ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿਚ ਹੜ੍ਹ ਵਰਗੀ ਸਥਿਤੀ ਬਣੀ

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਇਲਾਕੇ ਦੇ ਕੁੱਝ ਹਿੱਸਿਆ ਵਿਚ ਹੜ੍ਹ ਜਰੂਰ ਆਇਆ ਸੀ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ

Flood-like situation in Punjab, Haryana due to heavy rainfall

ਪੰਜਾਬ- ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿਚ ਘੱਗਰ ਦਰਿਆ ਦਾ ਪਾਣੀ ਦਾ ਪੱਧਰ ਪੰਜਾਬ ਲਈ ਖ਼ਤਰੇ ਦਾ ਨਿਸ਼ਾਨ ਬਣ ਰਿਹਾ ਹੈ ਅਤੇ ਦਰਿਆ ਦਾ ਪਾਣੀ ਰਾਜਪੁਰਾ, ਸਰਹਾਲਾ ਖੁਰਦ, ਘਨੌਰ ਜ਼ਿਲ੍ਹੇ ਵਿਚ ਪ੍ਰਵੇਸ਼ ਕਰ ਗਿਆ ਹੈ ਹਾਲਾਂਕਿ ਪਾਣੀ ਦੇ ਪੱਧਰ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਸੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਇਲਾਕੇ ਦੇ ਕੁੱਝ ਹਿੱਸਿਆ ਵਿਚ ਹੜ੍ਹ ਜਰੂਰ ਆਇਆ ਸੀ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋਣ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਪੰਜਾਬ ਦੇ ਬਠਿੰਡਾ, ਹਰਿਆਣਾ ਅਤੇ ਅੰਬਾਲਾ ਦੇ ਕਈ ਹੇਠਲੇ ਇਲਾਕਿਆਂ ਵਿਚ ਭਾਰੀ ਬਾਰਿਸ਼ ਕਾਰਨ ਹੜ੍ਹ ਆਇਆ ਹੋਇਆ ਹੈ। ਚੰਡੀਗੜ੍ਹ ਰਿਪੋਰਟ ਅਨੁਸਾਰ ਚੰਡੀਗੜ੍ਹ ਵਿਚ ਤਾਪਮਾਨ 5 ਡਿਗਰੀ ਤੋਂ ਜ਼ਿਆਦਾ 28.3 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਵੀਰਵਾਰ ਤੱਕ ਦੋਵੇ ਸੂਬਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆ ਵਿਚ ਬਾਰਿਸ਼ ਨਾਲ ਸੂਬਿਆਂ ਵਿਚ ਦਿਨ ਦੇ ਸਮੇਂ ਤਾਪਮਾਨ ਵਿਚ ਗਿਰਾਵਟ ਆਈ ਹੈ ਜਿਸ ਨਾਲ ਕਾਰਗੋਸ 70 ਮਿ.ਮੀ ਬਾਰਿਸ਼ ਨਾਲ ਸਭ ਤੋਂ ਵੱਧ ਗਰਮ ਰਿਹਾ।