ਕਸ਼ਮੀਰ ਦੇ ਨੌਜਵਾਨ ਨੇ 500 ਮੀਟਰ ਲੰਬੇ ਅਤੇ 14.5 ਇੰਚ ਚੌੜੇ ਕਾਗਜ਼ ’ਤੇ ਲਿਖਿਆ ਕੁਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਰਹਿਣ ਵਾਲੇ ਫੋਟੋ ਜਰਨਲਿਸਟ ਬਾਸਿਤ ਜ਼ਰਗਰ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ।

Kashmiri Youth writes Quran on 500 meter long paper



ਸ੍ਰੀਨਗਰ: ਕਸ਼ਮੀਰ ਦੇ ਇਕ ਨੌਜਵਾਨ ਨੇ ਆਪਣੀ ਲਗਨ ਨਾਲ ਇਕ ਅਨੋਖਾ ਰਿਕਾਰਡ ਬਣਾਇਆ ਹੈ। ਉਸ ਨੇ 500 ਮੀਟਰ ਲੰਬੇ ਅਤੇ 14.5 ਇੰਚ ਚੌੜੇ ਕਾਗਜ਼ 'ਤੇ ਪਵਿੱਤਰ ਕੁਰਾਨ ਲਿਖ ਕੇ ਵਿਸ਼ਵ ਰਿਕਾਰਡ ਵਿਚ ਨਾਮ ਦਰਜ ਕਰਵਾਇਆ ਹੈ। ਰਾਈਜ਼ਿੰਗ ਕਸ਼ਮੀਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ 'ਚ ਰਹਿਣ ਵਾਲੇ 27 ਸਾਲਾ ਮੁਸਤਫਾ-ਇਬਨ-ਜਮੀਲ ਨੇ ਇਕ ਅਨੋਖਾ ਰਿਕਾਰਡ ਬਣਾਇਆ ਹੈ। ਰਿਪੋਰਟ ਮੁਤਾਬਕ ਮੁਸਤਫਾ ਨੇ 500 ਮੀਟਰ ਲੰਬੇ ਕਾਗਜ਼ 'ਤੇ ਕੁਰਾਨ ਲਿਖ ਕੇ ਇਹ ਰਿਕਾਰਡ ਬਣਾਇਆ ਹੈ।

Kashmiri Youth writes Quran on 500 meter long paper

ਕਸ਼ਮੀਰ ਦੇ ਰਹਿਣ ਵਾਲੇ ਫੋਟੋ ਜਰਨਲਿਸਟ ਬਾਸਿਤ ਜ਼ਰਗਰ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਮੁਸਤਫਾ ਦਾ ਰਿਕਾਰਡ ਦੇਖਿਆ ਜਾ ਰਿਹਾ ਹੈ। ਮੁਸਤਫਾ ਇਕ ਕੈਲੀਗ੍ਰਾਫਰ ਹੈ ਅਤੇ ਉਸ ਨੇ ਇਹ ਕੰਮ 7 ਮਹੀਨਿਆਂ ਵਿਚ ਪੂਰਾ ਕੀਤਾ ਹੈ। ਲਿੰਕਨ ਬੁੱਕ ਆਫ਼ ਰਿਕਾਰਡਜ਼ ਨੇ ਉਸ ਦੇ ਕਾਰਨਾਮੇ ਨੂੰ ਵਿਸ਼ਵ ਰਿਕਾਰਡ ਮੰਨਿਆ ਹੈ ਅਤੇ ਇਸ ਲਈ ਉਸ ਨੂੰ ਇਨਾਮ ਵੀ ਦਿੱਤਾ ਹੈ।

Kashmiri Youth writes Quran on 500 meter long paper

ਇੰਨਾ ਹੀ ਨਹੀਂ ਅਲ ਜਜ਼ੀਰਾ ਦੇ ਟਵਿਟਰ ਵੀਡੀਓ ਮੁਤਾਬਕ ਉਹ ਹਰ ਰੋਜ਼ 18 ਘੰਟੇ ਕਾਗਜ਼ 'ਤੇ ਕੁਰਾਨ ਲਿਖਦਾ ਸੀ। ਮੁਸਤਫਾ ਨੇ ਦੱਸਿਆ ਕਿ ਉਸ ਨੇ ਆਪਣੀ ਹੈਂਡਰਾਈਟਿੰਗ ਨੂੰ ਸੁਧਾਰਨ ਲਈ ਕੈਲੀਗ੍ਰਾਫੀ ਸ਼ੁਰੂ ਕੀਤੀ। ਕੈਲੀਗ੍ਰਾਫੀ ਸਿੱਖਣ ਦੌਰਾਨ ਉਹ ਆਪਣੇ ਦਸਤਖਤ ਕਰਦਾ ਸੀ ਅਤੇ ਕੁਰਾਨ ਦੀਆਂ ਆਇਤਾਂ ਲਿਖਦਾ ਸੀ। ਫਿਰ ਉਸ ਨੇ ਸੋਚਿਆ ਕਿ ਉਸ ਨੂੰ ਪੂਰਾ ਕੁਰਾਨ ਲਿਖ ਦੇਣਾ ਚਾਹੀਦਾ ਹੈ।