ਭਾਰੀ ਬਾਰਿਸ਼ ਕਾਰਨ ਰੇਲਵੇ ਪੁਲ ਥੱਲਿਓ ਖਿਸਕੀ ਮਿੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਦੀ ਸਿਆਣਪ ਕਾਰਨ ਹਜ਼ਾਰਾਂ ਜਾਨਾਂ ਬਚੀਆਂ

Dodh Railway

ਫਿਰੋਜ਼ਪੁਰ- ਪੰਜਾਬ ਦੇ ਕਈ ਇਲਾਕੇ ਭਾਰੀ ਬਾਰਿਸ਼ ਕਾਰਨ ਪ੍ਰਭਾਵਿਤ ਹਨ। ਇਸ ਦੇ ਨਾਲ ਹੀ ਫਿਰੋਜ਼ਪੁਰ ਤੋਂ ਸ਼੍ਰੀਨਗਰ ਰੇਲਵੇ ਟ੍ਰੈਕ 'ਤੇ ਪਿੰਡ ਡੋਡ ਦੇ ਕੋਲ ਬਣਿਆ ਰੇਲਵੇ ਅੰਡਰ ਬ੍ਰਿਜ ਤੇਜ਼ ਬਾਰਿਸ਼ ਕਾਰਨ ਰੇਲਵੇ ਟ੍ਰੈਕ ਦੇ ਆਸ-ਪਾਸ ਪਾਣੀ ਖੜ੍ਹਾ ਹੋਣ ਦੇ ਕਾਰਨ ਟ੍ਰੈਕ ਦੇ ਦੋਵੇ ਪਾਸਿਆਂ ਦੀ ਮਿੱਟੀ ਖਿਸਕ ਗਈ ਹੈ। ਮੌਕੇ 'ਤੇ ਹੀ ਰੇਲਵੇ ਦੇ ਮੁੱਖੀ ਅਤੇ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ ਅਤੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਟ੍ਰੇਨ ਵਿਚਕਾਰ ਰਸਤੇ ਹੀ ਰੋਕ ਦਿੱਤੀ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਲਿਆ ਗਿਆ। ਰੇਲ ਗੱਡੀ ਵਿਚ ਹਜ਼ਾਰਾ ਲੋਕ ਸਵਾਰ ਸਨ।

ਜਾਣਕਾਰੀ ਅਨੁਸਾਰ ਮੌਕੇ 'ਤੇ ਪਹੁੰਚੇ ਰੇਲਵੇ ਅਧਿਕਾਰੀ ਮੀਡੀਆ ਦੇ ਸਵਾਲਾਂ ਤੋਂ ਭੱਜ ਰਹੇ ਸਨ। ਰੇਲਵੇ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿਚ ਅੰਡਰ ਟ੍ਰੀਡ ਬਣਾਏ ਜਾ ਰਹੇ ਹਨ ਪਰ ਕਈ ਅੰਡਰ ਬ੍ਰਿਜ ਸਹੀ ਤਰੀਕੇ ਨਾਲ ਨਾ ਬਣਨ ਕਾਰਨ ਕਾਫ਼ੀ ਕਮੀਆਂ ਹੋਣ ਕਾਰਨ ਆਸ-ਪਾਸ ਪਾਣੀ ਭਰ ਗਿਆ। ਇਸ ਨਾਲ ਰੇਲਵੇ ਵਿਭਾਗ ਦੁਆਰਾ ਕਰਵਾਏ ਕੰਮ ਦੀ ਪੋਲ ਖੁੱਲ ਗਈ। ਆਸ-ਪਾਸ ਦੇ ਲੋਕਾਂ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਟ੍ਰੈਕ ਦੇ ਆਸ-ਪਾਸ ਮਿੱਟੀ ਪਾਈ ਅਤੇ ਟ੍ਰੇਨ ਨੂੰ ਮੁੜ ਚੱਲਣ ਲਈ ਤਿਆਰ ਕੀਤਾ। ਉੱਥੇ ਹੀ ਜਦੋਂ ਰੇਲਵੇ ਅਧਿਕਾਰੀ ਤੋਂ ਇਸ ਬਾਰੇ ਸਵਾਲ ਕੀਤੇ ਗਏ ਤਾਂ ਉਹ ਮੀਡੀਆ ਤੋਂ ਕੰਨੀ ਕਤਰਾਉਂਦੇ ਹੋਏ ਨਜ਼ਰ ਆਏ।