ਮੁਠਭੇੜ ਦੌਰਾਨ ਸੁਰੱਖਿਆਬਲਾਂ ਹੱਥੋਂ ਖ਼ਤਰਨਾਕ ਅਤਿਵਾਦੀ ਮੂਸਾ ਦਾ ਸਹਿਯੋਗੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਖੇਤਰ ਵਿਖੇ ਜਾਰੀ ਮੁਠਭੇੜ ਵਿਚ ਸੁਰੱਖਿਆਬਲਾਂ ਨੇ ਖ਼ਤਰਨਾਕ ਅਤਿਵਾਦੀ ਮੂਸਾ ਦੇ ਸਹਿਯੋਗੀ ਸ਼ਕੀਰ ਨੂੰ ਢੇਰ ਕਰ ਦਿਤਾ ਹੈ

Encounter

ਜੰਮੂ-ਕਸ਼ਮੀਰ , ( ਭਾਸ਼ਾ)  : ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਦੇ ਤਰਾਲ ਖੇਤਰ ਵਿਖੇ ਜਾਰੀ ਮੁਠਭੇੜ ਵਿਚ ਸੁਰੱਖਿਆਬਲਾਂ ਨੇ ਖ਼ਤਰਨਾਕ ਅਤਿਵਾਦੀ ਮੂਸਾ ਦੇ ਸਹਿਯੋਗੀ ਸ਼ਕੀਰ ਨੂੰ ਢੇਰ ਕਰ ਦਿਤਾ ਹੈ। ਦੂਜੇ ਪਾਸੇ ਕੁਲਗਾਮ ਵਿਚ ਵੀ ਜਾਰੀ ਮੁਠਭੇੜ ਦੌਰਾਨ ਜਵਾਨਾਂ ਨੇ ਦੋ ਅਤਿਵਾਦੀਆਂ ਨੂੰ ਮਾਰ ਦਿਤਾ ਹੈ। ਹਾਲਾਂਕਿ ਇਸ ਮੁਠਭੇੜ ਵਿਚ ਰਾਸ਼ਟਰੀ ਰਾਈਫਲ ਦਾ ਇਕ ਅਤੇ ਸੀਆਰਪੀਐਫ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਹਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆਬਲਾਂ ਨੇ ਕੁਲਗਾਮ ਜਿਲ੍ਹੇ ਦੇ ਰੇਡਵਾਨੀ ਇਲਾਕੇ ਵਿਚ ਅੱਧੀ ਰਾਤ ਨੂੰ ਘੇਰਾਬੰਦੀ ਕਰ ਕੇ ਖੋਜ ਸ਼ੁਰੂ ਕੀਤੀ।  ਉਨ੍ਹਾਂ ਦੱਸਿਆ ਕਿ ਅਤਿਵਾਦੀਆਂ ਦੀ ਮੌਜੂਦਗੀ ਦੀ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅਧਿਕਾਰੀ ਮੁਤਾਬਕ ਖੋਜ ਦੌਰਾਨ ਅਤਿਵਾਦੀਆਂ ਨੇ ਸੁਰੱਖਿਆਬਲਾਂ 'ਤੇ ਗੋਲੀ ਚਲਾ ਦਿਤੀ ਜਿਸ 'ਤੇ ਸੁਰੱਖਿਆਬਲਾਂ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਠਭੇੜ ਦੌਰਾਨ ਜਖ਼ਮੀ ਜਵਾਨਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਉਥੇ ਹੀ ਮੁਠਭੇੜ ਵਿਚ ਮਾਰੇ ਗਏ ਅਤਿਵਾਦੀਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲਵਾਮਾ ਜਿਲ੍ਹੇ ਦੇ ਤਰਾਲ ਦੇ ਹਫੂ ਇਲਾਕੇ ਵਿਚ ਸੁਰੱਖਿਆਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਵਿਚ ਅਤਿਵਾਦੀਆਂ ਨੇ ਗਜਾਵਤ-ਉਲ-ਹਿੰਦ ਦੇ ਉਪ-ਮੁਖੀ ਸ਼ਕੀਰ ਨੂੰ ਮਾਰ ਦਿਤਾ। ਸ਼ਕੀਰ ਅਤਿਵਾਦੀ ਮੂਸਾ ਦੇ ਬਹੁਤ ਨੇੜੇਸੀ। ਅਤਿਵਾਦੀਆਂ ਦੀ ਮੌਜੂਦਗੀ ਦੀ ਗੁਪਤ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆਬਲਾਂ ਨੇ ਖੋਜ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੌਰਾਨ ਦੋਹਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਸ਼ਕੀਰ ਢੇਰ ਹੋ ਗਿਆ।