ਸੁਪਰੀਮ ਕੋਰਟ ਨੇ ਕਿਹਾ, ਕੀ ਹੁਣ ਡਾਕਟਰਾਂ ਦੀ ਕਮੀ ਵੀ ਅਸੀਂ ਹੀ ਪੂਰੀ ਕਰੀਏ?

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਹਤ ਵਿਭਾਗ, ਬਿਹਾਰ ਵਿਚ ਡਾਕਟਰਾਂ ਦੀਆਂ 7249 ਅਸਾਮੀਆਂ ਮਨਜ਼ੂਰ ਹਨ, ਜਦੋਂ ਕਿ 3146 ਮਤਲਬ 43% ਡਾਕਟਰ ਨੌਕਰੀ ਕਰ ਰਹੇ ਹਨ।

supreme court

ਬਿਹਾਰ- ਉੱਤਰ ਬਿਹਾਰ ਵਿਚ ਮੁਜ਼ੱਫਰਨਗਰ ਵਿਚ ਦਿਮਾਗੀ ਬੁਖ਼ਾਰ ਨੂੰ ਲੈ ਕੇ ਦਰਜ ਕੀਤੀ ਪਟੀਸ਼ਨ ਦੀ ਜਾਂਚ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਡਾਕਟਰਾਂ ਦੀ ਕਮੀ ਵੀ ਅਸੀਂ ਹੀ ਪੂਰੀ ਕਰੀਏ? ਸੁਪਰੀਮ ਕੋਰਟ ਨੇ ਕਿਹਾ ਕਿ ਇਹ ਤਾਂ ਸੂਬਾ ਸਰਕਾਰ ਦਾ ਕੰਮ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਦੀਪਕ ਸੁਪਤਾ ਦੀ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਕਰਦੇ ਕਿਹਾ ਕਿ ਡਾਕਟਰਾਂ ਦੀ ਕਮੀ ਤਾਂ ਹਰ ਜਗ੍ਹਾ ਹੈ।

ਉਹਨਾਂ ਕਿਹਾ ਕਿ ਜੱਜ, ਪਾਣੀ, ਰੌਸ਼ਨੀ, ਸਿੱਖਿਆ ਇਹਨਾਂ ਸਭ ਦੀ ਦਿੱਕਤ ਹਰ ਜਗ੍ਹਾ ਤੇ ਹੈ। ਕੋਰਟ ਨੇ ਪਟੀਸ਼ਨਰਾਂ ਨੂੰ ਕਿਹਾ ਕਿ ਉਹ ਖੁਦ ਜਾ ਕੇ ਪਟਨਾ ਹਾਈ ਕੋਰਟ ਵਿਟ ਪਟੀਸ਼ਨ ਦਰਜ ਕਰਵਾਉਣ। ਇਸ ਮਾਮਲੇ ਤੇ ਅਦਾਲਤ ਨੇ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ ਦੇ ਜਵਾਬ ਦੀ ਸੰਤੁਸ਼ਟੀ ਜਾਹਰ ਕੀਤੀ ਹੈ। ਮਾਮਲੇ ਦੀ ਸੁਣਵਾਈ ਦੇ ਦੌਰਾਨ ਪਟੀਸ਼ਨਰ ਵਕੀਲ ਮਨੋਹਰ ਪ੍ਰਤਾਪ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਬਿਹਾਰ ਵਿਚ ਡਾਕਟਰਾਂ ਦੀਆਂ ਸੀਟਾਂ 57 ਫੀਸਦੀ ਖਾਲੀ ਹਨ ਜਿਸ ਕਾਰਨ ਲੋਕਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ।

ਇਸ ਲਈ ਇਹਨਾਂ ਸੀਟਾਂ ਨੂੰ ਭਰਨ ਲਈ ਉਹ ਸੂਬਾ ਸਰਕਾਰ ਨੂੰ ਨਿਰਦੇਸ਼ ਦੇਣ। ਬਿਹਾਰ ਸਰਕਾਰ ਵੱਲੋਂ ਐਡਵੋਕੇਟ ਮਨੀਸ ਕੁਮਾਰ ਮੌਜੂਦ ਸਨ। ਸੁਪਰੀਮ ਕੋਰਟ ਨੇ ਕਿਹਾ ਕਿ '' ਇੱਥੇ ਤਾਂ ਜੱਜਾਂ ਦੀਆਂ ਸੀਟਾਂ ਵੀ ਖਾਲੀ ਹਨ ਇਸ ਸਮੇਂ ਅਸੀਂ ਉਹਨਾਂ ਦੀਆਂ ਸੀਟਾਂ ਨੂੰ ਪੂਰਾ ਕਰ ਰਹੇ ਹਾਂ ਪਰ ਅਸੀਂ ਹੀ ਜਾਣਦੇ ਹਾਂ ਕਿ ਸਾਨੂੰ ਕਿੰਨੀ ਸਫ਼ਲਤਾ ਮਿਲੀ ਹੈ। ਅਸੀ ਡਾਕਟਰਾਂ ਦੇ ਮਾਮਲੇ ਵਿਚ ਇਸ ਤਰ੍ਹਾਂ ਨਹੀਂ ਕਰ ਸਕਦੇ। ਸਿਹਤ ਵਿਭਾਗ, ਬਿਹਾਰ ਵਿਚ ਡਾਕਟਰਾਂ ਦੀਆਂ 7249 ਅਸਾਮੀਆਂ ਮਨਜ਼ੂਰ ਹਨ, ਜਦੋਂ ਕਿ 3146 ਮਤਲਬ 43% ਡਾਕਟਰ ਨੌਕਰੀ ਕਰ ਰਹੇ ਹਨ।

ਅੱਧੇ ਤੋਂ ਵੀ ਘੱਟ ਸਮੇਂ ਵਿਚ ਡਾਕਟਰਾਂ ਦੇ ਭਰੋਸੇ ਸੂਬੇ ਦੀ ਮੈਡੀਕਲ ਪ੍ਰਣਾਲੀ ਚਲ ਰਹੀ ਹੈ। ਸੁਪਰੀਮ ਕੋਰਟ ਨੇ ਮੁਜ਼ੱਫਰਪੁਰ ਵਿਚ ਦਿਮਾਗੀ ਬੁਖ਼ਾਰ ਦੇ ਫੈਲਣ ਨਾਲ ਸਬੰਧਤ ਪਟੀਸ਼ਨਾਂ ਦੀ ਅਗਲੀ ਸੁਣਵਾਈ ਤੋਂ ਆਪਣੇ ਆਪ ਨੂੰ ਦੂਰ ਰੱਖਣ ਦਾ ਫੈਸਲਾ ਕੀਤਾ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਬਿਮਾਰੀ ਨਾਲ ਲੜਨ ਲਈ ਜ਼ਰੂਰੀ ਕਦਮ ਚੁੱਕੇ ਗਏ ਹਨ।  

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ