ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਆਯੁਸ਼ਮਾਨ ਕਾਰਡ ਧਾਰਕ 59 ਸਾਲਾ ਬਜ਼ੁਰਗ ਦੀ ਇਲਾਜ ਨਾ ਹੋਣ ਕਰ ਕੇ ਮੌਤ ਹੋ ਗਈ। ਮਰੀਜ਼ ਕਾਰਡ ਲੈ ਕੇ ਸ਼ਹਿਰ ਦੇ ਮਸ਼ਹੂਰ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ ਪਰ ਸਾਰੇ ਹਸਪਤਾਲਾਂ ਨੇ ਉਸ ਦਾ ਇਲਾਜ ਕਰ ਤੋਂ ਮਨ੍ਹਾਂ ਕਰ ਦਿੱਤਾ। ਇਸ ਦੌਰਾਨ ਅਖੀਰ ਵਿਚ ਉਸ ਦੀ ਮੌਤ ਹੋ ਗਈ। ਮਾਮਲੇ ਨੂੰ ਲੈ ਕੇ ਯੂਪੀ ਸਿਹਤ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਬਰੇਲੀ ਦੇ ਰਹਿਣ ਵਾਲੇ ਮਤਬੂਲ ਹੁਸੈਨ ਦੀ ਰਾਤ ਨੂੰ ਅਚਾਨਕ ਸਿਹਤ ਖਰਾਬ ਹੋ ਗਈ। ਉਸ ਕੋਲ ਕੇਂਦਰ ਸਰਕਾਰ ਦੀ ਯੋਜਨਾ ਅਧਾਰਿਤ ਆਯੁਸ਼ਮਾਨ ਭਾਰਤ ਯੋਜਨਾ ਦਾ ਕਾਰਡ ਸੀ। ਖਬਰ ਮੁਤਾਬਕ ਕਿਸੇ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰ ਨਹੀਂ ਹੈ ਤੇ ਕਿਸੇ ਨੇ ਕਿਹਾ ਕਿ ਕੋਈ ਬੈਡ ਖਾਲੀ ਨਹੀਂ ਹੈ ਦਾ ਬਹਾਨਾ ਬਣਾ ਕੇ ਉਸ ਦਾ ਇਲਾਜ ਕਰ ਤੋਂ ਇਨਕਾਰ ਕਰ ਦਿੱਤਾ।
ਬਜ਼ੁਰਗ ਦਾ ਪਰਵਾਰ 9 ਤੋਂ 3 ਵਜੇ ਤਕ ਹਸਪਤਾਲਾਂ ਅੱਗੇ ਭਟਕਦਾ ਰਿਹਾ ਪਰ ਉਹਨਾਂ ਦੀ ਕਿਸੇ ਨਾ ਸੁਣੀ। ਉੱਤਰ ਪ੍ਰਦੇਸ਼ ਦੇ ਸਿਹਤ ਵਿਭਾਗ ਵਿਚ ਜਦੋਂ ਇਸ ਦੀ ਖ਼ਬਰ ਪਹੁੰਚੀ ਤਾਂ ਪ੍ਰਸ਼ਾਸਨ ਹਰਕਤ ਵਿਚ ਆਇਆ। ਵਿਭਾਗ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦਸ ਦਈਏ ਕਿ ਮੋਦੀ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਗਰੀਬ ਕਾਰਡਧਾਰਕਾਂ ਦਾ ਨਿਜੀ ਹਸਪਤਾਲ ਵਿਚ 5 ਲੱਖ ਤਕ ਇਲਾਜ ਦਾ ਖਰਚ ਸਰਕਾਰ ਕਰਦੀ ਹੈ।
ਇਸ ਯੋਜਨਾ ਨੂੰ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵੀ ਕਿਹਾ ਜਾਂਦਾ ਹੈ। ਮੋਦੀ ਕੇਅਰ ਦੇ ਨਾਮ ਨਾਲ ਮਸ਼ਹੂਰ ਇਹ ਯੋਜਨਾ ਦੇਸ਼ ਦੇ ਗਰੀਬ ਲੋਕਾਂ ਲਈ ਹੈਲਥ ਇੰਸ਼ੋਰੈਂਸ ਸਕੀਮ ਹੈ। ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਪਰਵਾਰਾਂ ਨੂੰ ਸਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਮਿਲਦਾ ਹੈ। ਆਯੁਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਲ ਹੋਣ ਲਈ ਪਰਵਾਰ ਦੀ ਗਿਣਤੀ ਅਤੇ ਉਮਰ ਦੀ ਕੋਈ ਰੁਕਾਵਟ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।