ਕੁਲਗਾਮ ਤੇ ਪੁਲਵਾਮਾ ‘ਚ ਅਤਿਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ, ਦੋ ਅਤਿਵਾਦੀ ਮਰੇ, ਇਕ ਜਵਾਨ ਸ਼ਹੀਦ
ਜੰਮੂ-ਕਸ਼ਮੀਰ ਵਿਚ ਸਵੇਰੇ ਦੋ ਥਾਵਾਂ ਉਤੇ ਅਤਿਵਾਦੀਆਂ ਅਤੇ ਫ਼ੌਜ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਸਭ ਤੋਂ ਪਹਿਲਾਂ ਮੁਕਾਬਲਾ ਕੁਲਗਾਮ ਸੈਕਟਰ ਵਿਚ ਸ਼ੁਰੂ ਹੋਇਆ...
ਸ਼੍ਰੀਨਗਰ (ਭਾਸ਼ਾ) : ਜੰਮੂ-ਕਸ਼ਮੀਰ ਵਿਚ ਅੱਜ ਸਵੇਰ ਤੋਂ ਦੋ ਥਾਵਾਂ 'ਤੇ ਅਤਿਵਾਦੀਆਂ ਤੇ ਫ਼ੌਜ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਸਭ ਤੋਂ ਪਹਿਲਾਂ ਮੁਕਾਬਲਾ ਕੁਲਗਾਮ ਸੈਕਟਰ ਵਿਚ ਸ਼ੁਰੂ ਹੋਇਆ। ਕੁਲਗਾਮ ਦੇ ਰੇਡਵਾਨੀ ਇਲਾਕੇ ਵਿਚ ਐਨਕਾਉਂਟਰ ਚਲ ਰਿਹਾ ਹੈ। ਜਿਥੇ ਫ਼ੌਜ ਨੇ ਅਤਿਵਾਦੀਆਂ ਨੂੰ ਘੇਰ ਲਿਆ ਹੈ। ਉਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੁਰੱਖਿਆਂ ਕਰਚਾਰੀਆਂ ਨੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ। ਸੁਰੱਖਿਆਂ ਬਲਾਂ ਨੇ ਮੁਕਾਬਲੇ ਵਿਚ ਦੋ ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਪਰ ਇਸ ਦੌਰਾਨ ਫ਼ੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਹੁਣ ਤਕ ਮਾਰੇ ਗਏ ਅਤਿਵਾਦੀਆਂ ਦੀ ਪਹਿਚਾਣ ਨਹੀਂ ਹੋ ਸਕੀ।
ਪਰ ਸ਼ਹੀਦ ਜਵਾਨ ਦੀ ਪਹਿਚਾਣ ਪ੍ਰਕਾਸ਼ ਯਾਦਵ ਨੇ ਰੂਪ ਵਿਚ ਹੋਈ ਹੈ। ਦੂਜਾ ਐਨਕਾਉਂਟਰ ਪੁਲਵਾਮਾ ਦੇ ਟ੍ਰਾਲ ਸੈਕਟਰ ਵਿਚ ਚਲ ਰਿਹਾ ਹੈ। ਇਹ ਮੁਕਾਬਲਾ ਟ੍ਰਾਲ ਦੇ ਹਾਫ਼ੂ ਇਲਾਕੇ ਵਿਚ ਚਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਭਾਰਤੀ ਸੁਰੱਖਿਆਂ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਤਿਵਾਦੀ ਦੱਖਣੀ ਕਸ਼ਮੀਰ ਦੇ ਕੁਲਗਾਮ ਸੈਕਟਰ ਵਿਚ ਲੁਕੇ ਹੋਏ ਹਨ। ਭਾਰਤੀ ਸੁਰੱਖਿਆਂ ਬਲਾਂ ਨੇ ਜਦੋਂ ਇਲਾਕੇ ਵਿਚ ਸਰਚ ਓਪਰੇਸ਼ਨ ਸ਼ੁਰੂ ਕੀਤਾ। ਖ਼ੁਦ ਨੂੰ ਘਿਰਦਾ ਦੇਖ ਕੇ ਅਤਿਵਾਦੀਆਂ ਨੇ ਸੁਰੱਖਿਆਂ ਬਲਾਂ ਉਤੇ ਫਾਇਰਿੰਗ ਸ਼ੁਰੂ ਕਰ ਦਿਤੀ।
ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਰੇਡਵਾਨੀ ਕੁਲਗਾਮ ਵਿਚ ਜਾਰੀ ਮੁਕਾਬਲੇ ਵਿਚ ਸੀਆਰਪੀਐਫ਼ ਦੇ ਸਬ-ਇੰਸਪੈਕਟਰ ਅਮਿਤ ਕੁਮਾਰ ਅਤੇ ਕਾਂਸਟੇਬਲ ਅਵਿਨੀਸ਼ ਕੁਮਾਰ ਦੇ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ।