ਮੁੰਬਈ ‘ਚ ਭਾਰੀ ਬਾਰਿਸ਼ ਕਾਰਨ ਮਹਾਲਕਸ਼ਮੀ ਐਕਸਪ੍ਰੈਸ ਰੇਲ ‘ਚ ਫਸੇ 2000 ਯਾਤਰੀ, ਪੁੱਜੀ NDRF
ਮਹਾਰਾਸ਼ਟਰ ਦੀ ਰਾਜਧਾਨੀ ਅਤੇ ਨੇੜਲੇ ਇਲਾਕਿਆਂ ਵਿਚ ਭਾਰੀ ਬਾਰਿਸ਼ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ...
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਅਤੇ ਨੇੜਲੇ ਇਲਾਕਿਆਂ ਵਿਚ ਭਾਰੀ ਬਾਰਿਸ਼ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੁੰਬਈ ਤੋਂ ਕੋਹਲਪੁਰ ਦੇ ਵਿਚਕਾਰ ਚੱਲਣ ਵਾਲੀ ਮਹਾਲਕਸ਼ਮੀ ਐਕਸਪ੍ਰੈਸ ਟ੍ਰੇਨ ਲਗਾਤਾਰ ਬਾਰਿਸ਼ ਦੇ ਕਾਰਨ ਫਸ ਗਈ ਹੈ। ਇਸ ਟ੍ਰੇਨ ਵਿਚ ਫਸੇ ਯਾਤਰੀਆਂ ਦੀ ਸੰਖਿਆ ਲਗਪਗ 2000 ਹੈ। ਮੌਕੇ ਉਤੇ ਐਨਡੀਆਰਐਫ਼ ਟੀਮ ਪਹੁੰਚ ਗਈ ਹੈ ਅਤੇ ਯਾਤਰੀਆਂ ਨੂੰ ਰਾਹਤ ਅਤੇ ਬਚਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਫਸੇ ਹੋਏ ਯਾਤਰੀਆਂ ਨੂੰ ਬਿਸਕੁਟ ਅਤੇ ਪਾਣੀ ਵੰਡੇ ਜਾ ਰਹੇ ਹਨ। ਸ਼ਨੀਵਾਰ ਨੂੰ ਵੀ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਬਾਹਰ ਨਾ ਨਿਕਲਣ ਅਤੇ ਸਮੁੱਦਰ ਤੱਟ ਉਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਸ਼ੁਕਰਵਾਰ ਨੂੰ ਥਾਣੇ ਅਤੇ ਪੁਣੇ ਵਿਚ ਅਲਰਟ ਜਾਰੀ ਕੀਤਾ ਗਿਆ ਸੀ।
ਕੇਂਦਰ ਦੇ ਅਨੁਮਾਨ ਅਨੁਸਾਰ, ਰਾਜਧਾਨੀ ਮੁੰਬਈ ਸਮੇਤ ਥਾਣੇ ਅਤੇ ਰਾਏਗੜ੍ਹ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 26 ਅਤੇ 28 ਜੁਲਾਈ ਦੇ ਲਈ ਪਾਲਘਰ ਵਿਚ ਰੈੱਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ