ਚੀਨ ਵਿਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ: ਕਰੀਬ 8 ਕਰੋੜ ਨੌਜਵਾਨ ਬੇਰੁਜ਼ਗਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਜਨੀਅਰਿੰਗ ਦੀ ਡਿਗਰੀ ਵਾਲੇ ਨੌਜਵਾਨ ਹੁਣ ਸਰਕਾਰੀ ਦਫ਼ਤਰਾਂ ਵਿਚ ਬਾਬੂ ਬਣਨ ਲਈ ਮਜਬੂਰ ਹਨ। ਕਰੀਬ 1.5 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਹੈ।

Unemployment in China



ਬੀਜਿੰਗ: ਚੀਨ ਵਿਚ ਲਗਾਤਾਰ ਬੇਰੁਜ਼ਗਾਰੀ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਾਲ 2022 ਵਿਚ ਹੋਈਆਂ ਕਈ ਖੋਜਾਂ ਵਿਚ ਇਹ ਗੱਲ ਸਾਹਮਣੇ ਆਈ ਕਿ ਇੰਜਨੀਅਰਿੰਗ ਦੀ ਡਿਗਰੀ ਵਾਲੇ ਨੌਜਵਾਨ ਹੁਣ ਸਰਕਾਰੀ ਦਫ਼ਤਰਾਂ ਵਿਚ ਬਾਬੂ ਬਣਨ ਲਈ ਮਜਬੂਰ ਹਨ। ਕਰੀਬ 1.5 ਕਰੋੜ ਨੌਜਵਾਨਾਂ ਨੇ ਸਰਕਾਰੀ ਨੌਕਰੀਆਂ ਲਈ ਅਪਲਾਈ ਕੀਤਾ ਹੈ। ਚੀਨ ਵਿਚ 16 ਤੋਂ 24 ਸਾਲ ਦੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਤੇਜ਼ੀ ਨਾਲ ਵੱਧ ਰਹੀ ਹੈ।

Unemployment in China

ਸੰਭਾਵਨਾ ਹੈ ਕਿ ਇਸ ਸਾਲ ਚੀਨ ਵਿਚ ਨੌਕਰੀ ਦੇ ਖੇਤਰ ਵਿਚ ਆਉਣ ਵਾਲੇ ਨਵੇਂ ਡਿਗਰੀ ਹੋਲਡਰ ਵਿਦਿਆਰਥੀਆਂ ਦੀ ਗਿਣਤੀ 12 ਮਿਲੀਅਨ ਹੈ। ਕੋਰੋਨਾ ਕਾਲ ਦੌਰਾਨ ਸਰਕਾਰ ਦੀਆਂ ਸਖਤ ਨੀਤੀਆਂ ਕਾਰਨ ਕਈ ਕੰਪਨੀਆਂ ਵਿਚ ਕਰਮਚਾਰੀਆਂ ਦੀ ਛਾਂਟੀ ਹੋਈ ਸੀ। ਇਸ ਕਾਰਨ ਕਈ ਲੋਕ ਸੜਕ 'ਤੇ ਆ ਗਏ। ਇਸ ਦੇ ਨਾਲ ਹੀ ਰੀਅਲ ਅਸਟੇਟ ਅਤੇ ਸਿੱਖਿਆ ਨਾਲ ਜੁੜੀਆਂ ਕੰਪਨੀਆਂ ਵੀ ਸਰਕਾਰੀ ਨੀਤੀਆਂ ਤੋਂ ਪ੍ਰਭਾਵਿਤ ਹੋਈਆਂ ਹਨ। ਇਸ ਸਾਲ 1.76 ਕਰੋੜ ਕਾਲਜ ਗ੍ਰੈਜੂਏਟ ਹਨ, ਜਿਸ ਕਾਰਨ ਨੌਕਰੀਆਂ ਦਾ ਸੰਕਟ ਪੈਦਾ ਹੋ ਗਿਆ ਹੈ। ਚੀਨ ਵਿਚ ਕਰੀਬ 8 ਕਰੋੜ ਨੌਜਵਾਨ ਬੇਰੁਜ਼ਗਾਰ ਹਨ।

China

ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਦੇ ਪ੍ਰੋਫੈਸਰ ਝੇਂਗ ਯੂਹੁਆਂਗ ਨੇ ਕਿਹਾ ਕਿ 2022 ਚੀਨ ਲਈ ਮੁਸ਼ਕਲ ਸਾਲ ਹੈ। ਝੇਂਗ ਮੁਤਾਬਕ 2022 ਦੀ ਪਹਿਲੀ ਤਿਮਾਹੀ 'ਚ ਚੀਨ 'ਚ 4.60 ਲੱਖ ਕੰਪਨੀਆਂ ਬੰਦ ਹੋ ਚੁੱਕੀਆਂ ਹਨ। 31 ਲੱਖ ਕਾਰੋਬਾਰੀ ਪਰਿਵਾਰ ਦੀਵਾਲੀਆ ਹੋ ਗਏ ਹਨ। ਹਾਲ ਹੀ 'ਚ ਚੀਨ 'ਚ ਕਈ ਬੈਂਕਾਂ ਤੋਂ ਪੈਸੇ ਕਢਵਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।

Unemployment

ਬੈਂਕ ਆਫ ਚਾਈਨਾ ਦਾ ਕਹਿਣਾ ਹੈ ਕਿ ਇੱਥੇ ਜਮ੍ਹਾ ਪੈਸਾ ਇਕ ਨਿਵੇਸ਼ ਹੈ। ਇਸ ਨੂੰ ਕਢਵਾਇਆ ਨਹੀਂ ਜਾ ਸਕਦਾ। ਇਸ ਫੈਸਲੇ ਖਿਲਾਫ ਚੀਨ ਵਿਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਚੀਨ ਦੀ ਕਮਿਊਨਿਸਟ ਸਰਕਾਰ ਨੇ ਲੋਕਾਂ ਨੂੰ ਪੈਸੇ ਕਢਵਾਉਣ ਤੋਂ ਰੋਕਣ ਲਈ ਵੱਡੀ ਗਿਣਤੀ ਵਿਚ ਫੌਜ ਦੇ ਟੈਂਕ ਸੜਕਾਂ 'ਤੇ ਉਤਾਰ ਦਿੱਤੇ ਹਨ।