ਫੌਜ ਨੇ ਨਿਭਾਇਆ ਅਤਿਵਾਦੀ ਦੀ ਮਾਂ ਨਾਲ ਕੀਤਾ ਵਾਅਦਾ, ‘ਜੈਸ਼’ ਦੇ ਅਤਿਵਾਦੀ ਨੂੰ ਜਿੰਦਾ ਫੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਫੌਜ ਨੇ ਅਤਿਵਾਦੀ ਬਣੇ ਇਕ ਸਥਾਨਕ ਜਵਾਨ ਦੇ ਪਰਵਾਰ.......

Army

ਨਵੀਂ ਦਿੱਲੀ (ਭਾਸ਼ਾ): ਜੰਮੂ-ਕਸ਼ਮੀਰ ਵਿਚ ਫੌਜ ਨੇ ਅਤਿਵਾਦੀ ਬਣੇ ਇਕ ਸਥਾਨਕ ਜਵਾਨ ਦੇ ਪਰਵਾਰ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਅਤੇ ਉਸ ਨੂੰ ਜਿੰਦਾ ਫੜ ਲਿਆ। ਫੌਜ ਨੇ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿਤੀ। ਸੋਹੇਲ ਨਾਮ ਦਾ ਇਹ ਅਤਿਵਾਦੀ ਚਾਰ ਮਹੀਨੇ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਫੌਜ ਦੇ ਅਫ਼ਸਰ ਜਦੋਂ ਉਸ ਦੇ ਘਰ ਗਏ ਸਨ ਤਾਂ ਉਸ ਦੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਉਸ ਨੂੰ ਐਨਕਾਊਂਟਰ ਵਿਚ ਨਹੀਂ ਮਾਰਾਗੇ। ਫੌਜ ਨੇ ਅਪਣਾ ਵਾਅਦਾ ਨਿਭਾਇਆ ਅਤੇ ਸੋਹੇਲ ਦੀ ਫਾਇਰਿੰਗ ਦੇ ਬਾਵਜੂਦ ਉਸ ਨੂੰ ਮਾਰਿਆ ਨਹੀਂ ਗਿਆ।  ਜਿੰਦਾ ਫੜ ਲਿਆ ਗਿਆ।

ਕਰਨਲ ਐੱਸ ਰਾਘਵ ਨੇ ਦੱਸਿਆ, ‘’ਕਸ਼ਮੀਰ ਦੇ ਕੁਰੂ ਦਾ ਰਹਿਣ ਵਾਲਾ ਸੋਹੇਲ ਨਿਸਾਰ ਲੋਨ, ਜੋ ਸੀ ਕੈਟੇਗਰੀ ਦਾ ਅਤਿਵਾਦੀ ਸੀ ਉਸ ਨੂੰ ਜਿੰਦਾ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ (ਸੋਹੇਲ ਨਿਸਾਰ ਲੋਨ) ਨੂੰ ਚਾਰ ਮਹੀਨੇ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਜੁੜਿਆ ਸੀ। ਜਦੋਂ ਅਸੀਂ ਉਸ ਦੇ ਘਰ ਗਏ ਸਨ ਤਾਂ ਉਸ ਦੀ ਮਾਂ ਅਤੇ ਭੈਣ ਨੇ ਉਸ ਨੂੰ ਵਾਪਸ ਮੁੜ ਆਉਣ ਦੀ ਅਪੀਲ ਕੀਤੀ ਸੀ। ਅਸੀਂ ਉਸ ਦੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸਾਡੇ ਸਾਹਮਣੇ ਆਉਂਦਾ ਹੈ ਤਾਂ ਅਸੀਂ ਉਸ ਦਾ ਐਨਕਾਊਂਟਰ ਨਹੀਂ ਕਰਾਂਗੇ।

‘’ਲੇਫਟੀਨੈਂਟ ਕਰਨਲ ਨੇ ਦੱਸਿਆ ਕਿ ਪਿਛਲੇ ਇਕ ਮਹੀਨੇ ਤੋਂ ਗਤੀਵਿਧੀਆਂ ਉਤੇ ਨਜ਼ਰ ਰੱਖ ਰਹੇ ਸਨ ਅਤੇ ਬਿਜਨਾਰੀ ਇਲਾਕੇ ਵਿਚ ਘੇਰਾਬੰਦੀ ਕਰ ਰੱਖੀ ਸੀ। ਜੈਸ਼-ਏ-ਮੁਹੰਮਦ ਦੇ ਕਈ ਗਰਾਊਂਡ ਵਰਕਰ ਵੀ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੂੰ ਪਾਕਿ ਅਤਿਵਾਦੀ ਅਤੇ ਸੋਹੇਲ ਦੇ ਸਥਾਨਾਂ ਦਾ ਪਤਾ ਚੱਲਿਆ ਸੀ। ਸੁਰੱਖਿਆ ਬਲਾਂ ਨੇ ਸੋਹੇਲ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਅਤਿਵਾਦੀ ਦੇ ਕੋਲ ਤੋਂ ਏ.ਕੇ-47, ਰਾਇਫਲ,  ਤਿੰਨ ਅਤਿਵਾਦੀ, 2 ਗਰੇਨੇਡ, 1 ਪਿਸਤੌਲ, ਅਤੇ 2 ਮੈਗਜੀਨਾਂ ਮਿਲੀਆਂ ਹਨ।