ਹੁਣ ਦੋ ਫੋਨਾਂ 'ਚ ਇੱਕ ਹੀ ਨੰਬਰ ਤੋਂ ਚਲਾ ਸਕੋਗੇ WhatsApp

ਏਜੰਸੀ

ਜੀਵਨ ਜਾਚ, ਜੀਵਨਸ਼ੈਲੀ

ਜੇਕਰ ਤੁਹਾਨੂੰ ਵੀ ਇਸ ਗੱਲ ਦੀ ਸ਼ਿਕਾਇਤ ਹੈ ਕਿ ਤੁਸੀ ਇੱਕ ਹੀ ਮੋਬਾਇਲ ਨੰਬਰ ਤੋਂ ਦੋ ਫੋਨਾਂ 'ਚ ਵੱਟਸਐਪ....

Whatsapp use on multiple device with one mobile number

ਨਵੀਂ ਦਿੱਲੀ : ਜੇਕਰ ਤੁਹਾਨੂੰ ਵੀ ਇਸ ਗੱਲ ਦੀ ਸ਼ਿਕਾਇਤ ਹੈ ਕਿ ਤੁਸੀ ਇੱਕ ਹੀ ਮੋਬਾਇਲ ਨੰਬਰ ਤੋਂ ਦੋ ਫੋਨਾਂ 'ਚ ਵੱਟਸਐਪ ਇਸਤੇਮਾਲ ਨਹੀਂ ਕਰ ਪਾ ਰਹੇ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜ਼ਲਦ ਹੀ ਤੁਸੀ ਇੱਕ ਹੀ ਨੰਬਰ ਤੋਂ ਦੋ ਅਲੱਗ-ਅਲੱਗ ਡਿਵਾਇਸ 'ਚ ਵੱਟਸਐਪ ਇਸਤੇਮਾਲ ਕਰ ਸਕੋਗੇ। ਵੱਟਸਐਪ ਦੇ ਇਸ ਨਵੇਂ ਫੀਚਰ ਦੀ ਜਾਣਕਾਰੀ ਵੱਟਸਐਪ ਦੇ ਫੀਚਰ ਨੂੰ ਲੀਕ ਕਰਨ ਵਾਲੀ ਸਾਈਟ WABetaInfo ਨੇ ਦਿੱਤੀ ਹੈ।  

ਹਾਲਾਂਕਿ WABetaInfo ਨੇ ਇਸ ਫੀਚਰ ਦੇ ਲਾਂਚ ਹੋਣ ਦੀ ਤਾਰੀਕ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਅਜੇ ਤੱਕ ਨਵੇਂ ਫੀਚਰ ਦਾ ਕੋਈ ਸਕਰੀਨਸ਼ਾਟ ਵੀ ਸਾਹਮਣੇ ਨਹੀਂ ਆਇਆ ਹੈ। ਦਰਅਸਲ ਫਿਲਹਾਲ ਅਸੀ ਇੱਕ ਨੰਬਰ ਤੋਂ ਇੱਕ ਹੀ ਡਿਵਾਇਸ 'ਚ ਵੱਟਸਐਪ ਇਸਤੇਮਾਲ ਕਰ ਸਕਦੇ ਹਾਂ। ਉਥੇ ਹੀ ਡੈਸਕਟਾਪ ਵਰਜਨ 'ਤੇ ਵੱਟਸਐਪ ਇਸਤੇਮਾਲ ਕਰਨ ਲਈ ਫੋਨ ਦਾ ਇੰਟਰਨੈੱਟ ਨਾਲ ਕਨੈਕਟਿਡ ਹੋਣਾ ਜਰੂਰੀ ਹੁੰਦਾ ਹੈ ਪਰ ਨਵੇਂ ਅਪਡੇਟ ਦੇ ਬਾਅਦ ਅਜਿਹਾ ਨਹੀਂ ਹੋਵੇਗਾ।

 ਰਿਪੋਰਟ ਦੇ ਮੁਤਾਬਕ ਨਵੇਂ ਅਪਡੇਟ ਤੋਂ ਬਾਅਦ ਯੂਜ਼ਰਸ ਵੱਟਸਐਪ ਦਾ ਇਸਤੇਮਾਲ ਅਲੱਗ - ਅਲੱਗ ਡਿਵਾਇਸ ਵਿੱਚ ਠੀਕ ਉਸੀ ਤਰ੍ਹਾਂ ਕਰ ਪਾਉਣਗੇ ਜਿਸ ਤਰ੍ਹਾਂ ਫੇਸਬੁਕ ਮੈਸੇਂਜਰ ਦਾ ਇਸਤੇਮਾਲ ਕਰ ਰਹੇ ਹਨ। ਹਾਲਾਂਕਿ ਵੱਟਸਐਪ ਦਾ ਮਲਟੀਡਿਵਾਇਸ ਫੀਚਰ ਕਿਵੇਂ ਕੰਮ ਕਰੇਗਾ। ਇਸਦੀ ਵੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।