ਨਕਲੀ ਫ਼ੌਜੀ ਬਣ ਪ੍ਰੇਮਿਕਾ ਨੂੰ ਮਿਲਣ ਗਿਆ ਨੌਜਵਾਨ ਚੜ੍ਹਿਆ ਪੁਲਿਸ ਹੱਥੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰਾ ਪੰਜਾਬ ਇਨੀ ਦਿਨੀਂ ਹਾਈ ਅਲਰਟ 'ਤੇ ਹੈ। ਸੂਬੇ ਵਿਚ ਅਤਿਵਾਦੀ ਘੁਸਣ ਦੀ ਖਬਰ ਨਾਲ ਹੜਕੰਪ ਮਚਿਆ ਹੋਇਆ ਹੈ। ਇਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਰਿਝਾਉਣ ਲਈ ...

a man wearing army uniform arrested by GRP and RPF in Punjab

ਰਾਜਪੁਰਾ (ਸਸਸ) :- ਪੂਰਾ ਪੰਜਾਬ ਇਨੀ ਦਿਨੀਂ ਹਾਈ ਅਲਰਟ 'ਤੇ ਹੈ। ਸੂਬੇ ਵਿਚ ਅਤਿਵਾਦੀ ਘੁਸਣ ਦੀ ਖਬਰ ਨਾਲ ਹੜਕੰਪ ਮਚਿਆ ਹੋਇਆ ਹੈ। ਇਕ ਨੌਜਵਾਨ ਨੂੰ ਆਪਣੀ ਪ੍ਰੇਮਿਕਾ ਨੂੰ ਰਿਝਾਉਣ ਲਈ ਵਰਦੀ ਪਹਿਨਣ ਮਹਿੰਗਾ ਪੈ ਗਿਆ। ਆਰਪੀਐਫ ਅਤੇ ਜੀਆਰਪੀ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮਾਮਲਾ ਪੰਜਾਬ ਦੇ ਰਾਜਪੁਰਾ ਦਾ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਆਰਪੀਐਫ ਅਤੇ ਜੀਆਰਪੀ ਰੇਲਵੇ ਸਟੇਸ਼ਨ ਉੱਤੇ ਸ਼ੱਕੀ ਲੋਕਾਂ ਦੀ ਤਲਾਸ਼ ਕਰ ਰਹੀ ਸੀ ਕਿ ਗੰਗਾਨਗਰ ਤੋਂ ਹਰਦੁਆਰ ਜਾ ਰਹੀ ਇੰਟਰਸਿਟੀ ਟ੍ਰੇਨ ਵਿਚ ਸਵਾਰ ਫੌਜ ਦੀ ਵਰਦੀ ਪਹਿਨੇ ਨੌਜਵਾਨ ਤੋਂ ਪਹਿਚਾਣ ਦੱਸਣ ਨੂੰ ਪੁਲਿਸ ਨੇ ਕਿਹਾ ਤਾਂ ਉਹ ਕੋਈ ਠੀਕ ਜਵਾਬ ਨਹੀਂ ਦੇ ਸਕਿਆ। ਪੁਲਿਸ ਨੇ ਜਦੋਂ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਨੌਜਵਾਨ ਨੇ ਆਪਣਾ ਨਾਮ ਸੁਰਿੰਦਰ ਗੋਦਾਰਾ ਪੁੱਤਰ ਬੋਹਰ ਲਾਲ ਪਿੰਡ ਕਿਲਨਿੰਆ ਹਨੂਮਾਨਗੜ੍ਹ ਦੱਸਦੇ ਹੋਏ ਕਿਹਾ

ਕਿ ਸ਼੍ਰੀ ਗੰਗਾ ਨਗਰ ਤੋਂ ਰੁੜਕੀ ਇਸ ਟ੍ਰੇਨ ਵਿਚ ਆਪਣੀ ਪ੍ਰੇਮਿਕਾ ਨੂੰ ਮਿਲਣ ਜਾ ਰਿਹਾ ਸੀ। ਉਸ ਨੇ ਕੁੜੀ ਨੂੰ ਦੱਸ ਰੱਖਿਆ ਸੀ ਕਿ ਉਹ ਫੌਜ ਵਿਚ ਨੌਕਰੀ ਕਰਦਾ ਹੈ। ਇਸ ਦੌਰਾਨ ਰੁੜਕੀ ਪੁੱਜਣ ਤੋਂ ਪਹਿਲਾਂ ਰਾਜਪੁਰਾ ਰੇਲਵੇ ਪੁਲਿਸ ਦੇ ਹੱਥੇ ਚੜ੍ਹ ਗਿਆ। ਰੇਲਵੇ ਪੁਲਿਸ ਨੇ ਨਕਲੀ ਫੌਜੀ ਤੋਂ ਇਕ ਹੋਰ ਵਰਦੀ ਵੀ ਬਰਾਮਦ ਕੀਤੀ ਹੈ। ਜੀਆਰਪੀ ਨੇ ਨੌਜਵਾਨ ਨੂੰ ਧਾਰਾ 140 ਆਈਪੀਸੀ ਦੇ ਤਹਿਤ ਕੇਸ ਦਰਜ ਕਰ ਕਾਬੂ ਕਰ ਲਿਆ ਹੈ।