਾਂ ਦੇ ਨੈਟਵਰਕ ਨੂੰ ਹੋ ਰਿਹਾ ਹੈ  । ਪੁਲਿਸ ਆਧਿਕਾਰੀ ਰਛਪਾਲ ਸਿੰਘ ਦੱਸਿਆ ਕਿ ਨੀਗਰੋ  ਦੱਖਣੀ ਅਫਰੀਕਾ ਦੇ ਕੀਨੀਆ , ਯੂਗਾਂਡਾ ਤੇ ਹੋਰ ਲਾਗਲੇ ਮੁਲਕਾਂ ਤੋ ਆ ਕੇ ਗੈਰ ਕਾਨੂੰਨੀ ਢੰਗ ਨਾਲ ਇਥੇ ਰਹਿ ਰਹੇ ਹਨ ਤੇ ਆਪਣੇ ਖਰਚੇ ਚਲਾਉਣ ਲਈ ਸਮੱਗਲਰਾਂ ਦਾ ਧੰਦਾ ਕਰਦੇ ਹਨ . ਜਿਨਾ ਦਾ ਵੱਡਾ ਨੈਕਸਸ ਹੈ ਅਤੇ ਇਸ ਪ੍ਰਤੀ ਇੰਕਸ਼ਾਫ ਕੁਲਦੀਪ ਸਿੰਘ ਲੱਧੂਵਾਲ ਜਿਲਾ ਤਰਨਤਾਰਨ ਨੇ ਕੀਤਾ ਜੋ ਡਰੱਗਜ ਦਾ ਵੱਡਾ ਸਮੱਗਲਰ ਹੈ । ਕੁਲਦੀਪ ਸਿੰਘ ਜੋ ਪਿਛਲੇ ਮਹੀਨੇ ਤੋ ਹੈਰੋਇਨ ਫੜੀ ਸੀ ।

ਉਸ ਤੋ ਸਖਤੀ ਨਾਲ ਪੁਛ—ਗਿਛ  ਕੀਤੀ ਤਾਂ ਕੁਲਦੀਪ ਸਿੰਘ ਨੇ ਦੱਸਿਆ ਕਿ ਇਥੇ ਸਖਤੀ ਹੋ ਜਾਣ ਜਾਂ ਖੇਪ ਨਾ ਮਿਲਣ ਕਾਰਨ  ਉਹ ਦਿੱਲੀਉ ਵੀ ਹੈਰੋਇਨ ਲਿਆਉਦਾ ਹੈ  । ਉਸ ਨੇ  ਯੂਗਾਂਡਾ ਦੀ ਰਾਬੀਆ ਦਾ  ਨਾਮ ਲਿਆ  ਜੋ ਛਤਰਪੁਰ ਦਿੱਲੀ ਰਹਿੰਦੀ ਹੈ । ਪੁਲਿਸ ਨੇ ਉਸ ਦਾ ਵ੍ਰੰਟ ਅਦਾਲਤ ਤੋ ਲੈ ਕੇ ਰਾਬੀਆ ਨੂੰ ਛਤਰਪੁਰ ਬਾਹਰੀ ਖੇਤਰ ੱਿਦਲੀ ਤੋ ਫੜਿਆ , ਜਿਸ ਦਾ ਇਕ ਦਿਨ ਰਿਮਾਂਡ ਲੈ ਕੇ ਸਖਤੀ ਨਾਲ ਪੁਛ—ਗਿਛ ਕੀਤੀ ਤਾਂ ਉਸ ਦੱਸਿਆਂ ਕਿ ਉਸ ਪਾਸੋ ਪੰਜਾਬ ਦੇ ਸਮੱਗਲਰ  ਦਿੱਲੀ ਤੋ ਹੈਰੋਇਨ ਲੈ ਕੇ ਆਉਦੇ ਹਨ ਤੇ ਉਹ ਖੁਦ ਵੀ ਸਪਲਾਈ  ਆਪ ਵੀ ਪੰਜਾਬ ਆ ਕੇ ਕਰਦੀ ਹੈ ।

ਸੂਤਰਾ ਮੁਤਾਬਕ  ਉਸ ਨੇ ਪੁਲਿਸ ਨੂੰ ਸਮੱਗਲਰਾਂ ਦੇ ਨਾਮ ਵੀ ਦੱਸੇ  । ਇਨਾ ਨੀਗਰੋ ਦਾ ਵੱਡਾ ਨੈਟਵਰਕ ਹੈ ਜੋ ਧੜੱਲੇ ਨਾਲ ਡਰੱਗਜ ਦੀ ਸਪਲਾਈ ਕਰਦੇ ਹਨ । ਪੁਲਿਸ ਅਧਿਕਾਰੀ ਰਛਪਾਲ ਸਿੰਘ ਮੁਤਾਬਕ ਨੀਗਰੋ ਦੀ ਪ੍ਰਾਪਟੀ, ਸਥਾਈ ਪਤਾ, ਡਰੱਗਜ ਸਮਗਲਿੰਗ  ਚ ਕੰਮ ਕਰਨ ਦਾ ਸਮਾ । ਇਨਾ ਦੀ ਹੱਬ ਦੇ ਕੇਦਰੀ ਸਥਾਨਾ ਬਾਰੇ ਵੀ ਪਤਾ ਲਾਇਆ ਜਾਵੇਗਾ । ਰਾਬੀਆ ਕੋਲੋ ਅਜ ਇਕ ਕਿੱਲੋ ਹੈਰੋਇਨ  ਫੜੀ ਗਈ ਹੈ ਜਿਨਾ ਦਾ ਕੌਮਾਂਤਰੀ ਮੰਡੀ ਚ ਮੁੱਲ 5 ਕਰੋੜ ਹੈ । ਇਸ ਨੂੰ ਕਾਬੂ  ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲਿਸ ਟੀਮ  ਨੇ ਕੀਤਾ ਹੈ ।