ਦਿੱਲੀ ਕਾਂਝਵਾਲਾ ਮਾਮਲਾ: ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਵਿਰੁਧ ਹਤਿਆ ਦੇ ਦੋਸ਼ ਤੈਅ
ਦੀਪਕ ਖੰਨਾ, ਅੰਕੁਸ਼ ਅਤੇ ਆਸ਼ੂਤੋਸ਼ ’ਤੇ ਸਬੂਤ ਮਿਟਾਉਣ ਦੇ ਦੋਸ਼, ਦੋਸ਼ੀਆਂ ਨੂੰ 14 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੀ ਇਕ ਸੈਸ਼ਨ ਅਦਾਲਤ ਨੇ ਵੀਰਵਾਰ ਨੂੰ ਇਸ ਸਾਲ ਦੇ ਸ਼ੁਰੂਆਤ ਵਿਚ ਕਾਂਝਵਾਲਾ ਹਿੱਟ ਐਂਡ ਰਨ ਮਾਮਲੇ ਵਿਚ ਸੱਤ ਮੁਲਜ਼ਮਾਂ ਵਿਰੁਧ ਦੋਸ਼ ਤੈਅ ਕਰਨ ਦਾ ਨਿਰਦੇਸ਼ ਦਿਤਾ ਹੈ। ਨਵੇਂ ਸਾਲ 'ਤੇ ਕਾਂਝਵਾਲਾ ਇਲਾਕੇ 'ਚ 20 ਸਾਲਾ ਲੜਕੀ ਨੂੰ ਕਾਰ ਹੇਠਾਂ ਆਉਣ ਮਗਰੋਂ ਕਈ ਕਿਲੋਮੀਟਰ ਦੂਰ ਤਕ ਘਸੀਟੇ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪਰਮਜੀਤ ਸਰਨਾ ਨੇ ਗੁਰਬਾਣੀ ਪ੍ਰਸਾਰਣ ਲਈ ਵੱਖਰਾ ਦੂਰਦਰਸ਼ਨ ਚੈਨਲ ਚਲਾਉਣ ਦੀ ਕੀਤੀ ਮੰਗ
ਵਧੀਕ ਸੈਸ਼ਨ ਜੱਜ ਨੀਰਜ ਗੌੜ ਨੇ ਕਾਰ ਸਵਾਰਾਂ ਅਮਿਤ ਖੰਨਾ, ਕ੍ਰਿਸ਼ਨਾ, ਮਨੋਜ ਮਿੱਤਲ ਅਤੇ ਮਿਥੁਨ ਵਿਰੁਧ ਆਈ.ਪੀ.ਸੀ. ਦੀਆਂ ਧਾਰਾਵਾਂ 302 (ਕਤਲ), 120ਬੀ(ਸਾਜ਼ਸ਼), 201 (ਸਬੂਤ ਨੂੰ ਨਸ਼ਟ ਕਰਨਾ ਜਾਂ ਅਪਰਾਧੀ ਨੂੰ ਸ਼ਰਨ ਦੇਣ ਲਈ ਝੂਠੀ ਜਾਣਕਾਰੀ ਦੇਣਾ) ਅਤੇ 212 (ਦੋਸ਼ੀਆਂ ਨੂੰ ਸ਼ਰਨ ਦੇਣ) ਦੇ ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿਤਾ। ਅਮਿਤ ਖੰਨਾ 'ਤੇ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦੇ ਦੋਸ਼ ਵੀ ਲੱਗੇ ਹਨ।
ਇਹ ਵੀ ਪੜ੍ਹੋ: ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਕਰਨਗੇ INDIA ਗਠਜੋੜ ਦੇ ਸੰਸਦ ਮੈਂਬਰ
ਅਦਾਲਤ ਨੇ ਤਿੰਨ ਹੋਰ ਸਹਿ-ਮੁਲਜ਼ਮਾਂ - ਆਸ਼ੂਤੋਸ਼ ਭਾਰਦਵਾਜ, ਅੰਕੁਸ਼ ਅਤੇ ਦੀਪਕ ਖੰਨਾ ਨੂੰ ਅਪਰਾਧਕ ਸਾਜ਼ਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿਤਾ, ਪਰ ਉਨ੍ਹਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 182 (ਗਲਤ ਜਾਣਕਾਰੀ ਦੇਣਾ), 34 (ਸਾਂਝਾ ਇਰਾਦਾ), 201 ਅਤੇ 212 ਦੇ ਤਹਿਤ ਦੋਸ਼ ਤੈਅ ਕਰਨ ਦੇ ਨਿਰਦੇਸ਼ ਦਿਤੇ ਹਨ।ਵਧੀਕ ਸੈਸ਼ਨ ਜੱਜ ਨੀਰਜ ਗੌੜ ਨੇ ਅਧਿਕਾਰਤ ਤੌਰ 'ਤੇ ਦੋਸ਼ ਤੈਅ ਕਰਨ ਲਈ ਮਾਮਲੇ ਨੂੰ 14 ਅਗਸਤ ਲਈ ਸੂਚੀਬੱਧ ਕੀਤਾ ਹੈ। ਪੁਲਿਸ ਨੇ 2 ਜਨਵਰੀ ਨੂੰ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਸਹੁਰਾ ਪ੍ਰਵਾਰ ਗਰਭਵਤੀ ਨੂੰਹ ਦੀ ਕੀਤੀ ਕੁੱਟਮਾਰ, ਕੁੱਖ 'ਚ ਪਲ ਰਹੇ ਬੱਚੇ ਦੀ ਹੋਈ ਮੌਤ
ਸਹਿ-ਦੋਸ਼ੀ ਆਸ਼ੂਤੋਸ਼ ਭਾਰਦਵਾਜ ਅਤੇ ਅੰਕੁਸ਼ ਨੂੰ ਬਾਅਦ ਵਿਚ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਨੇ ਜ਼ਮਾਨਤ ਦੇ ਦਿਤੀ ਸੀ, ਜਦਕਿ ਮੌਜੂਦਾ ਅਦਾਲਤ ਨੇ 13 ਮਈ ਨੂੰ ਦੀਪਕ ਖੰਨਾ ਨੂੰ ਰਾਹਤ ਦਿਤੀ ਸੀ। ਦਿੱਲੀ ਪੁਲਿਸ ਨੇ 1 ਅਪ੍ਰੈਲ ਨੂੰ ਸੱਤ ਮੁਲਜ਼ਮਾਂ ਵਿਰੁਧ 800 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ ਅਤੇ ਬਾਅਦ ਵਿਚ ਕੇਸ ਨੂੰ ਸੈਸ਼ਨ ਅਦਾਲਤ ਵਿਚ ਭੇਜ ਦਿਤਾ ਸੀ।